News

ਮੋਟਰਸਾਈਕਲਾਂ ਦੀ ਟੱਕਰ ’ਚ ਦਵਾਈ ਲੈਣ ਲਈ ਜਾ ਰਹੇ ਸਨ ਪਤੀ ਪਤਨੀ ਦੀ ਮੌਤ

 ਨੇੜਲੇ ਪਿੰਡ ਕਾਲੇਕੇ ਦੇ ਪਤੀ-ਪਤਨੀ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਜੰਗੀਰ ਸਿੰਘ (65) ਪੁੱਤਰ ਲਾਲ ਸਿੰਘ ਵਾਸੀ ਕਾਲੇਕੇ ਆਪਣੀ ਪਤਨੀ ਹਰਬੰਸ ਕੌਰ (60) ਨੂੰ ਦਵਾਈ ਦਿਵਾਉਣ ਲਈ ਬਰਨਾਲਾ ਜਾ ਰਹੇ ਸਨ ਜਦੋਂਕਿ ਮੋਟਰਸਾਈਕਲ ਉਨ੍ਹਾਂ ਦਾ ਭਰਾ ਸੁਖਦੇਵ ਸਿੰਘ ਚਲਾ ਰਿਹਾ ਸੀ। ਸੁਖਦੇਵ ਸਿੰਘ ਨੇ ਦੱਸਿਆ ਕਿ ਰਸਤੇ ਵਿਚ ਪਿੰਡ ਫਤਿਹਗੜ੍ਹ ਛੰਨਾ ਨਜ਼ਦੀਕ ਚੁਰਸਤਾ ਆਉਦਾ ਹੈ, ਜਦੋਂ ਉਹ ਚੁਰਸਤੇ ਕੋਲ ਪਹੁੰਚੇ ਤਾਂ ਛੰਨਾ ਸਾਇਡ ਵੱਲੋਂ ਵਿਰਸਾ ਸਿੰਘ ਵਾਸੀ ਪਿੰਡ ਧਰਮਪੁਰਾ ਥਾਣਾ ਬਰੇਟਾ ਆਪਣੇ ਸਾਥੀ ਨਾਲ ਆ ਰਿਹਾ ਸੀ। ਚੁਰਸਤੇ ਵਿਚ ਦੋਵਾਂ ਦੀ ਟੱਕਰ ਹੋ ਗਈ, ਇਸ ਕਾਰਨ ਜੰਗੀਰ ਸਿੰਘ ਤੇ ਹਰਬੰਸ ਕੌਰ ਗੰਭੀਰ ਜ਼ਖ਼ਮੀ ਹੋ ਗਏ। ਜੰਗੀਰ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਬਰਨਾਲਾ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾਲ ਝੱਲਦਿਆਂ ਉਹ ਦਮ ਤੋੜ ਗਏ ਅਤੇ ਹਰਬੰਸ ਕੌਰ ਦੀ ਹਾਲਤ ਗੰਭੀਰ ਦੇਖਦਿਆ ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ। ਜੇਰੇ ਇਲਾਜ ਹਰਬੰਸ ਕੌਰ ਦੀ ਚੰਡੀਗੜ੍ਹ ਵਿਚ ਮੌਤ ਹੋ ਗਈ।

ਥਾਣਾ ਧਨੌਲਾ ਦੇ ਐੱਸਐੱਚਓ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਜਸਵੀਰ ਸਿੰਘ ਨੇ ਮੋਟਰਾਈਕਲ ਚਾਲਕ ਵਿਰਸਾ ਸਿੰਘ ਖਿਲਾਫ਼ ਪਰਚਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਸਰਪੰਚ ਸੁਖਦੇਵ ਸਿੰਘ, ਲੋਕ ਸੇਵਾ ਕਲੱਬ ਦੇ ਪਧਾਨ ਮੱਖਣ ਖਾਂ, ਪ੍ਰਧਾਨ ਲਛਮਣ ਰਾਮ ਤੇ ਸਮੂਹ ਮੰਦਰ ਕਮੇਟੀ, ਪ੍ਰਧਾਨ ਸੁਰਜੀਤ ਸਿੰਘ ਤੇ ਪਿੰਡ ਦੀ ਸਮੂਹ ਪੰਚਾਇਤ ਵੱਲੋਂ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਹੈ।

Leave a Reply

Your email address will not be published. Required fields are marked *