News

ਭਦੌੜ ਚ ਭਰੇ ਗਏ ਬਕਾਇਆ ਬਿਜਲੀ ਬਿੱਲ ਮਾਫ਼ੀ ਦੇ ਫਾਰਮ

ਪੰਜਾਬ ਕਾਂਗਰਸ ਪਾਰਟੀ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਜੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਮੰਨਜੂਰਸੂਦਾ ਲੋਡ ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਖਡ਼ੇ ਬਿਜਲੀ ਬਿਲਾਂ ਨੂੰ ਮੁਆਫ ਕਰਾਉਣ ਦੇ ਸਬੰਧ ਵਿੱਚ ਭਦੌੜ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਮੁਨੀਸ਼ ਕੁਮਾਰ ਗਰਗ ਜੀ ਦੀ ਰਹਿਨੁਮਾਈ ਹੇਠ ਭਦੌੜ ਵੱਖ- ਵੱਖ ਵਾਰਡਾਂ ਦੇ ਵਿੱਚ ਸਭ ਤੋਂ ਪਹਿਲਾਂ ਵਾਰਡ ਨੰਬਰ 9 ਦੀ ਐਮ ਸੀ ਕਰਮਜੀਤ ਕੌਰ ਪਤਨੀ ਡਾਕਟਰ ਬਲਵੀਰ ਸਿੰਘ ਠੰਡੂ ਜੀ ਦੀ ਅਗਵਾਈ ਹੇਠ ਵਾਰਡ ਨੰਬਰ 9 ਦੇ ਗਰੀਬ ਪਰਿਵਾਰਾਂ ਦੇ ਖਡ਼ੇ ਬਿਜਲੀ ਦੇ ਬਿਲਾਂ ਦੇ ਮੁਆਫੀ ਵਾਲੇ ਫਾਰਮ ਭਰੇ ਗਏ।

 

ਵਾਰਡ ਨੰਬਰ 5 ਦੀ ਐਮ ਸੀ ਮਨਜੀਤ ਕੌਰ ਦੀ ਅਗਵਾਈ ਹੇਠ ਫਾਰਮ ਭਰੇ ਗਏ ਬਿਜਲੀ ਮੁਆਫੀ ਵਾਲੇ। ਵਾਰਡ 2 ਦੇ ਐਮ ਸੀ ਲਾਭ ਸਿੰਘ ਵੱਲੋਂ ਵੀ ਕਾਫੀ ਫਾਰਮ ਭਰੇ ਗਏ ਤੇ ਵਾਰਡ ਨੰਬਰ 7 ਨਗਰ ਕੌਂਸਲ ਦੇ ਮੀਤ ਪ੍ਰਧਾਨ ਰਾਜ ਕੌਰ ਮਾਤਾ ਅਸ਼ੋਕ ਨਾਥ ਤੇ ਭਗਤੂ ਨਾਥ ਵਲੋਂ ਆਪਣੇ ਵਾਰਡ ਨੰਬਰ 7 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਿਜਲੀ ਮੁਆਫੀ ਵਾਲੇ ਫਾਰਮ ਭਰੇ ਇਸ ਸਮੇਂ ਉਨਾਂ ਦੇ ਐਮ ਸੀ ਗੁਰਪਾਲ ਸਿੰਘ, ਐਮ ਸੀ ਵਕੀਲ ਸਿੰਘ, ਐਮ ਸੀ ਅਮਰਜੀਤ ਸਿੰਘ, ਐਮ ਸੀ ਲਾਭ ਸਿੰਘ, ਐਮ ਸੀ ਨਾਹਰ ਸਿੰਘ ਔਲਖ।

ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਮੁਨੀਸ਼ ਕੁਮਾਰ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਫਾਰਮ ਭਰਨ ਵਲੋਂ ਰਹਿ ਗਿਆ ਹੋਵੇ ਤਾਂ ਸਾਡੇ ਕਿਸੇ ਵੀ ਵਾਰਡ ਦੇ ਐਮ ਸੀ ਨਾਲ ਤਾਲਮੇਲ ਕਰਕੇ ਆਪਣੇ ਫਾਰਮ ਭਰਵਾ ਸਕਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਡਾਕਟਰ ਬਲਵੀਰ ਸਿੰਘ ਠੰਡੂ ਵੀ ਹਾਜਰ ਸੀ।

Leave a Reply

Your email address will not be published. Required fields are marked *