ਪਰਲਜ਼ ਅਤੇ ਹੋਰ ਚਿੱਟਫੰਡ ਕੰਪਨੀਆਂ ਤੋਂ ਪੀੜ੍ਹਤ ਲੋਕਾਂ ਨੇ ਰੋਸ ਮਾਰਚ ਕਰਕੇ ਕੰਪਨੀ ਮਾਲਕਾਂ ਦਾ ਪੂਤਲਾ ਸਾੜ ਕੇ ਮੁੱਖ ਮੰਤਰੀ ਸ੍ਰੀ ਚੰਨੀ ਦੇ ਨਾਮ ਦਿੱਤਾ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ
ਪਰਲਜ਼ ਅਤੇ ਹੋਰ ਚਿੱਟਫੰਡ ਕੰਪਨੀਆਂ ਤੋਂ ਪੀੜ੍ਹਤ ਲੋਕਾਂ ਨੇ ਰੋਸ ਮਾਰਚ ਕਰਕੇ ਕੰਪਨੀ ਮਾਲਕਾਂ ਦਾ ਪੂਤਲਾ ਸਾੜ ਕੇ ਮੁੱਖ ਮੰਤਰੀ ਸ੍ਰੀ ਚੰਨੀ ਦੇ ਨਾਮ ਦਿੱਤਾ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੰਗ ਪੱਤਰ
ਕੰਪਨੀਆਂ ਦੇ ਨਾਮ ਪਈ ਜਾਇਦਾਦ ਨੂੰ ਵੇਚ ਕੇ ਪੀੜ੍ਹਤ ਲੋਕਾਂ ਦਾ ਪੈਸਾ ਵਾਪਿਸ ਕੀਤਾ ਜਾ ਸਕਦਾ ਹੈ -: ਚੇਅਰਮੈਨ ਗੁਰਭੇਜ ਸਿੰਘ ਸੰਧੂ
ਪੰਜਾਬ ਅਤੇ ਕੇਂਦਰ ਦੀ ਸਰਕਾਰ ਵਲੋਂ ਲੋਕਾਂ ਨੂੰ ਲੁੱਟਣ ਦਾ ਲਾਇਸੈਂਸ ਦੇ ਕੇ ਪੈਦਾ ਕੀਤੀਆਂ ਚਿੱਟਫੰਡ ਕੰਪਨੀਆਂ ਦੇ ਵਿਚ ਆਪਣਾ ਪੈਸਾ ਡੋਬ ਚੁੱਕੇ ਪੀੜ੍ਹਤ ਲੋਕਾਂ ਦੇ ਹੱਕਵਿੱਚ ਸੰਘਰਸ਼ ਕਰ ਰਹੀ ਜਥੇਬੰਦੀ ” ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ” ਅਤੇ ਨਾਈਸਰ ਗ੍ਰੀਨ ਵੈੱਲਫੇਅਰ ਸੋਸਾਇਟੀ ਵਲੋਂ ਕੰਪਨੀਆਂ ਦੀਆ ਮੈਨੇਜਮੈਂਟਾਂ ਦੇ ਖਿਲਾਫ ਕਾਰਵਾਈਆਂ ਨੂੰ ਤੇਜ ਕਰਨ ਲਈ ਸੰਘਰਸ਼ ਹੋਰ ਤਿੱਖਾ ਕਰਨ ਦਾ ਪਲਾਨ ਬਣਾਇਆ ਹੈ !! ਚੋਣਾਂ ਬਿਲਕੁਲ ਸਿਰ ਤੇ ਆ ਗਈਆਂ ਹਨ ਸੋ ਇਹੀ ਸਮਾਂ ਹੈ ਰਾਜਨੀਤਿਕ ਲੋਕਾਂ ਨੂੰ ਪਰਖਣ ਦਾ ਅਤੇ ਜਿੰਨਾ ਸਾਡੇ ਨਾਲ ਪਹਿਲਾ ਵਾਅਦਾ ਕੀਤਾ ਸੀ ਉਹਨਾਂ ਦੇ ‘ ਝੱਗੇ ਦਾ ਮੇਚ ਲੈਣ ‘ ਦਾ !! ਉਪਰੋਕਤ ਬਿਆਨ ਜਥੇਬੰਦੀ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਨੇ ਪੀੜ੍ਹਤ ਲੋਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ ! ਓਹਨਾ ਇਹ ਵੀ ਕਿਹਾ ਕਿ ਪੰਜਾਬ ਵਿਚ ਪਰਲਜ਼ ਕੰਪਨੀ ਸਮੇਤ ਸਾਰੀਆਂ ਚਿੱਟਫੰਡ ਕੰਪਨੀਆਂ ਤੋਂ ਅੰਦਾਜਨ 40 ਲੱਖ ਲੋਕ ਪੀੜ੍ਹਤ ਹਨ ਜਿੰਨਾ ਨੇ ਅੰਦਾਜਨ 20 ਤੋਂ 25 ਹਜ਼ਾਰ ਕਰੋੜ ਦੀ ਠੱਗੀ ਖਾਧੀ ਹੈ !! ਚੇਅਰਮੈਨ ਸ੍ਰੀ ਸੰਧੂ ਨੇ ਇਹ ਵੀ ਦੱਸਿਆ ਕਿ ਪਰਲਜ਼ ਕੰਪਨੀ ਤੋਂ ਪੀੜ੍ਹਤ ਲੋਕਾਂ ਸੰਬੰਧੀ ਮਾਨਯੋਗ ਸੁਪਰੀਮ ਕੋਰਟ ਨੇ 2 ਫਰਵਰੀ 2016 ਨੂੰ ਫੈਸਲਾ ਸੁਣਾ ਦਿੱਤਾ ਸੀ ਕਿ ਕੰਪਨੀ ਦੀ ਜਾਇਦਾਦ ਵੇਚ ਕੇ ਛੇ ਮਹੀਨਿਆਂ ਦੇ ਵਿਚ ਗਰੀਬ ਲੋਕਾਂ ਦਾ ਪੈਸੇ ਵਾਪਿਸ ਕੀਤਾ ਜਾਵੇ ਪਰ ਉਸ ਅਖਾਣ ਵਾਲੀ ਗੱਲ ਹੋਈ ਆਖੇ ਪੰਚਾਇਤ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉਥੇ ਦਾ ਉਥੇ !! ਵੱਖ ਵੱਖ ਹੋਰ ਚਿੱਟਫੰਡ ਕੰਪਨੀਆਂ ਉਪਰ ਧੋਖਾ ਧੜੀ ਦੇ ਬਹੁਤ ਸਾਰੇ ਕੇਸ ਦਰਜ ਹੋ ਚੁੱਕੇ ਹਨ ਪਰ ਉਸ ਤੋਂ ਅੱਗੇ ਕਾਰਵਾਈ ਕੋਈ ਨਹੀਂ ਹੋ ਰਹੀ , ਮਾਨਯੋਗ ਮੁੱਖ ਮੰਤਰੀ ਨੂੰ ਪੀੜ੍ਹਤ ਲੋਕਾਂ ਵਲੋਂ ਲਿਖੇ ਮੰਗ ਪੱਤਰ ਵਿਚ ਇਹ ਵੀ ਜਿਕਰ ਕੀਤਾ ਗਿਆ ਹੈ ਕਿ ਕੰਪਨੀਆਂ ਦੇ ਮਾਲਕਾਂ ਨੇ ਆਪਣੇ ਚਹੇਤਿਆਂ ਦੇ ਅਤੇ ਆਪਣੇ ਕੁਝ ਰਿਸਤੇਦਾਰ ਦੇ ਨਾਮ ਬੇਹਿਸਾਬੀ ਜਾਇਦਾਦ ਬਣਾ ਰੱਖੀ ਹੈ ਜੇਕਰ ਕੋਈ ਸਪੈਸਲ ਸਿੱਟ ਬਣਾ ਕੇ ਅੱਛੀ ਤਰਾਂ ਘੋਖ ਕਰਕੇ ਜਾਇਦਾਦ ਵੇਚ ਕੇ ਪੀੜ੍ਹਤ ਲੋਕਾਂ ਦਾ ਪੈਸਾ ਵਾਪਿਸ ਕੀਤਾ ਜਾ ਸਕਦਾ ਹੈ !!!
ਰੋਸ ਮਾਰਚ ਦੀ ਅਗਵਾਈ ਕਰਨ ਵਾਲਿਆਂ ਵਿਚ ਸੂਬੇਦਾਰ ਸ੍ਰ ਮਨਪ੍ਰੀਤ ਸਿੰਘ ਗਿੱਲ ਅਤੇ ਸ੍ਰ ਮੁਕੰਦ ਸਿੰਘ ਵੜਿੰਗ ਨੇ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਰਵਾਉਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੀੜ੍ਹਤ ਲੋਕਾਂ ਦਾ ਸਾਥ ਦੇਣ ਦੀ ਬਜਾਇ ਕੰਪਨੀ ਮਾਲਕਾਂ ਨੂੰ ਹੀ ਸੁਰੱਖਿਆ ਦਿੱਤੀ , ਕਾਂਗਰਸ ਸਰਕਾਰ ਦੇ ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਵਾਅਦੇ ਵਿਚ ਫਰੀਦਕੋਟ ਹੀ ਐਲਾਨ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਆਈ ਤਾ ਪਰਲਜ਼ ਅਤੇ ਹੋਰ ਚਿੱਟਫੰਡ ਕੰਪਨੀਆਂ ਦਾ ਪੈਸਾ ਪਹਿਲ ਦੇ ਅਧਾਰ ਤੇ ਦਿਵਾਇਆ ਜਾਵੇਗਾ ਪਰ ਵਾਅਦੇ ਸਿਰਫ ਵਾਅਦੇ ਹੀ ਰਹਿ ਗਏ !!
ਸਰਕਾਰ ਉਪਰ ਵਰਦਿਆਂ ਬੀਬੀ ਰਾਜਵੀਰ ਕੌਰ , ਅਰਮਾਨਦੀਪ ਸਿੰਘ ਗੋਲਡੀ ਅਤੇ ਹਰਦੀਪ ਸੋਨੀ ਨੇ ਦੱਸਿਆ ਕਿ ਸਰਕਾਰ ਵਲੋਂ ਵੱਖ ਵੱਖ ਨਾਵਾਂ ਹੇਠ ਚਿੱਟਫੰਡ ਕੰਪਨੀਆਂ ਜਿਵੇ ਪਰਲਜ਼ , ਕਿੱਮ ਇਨਵੈਸਟਮੈਂਟ , ਨਾਈਸਰ ਗ੍ਰੀਨ , ਸਰਬ ਐਗਰੋ ਇੰਡੀਆ ਲਿਮਟਿਡ , ਮਾਡਰਨ ਵੀਜਨ , ਜਿਨੀਅਲ ਹਾਈਟੈਕ ਅਤੇ ਲਾਈਫ ਕੇਅਰ ਆਦਿ ਪੈਦਾ ਕਰਕੇ ਲੋਕਾਂ ਨੂੰ ਜਾਣਬੁਝ ਕੇ ਲੁੱਟਵਾਇਆ ਹੈ ਜੇਕਰ ਸਾਡਾ ਪੈਸਾ ਜਲਦੀ ਵਾਪਿਸ ਨਾ ਕੀਤਾ ਗਿਆ ਤਾ ਅਸੀਂ ਰਾਜਨੀਤਿਕ ਲੋਕਾਂ ਨੂੰ ਪਿੰਡਾਂ ਵਿਚ ਵੋਟਾਂ ਮੰਗਣ ਲਈ ਨਹੀਂ ਵੜ੍ਹਨ ਦੇਵਾਂਗੇ ਕਿਉਂਕਿ ਅਸੀਂ ਹਰ MLA ਹਰ MP ਅਤੇ ਹਰ ਰਾਜਨੀਤਿਕ ਸ਼ਖ਼ਸੀਅਤ ਨੂੰ ਆਪਣੇ ਦੁੱਖ ਪ੍ਰਤੀ ਮੰਗ ਪੱਤਰ ਦੇ ਚੁੱਕੇ ਹੈ ਪਰ ਸਾਡਾ ਮਸਲਾ ਕਿਸੇ ਨੇ ਨਹੀਂ ਚੁੱਕਿਆ !!
ਅੱਜ ਪੀੜ੍ਹਤ ਲੋਕਾਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕਰਨ ਉਪਰੰਤ ਭਾਈ ਘੱਨਈਆ ਚੌਕ ਵਿਚ ਕੰਪਨੀ ਮਾਲਕਾਂ ਦਾ ਪੂਤਲਾ ਸਾੜਿਆ ਗਿਆ ਅਤੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਮੰਗ ਪੱਤਰ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਦਿੱਤਾ ਗਿਆ !