ਕੇਵਲ ਿਢੱਲੋਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ
ਪੱਖੋਂ ਕੈਂਚੀਆਂ : ਪਿਛਲੇ ਦਿਨੀਂ ਮਾਰਕੀਟ ਕਮੇਟੀ ਭਦੌੜ ਚੇਅਰਮੈਨ ਬਾਬੂ ਅਜੇ ਕੁਮਾਰ ਦੀ ਪੋਤਰੀ ਤੇ ਨਗਰ ਕੌਂਸਲ ਪ੍ਰਧਾਨ ਮਨੀਸ਼ ਕੁਮਾਰ ਗਰਗ ਦੀ ਸਪੁੱਤਰੀ ਮਹਿਕ ਗਰਗ ਛੋਟੀ ਉਮਰੇ 12 ਸਾਲ ਦੀ ਉਮਰ ‘ਚ ਸੰਖੇਪ ਬਿਮਾਰੀ ਕਾਰਨ 16 ਨਵੰਬਰ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੀ ਹੋਈ ਪਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੀ ਹੈ। ਇਸ ਦੁੱਖ ਦੀ ਘੜੀ ‘ਚ ਸ਼ਰੀਕ ਹੋਣ ਲਈ ਸਾਬਕਾ ਵਿਧਾਇਕ ਕੇਵਲ ਸਿੰਘ ਿਢੱਲੋਂ ਉਨਾਂ੍ਹ ਦੇ ਗ੍ਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਇਸ ਸਮੇਂ ਉਨਾਂ੍ਹ ਨਾਲ ਉਜਾਗਰ ਸਿੰਘ ਆਈ ਏ ਐੱਸ, ਚਮਕੌਰ ਸਿੰਘ ਕਨੇਡੀਅਨ, ਗੁਰਜੀਤ ਸਿੰਘ ਰਾਮਣਵਾਸੀਆ ਪ੍ਰਧਾਨ ਨਗਰ ਕੌਂਸਲ ਬਰਨਾਲਾ, ਮੱਖਣ ਸ਼ਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਰਘਵੀਰ ਦਾਸ ਕਨੇਡੀਅਨ, ਅਸ਼ੋਕ ਮਿੱਤਲ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।