SportsPopular NewsRecent News

66ਵੀਆਂ ਪੰਜਾਬ ਰਾਜ ਸਕੂਲ ਖੇਡਾਂ (ਚੈੱਸ)

ਬਰਨਾਲਾ : 24 ਦਸੰਬਰ (ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ)

ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ, ਬਰਨਾਲਾ ਵਿਖੇ ਚੱਲ ਰਹੀਆਂ 66ਵੀਆਂ ਪੰਜਾਬ ਰਾਜ ਸਕੂਲ ਖੇਡਾਂ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿੱ.) ਰੇਨੂੰ ਬਾਲਾ  ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਬਰਨਾਲਾ ਸਰਬਜੀਤ ਸਿੰਘ ਤੂਰ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਅੱਜ ਲੜਕਿਆਂ ਦੇ ਸਤਰੰਜ਼ (ਚੈੱਸ) ਮੁਕਾਬਲਿਆਂ ਦਾ ਰਸਮੀ ਉਦਘਾਟਨ ਅਤੇ ਖਿਡਾਰੀਆਂ  ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਜਿਲ੍ਹਾ ਲੋਕ ਸੰਪਰਕ ਅਫ਼ਸਰ,ਬਰਨਾਲਾ ਸ਼੍ਰੀਮਤੀ ਮੇਘਾ ਮਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਅੱਜ ਅੰਡਰ 14 (ਲੜਕੇ) ਵਿੱਚ ਤਿੰਨ ਲੀਗ ਰਾਉਂਡ ਹੋਣ ਤੇ ਸ਼੍ਰੀ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਜਲੰਧਰ, ਬਠਿੰਡਾ, ਮਾਨਸਾ, ਸੰਗਰੂਰ, ਫਾਜ਼ਿਲਕਾ, ਮੋਗਾ, ਮੋਹਾਲੀ, ਪਠਾਨਕੋਟ ਅਤੇ ਮੁਕਤਸਰ ਦੀਆ ਟੀਮਾਂ ਨਾਕ-ਆਊਟ ਰਾਉਂਡ ਵਿੱਚ ਪਹੁੰਚ ਗਈਆਂ ਹਨ। ਨਾਕ-ਆਊਟ ਰਾਉਂਡ ਵਿੱਚ ਜੇਤੂ ਰਹਿਣ ਵਾਲੀਆਂ ਟੀਮਾਂ ਸੈਮੀਫਾਈਨਲ ਮੁਕਾਬਲੇ ਖੇਡਣਗੀਆਂ। ਇਸ ਮੌਕੇ ਜਨਰਲ ਸਕੱਤਰ, ਜ਼ਿਲਾ ਚੈੱਸ ਅੱਸੋਸੀਏਸ਼ਨ, ਬਰਨਾਲਾ ਜੁਨਿੰਦਰ ਜੋਸ਼ੀ ਨੇ ਖਿਡਾਰੀਆਂ ਨੂੰ  ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਚੈੱਸ ਇੱਕ ਦਿਮਾਗੀ ਖੇਡ ਹੋਣ ਕਾਰਨ ਬੱਚਿਆ ਦੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਉਨ੍ਹਾਂ ਨੂੰ ਚੁਸਤ ਰੱਖਦੀ ਹੈ।

ਇਸ ਮੌਕੇ ਪ੍ਰਿੰਸੀਪਲ ਰਕੇਸ਼ ਕੁਮਾਰ, ਹੈੱਡ ਮਾਸਟਰ ਰੋਬਿਨ ਗੁਪਤਾ, ਓਬਜਰਵਰ ਮਲਕੀਤ ਸਿੰਘ, ਡੀ.ਪੀ.  ਦਲਜੀਤ ਸਿੰਘ, ਹਰਪ੍ਰੀਤ ਸਿੰਘ, ਜਤਿੰਦਰ ਜੋਸ਼ੀ, ਅਡਵੋਕੇਟ ਦੀਪਕ ਰਾਏ ਜਿੰਦਲ, ਮੋਹਿਤ ਬਾਂਸਲ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ, ਟੀਮ ਇੰਚਾਰਜ, ਵੱਖ–ਵੱਖ ਜਿਲ੍ਹਿਆਂ ਦੇ ਖਿਡਾਰੀ, ਜ਼ਿਲਾ ਚੈੱਸ ਅੱਸੋਸੀਏਸ਼ਨ, ਬਰਨਾਲਾ ਦੇ ਮੈਂਬਰ ਸੌਰਵ ਗੋਇਲ, ਲਕਸ਼, ਲਵਿਸ਼ ਅਤੇ ਰਾਹੁਲ ਵੀ ਹਾਜ਼ਰ ਸਨ।

Leave a Reply

Your email address will not be published. Required fields are marked *