ਖੇਤੀ ਕਾਨੂੰਨ ਵਾਪਸ ਹੋਣ ਦੀ ਖੁਸ਼ੀ ‘ਚ ਮਨਾਏ ਜਸ਼ਨ
ਇਲਾਕੇ ਦੀ ਨਾਮਵਾਰ ਸੰਸਥਾ ਐਸ.ਐਸ.ਡੀ ਕਾਲਜ ਜੋ ਕਿ ਵਿੱਦਿਆ ਦੇ ਖੇਤਰ ‘ਚ ਨਵੇਂ ਕੀਰਤੀਮਾਨ ਰਚ ਰਹੀ ਹੈ, ਵਿਖੇ ਤਿੰਨੋਂ ਕਾਨੂੰਨ ਰੱਦ ਹੋਣ ‘ਤੇ ਐਸ.ਡੀ ਸਭਾ ਦੇ ਚੈਅਰਮੇਨ ਸ਼ਵਿ ਦਰਸ਼ਨ ਕੁਮਾਰ ਸ਼ਰਮਾ ਤੇ ਜਨਰਲ ਸਕੱਤਰ ਸ਼ਵਿ ਸਿੰਗਲਾ ਦੁਆਰਾ ਵਿਦਿਆਰਥੀਆਂ ‘ਚ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ। ਸ਼ਿਵ ਦਰਸ਼ਨ ਸ਼ਰਮਾ ਨੇ ਕਿਸਾਨਾਂ ਦੇ ਸੰਘਰਸ਼ ਦੀ ਹੋਈ ਜਿੱਤ ਨੂੰ ਇਕ ਇਤਹਾਸਕ ਯਾਦਗਰ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੁਰਜ਼ੋਰ ਅਪੀਲ ਕਰਦੇ ਹੋਏ ਮੰਗ ਕੀਤੀ ਕਿ 19 ਨਵੰਬਰ ਦੇ ਸੁਭਾਗੇ ਦਿਨ ਨੂੰ ਕਿਸਾਨੀ ਸਘੰਰਸ਼ ਦੀ ਵੱਡੀ ਜਿੱਤ ਵਜੋਂ ਕਿਸਾਨ ਦਿਹਾੜਾ ਐਲਾਨ ਕਰਕੇ ਪੰਜਾਬ ‘ਚ ਇਸ ਦਿਨ ਦੀ ਗਜਟਿਡ ਛੁੱਟੀ ਐਲਾਣੀ ਜਾਵੇ। ਸਾਡੇ ਦੇਸ਼ ਦੇ ਕਿਸਾਨਾਂ ਨੇ ਇਸ ਸ਼ਾਤ ਮਈ ਸ਼ਘੰਰਸ਼ ਨਾਲ ਕੇਂਦਰ ਸਰਕਾਰ ਨੂੰ ਮਜਬੂਰ ਕਰਕੇ ਤਿੰਨੇ ਕਾਲੇ ਕਾਨੂੰਨ ਵਾਪਿਸ ਕਰਵਾਕੇ ਵੱਡੀ ਤੇ ਇਤਹਾਸਕ ਜਿੱਤ ਹਾਸਲ ਕੀਤੀ ਹੈ। ਐਸ .ਡੀ ਸਭਾ ਰਜਿ ਬਰਨਾਲਾ ਦੇ ਚੈਅਰਮੇਨ ਨੇ ਕਿਹਾ ਕਿ ਸਾਡੇ ਦੇਸ਼ ਦੇ ਕਿਸਾਨਾਂ ਨੇ ਇਹ ਵੀ ਸਾਬਤ ਕਰ ਦਿਤਾ ਹੈ ਕਿ ਉਹਨਾਂ ‘ਚ ਹਰ ਕਿਸਮ ਦਾ ਸੰਘਰਸ਼ ਕਰਨ ਦਾ ਮਾਦਾ ਹੈ ਤੇ ਭਾਵੇਂ ਦੇਸ਼ ਨੂੰ ਅਜ਼ਾਦ ਹੋਏ 75 ਸਾਲ ਹੋ ਗਏ ਹਨ ਪਰ ਉਹੀ ਖੂਨ ਸਾਡੀਆਂ ਰਗਾਂ ‘ਚ ਪੀੜੀ ਦਰ ਪੀੜੀ ਅੱਜ ਵੀ ਬਰਕਰਾਰ ਹੈ। ਐਸ.ਡੀ ਸਭਾ ਰਜਿ ਬਰਨਾਲਾ ਦੇ ਜਨਰਲ ਸਕੱਤਰ ਸ਼ਵਿ ਸਿੰਗਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮੇਰੇ ਵੱਲੋਂ ਕਿਸਾਨਾਂ ਨੂੰ ਮੁਬਾਰਕਬਾਦ, ਜਿੰਨਾਂ੍ਹ ਦੁਆਰਾ ਸ਼ਾਤਮਈ ਢੰਗ ਨਾਲ ਇਤਹਾਸ ਰਚ ਦਿੱਤਾ ਹੈ।ਕਿਸਾਨਾਂ ਦਾ ਸੰਘਰਸ਼ ਇਤਹਾਸ ਦੇ ਪੰਨਿਆਂ ਤੇ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਵੇਗਾ। ਕਾਲਜ ਦੇ ਵਾਈਸ ਪਿੰ੍ਸੀਪਲ ਭਾਰਤ ਭੂਸ਼ਣ ਨੇ ਕਿਹਾ ਕਿ ਕਿਸਾਨਾਂ ਤੇ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ। ਕਾਲਜ ਦੇ ਡੀਨ ਨੀਰਜ ਸ਼ਰਮਾ ਜੀ ਨੇ ਕਿਹਾ ਦੇਸ਼ ਦੇ ਅੰਨਦਾਤਾ ਨੇ ਸਤਿਆਗ੍ਹਿ ਕਰਕੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨਾਂ੍ਹ ਕਿਹਾ ਕਿ ਇਹ ਫੈਸਲਾ ਕਿਸਾਨਾਂ ਦੇ ਲੰਬੇ ਤੇ ਜੋਸ਼ੀਲੇ ਸੰਘਰਸ਼ ਦਾ ਨਤੀਜਾ ਹੈ। ਇਸ ਮੌਕੇ ਕਾਲਜ ਦੇ ਕੋ-ਆਰਡੀਨੇਟਰ ਮੁਨੀਸ਼ੀ ਸ਼ਰਮਾ, ਕੰਪਿਊਟਰ ਡਿਪਾਰਟਮੈਂਟ ਦੇ ਮੁਖੀ ਪੋ੍. ਦਲਬੀਰ ਕੌਰ, ਪੋ੍. ਸੀਮਾ ਰਾਣੀ, ਪੋ੍. ਅਮਨਦੀਪ ਕੌਰ ਟੱਲੇਵਾਲ, ਪੋ੍. ਬਿਕਰਮਜੀਤ ਸਿੰਘ ਪੁਰਬਾ ਤੇ ਪੋ੍. ਕ੍ਰਿਸ਼ਨ ਸਿੰਘ ਹਾਜ਼ਰ ਸਨ।