ਕੰਗਨਾ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ : ਸਿੱਧੂ
ਬਰਨਾਲਾ
ਫਿਲਮੀ ਅਦਾਕਾਰਾ ਕੰਗਨਾ ਰਣੌਤ ਵੱਲੋ ਪ੍ਰਧਾਨ ਮੰਤਰ ਨਰਿੰਦਰ ਮੋਦੀ ਵੱਲੋ ਕਿਸਾਨ ਕਾਨੂੰਨ ਵਾਪਿਸ ਕਰਨ ਤੇ ਸਿੱਖਾਂ ‘ਤੇ ਕੀਤੀਆਂ ਮੰਦਭਾਗੀਆਂ ਟਿੱਪਣੀਆਂ ਤੇ ਸੈਨਿਕ ਵਿੰਗ ਸ਼ੋ੍ਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ. ਗੁਰਜਿੰਦਰ ਸਿੰਘ ਸਿੱਧੂ ਨੇ ਸਖ਼ਤ ਇਤਰਾਜ ਜਤਾਉਂਦਿਆਂ ਕੇਂਦਰ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਚਾਉਣ ਲਈ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਵੱਡਾ ਖਤਰਾ ਪੈਦਾ ਕਰਨ ਲਈ ਉਕਤ ਫਿਲਮੀ ਅਦਾਕਾਰਾ ਕੰਗਨਾ ਰਣੌਤ ਤੇ ਦੇਸ਼ ਧੋ੍ਹ ਦਾ ਪਚਚਾ ਦਰਜ ਕੀਤਾ ਜਾਵੇ। ਕੰਗਣਾ ਵੱਲੋ ਕਿਸਾਨਾਂ ਨੂੰ ਅੱਤਵਾਦੀ ਤੇ ਖ਼ਾਲਸਤਾਨੀ ਕਹਿਣਾ ਬਹੁਤ ਹੀ ਮੰਦਭਾਗੀ ਗੱਲ ਹੈਠ ਉਸ ਵੱਲੋ ਇਹ ਕਹਿਣਾ ਕਿ ਇੰਦਰਾ ਗਾਂਧੀ ਵੱਲੋ ਸਿੱਖਾਂ ਨੂੰ ਕੀੜੀ ਵਾਂਗ ਮਸਲਿਆਂ ਗਿਆ ਸੀ, ਬਹੁਤ ਹੀ ਮੰਦਭਾਗੀ ਘਟਨਾ ਹੈ। ਸਿੱਧੂ ਨੇ ਕਿਹਾ ਕਿ ਮੈਂ ਕੰਗਣਾ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਸ ਨੂੰ ਅਗਲਾ ਇਤਿਹਾਸ ਵੀ ਫਰੋਲ ਲੈਣਾ ਚਾਹੀਦਾ ਹੈ ਕਿ ਗਾਂਧੀ ਦੀ ਕੀ ਦੁਰਦਸਾ ਹੋਈ। ਕੰਗਣਾ ਨੂੰ ਇਹੋ ਜਿਹੇ ਸਸਤੇ ਬਿਆਨਾਂ ਤੋਂ ਗ.ੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਕੈਪਟਨ ਵਿਕਰਮ ਸਿੰਘ, ਲੈਫ. ਭੋਲਾ ਸਿੰਘ ਸਿੱਧੂ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਸਰਬਜੀਤ ਸਿੰਘ ਪੰਡੋਰੀ, ਸੂਬੇਦਾਰ ਗੁਰਜੰਟ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਹੌਲਦਾਰ ਦੀਵਾਨ ਸਿੰਘ, ਹੌਲਦਾਰ ਬਸੰਤ ਸਿੰਘ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਹਰਜਿੰਦਰ ਸਿੰਘ, ਹੌਲਦਾਰ ਜਗਮੇਲ ਸਿੰਘ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਨਛੱਤਰ ਸਿੰਘ, ਹੌਲਦਾਰ ਨਾਇਬ ਸਿੰਘ, ਗੁਰਦੇਵ ਸਿੰਘ ਮੱਕੜ ਤੇ ਹੋਰ ਸਾਬਕਾ ਸੈਨਿਕ ਹਾਜ਼ਰ ਸਨ।