ਦੁਕਾਨ ‘ਚੋਂ 50 ਹਜ਼ਾਰ ਰੁਪਏ ਚੁੱਕ ਕੇ ਲੁਟੇਰੇ ਫ਼ਰਾਰ
ਤਪਾ ਮੰਡੀ
ਸਥਾਨਕ ਵਾਲਮੀਕ ਚੌਕ ‘ਚ ਸਥਿਤ ਇਕ ਟਿਕਟਾਂ ਦੀ ਬੁਕਿੰਗ ਤੇ ਵੈਸਟਰਨ ਯੂਨੀਅਨ ਦੀ ਦੁਕਾਨ ‘ਚੋਂ 50 ਹਜ਼ਾਰ ਰੁਪਏ ਲੁੱਟਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਰੋਹਿਤ ਕੁਮਾਰ ਫੈਂਟਾ ਪੁੱਤਰ ਮਿੱਠਣ ਲਾਲ ਬਾਂਸਲ ਨੇ ਦੱਸਿਆ ਕਿ ਉਸ ਦਾ ਵੱਡਾ ਬੇਟਾ ਦੁਕਾਨ ਤੇ ਬੈਠਾ ਸੀ ਤੇ ਦੋ ਵਿਅਕਤੀ ਦੁਕਾਨ ਅੰਦਰ ਦਾਖਲ ਹੋਏ ਜਿਨਾਂ੍ਹ ਦੇ ਮੂੰਹ ‘ਤੇ ਮਾਸਕ ਚੜ੍ਹੇ ਹੋਏ ਸਨ ਤੇ ਫਾਰਚੂਨਰ ਗੱਡੀ ‘ਚ ਆਏ ਸਨ। ਉਨਾਂ੍ਹ ਨੇ ਆ ਕੇ ਮਨੀ ਐਕਸਚੇਂਜ ਕਰਨ ਸਬੰਧੀ ਜਾਣਕਾਰੀ ਲੈਣ ਲੱਗੇ ਤੇ ਬੱਚੇ ਨੂੰ ਚਕਮਾ ਦੇ ਕੇ 50 ਹਜ਼ਾਰ ਰੁਪਏ ਦੀ ਗੁੱਟੀ ਚੁੱਕ ਕੇ ਫ਼ਰਾਰ ਹੋ ਗਏ। ਜਿਸ ਦਾ ਪਤਾ ਉਨਾਂ੍ਹ ਨੂੰ ਕੁਝ ਦੇਰ ਬਾਅਦ ਲੱਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਡੀਐੱਸਪੀ ਤਪਾ ਬਲਜੀਤ ਸਿੰਘ ਬਰਾੜ, ਥਾਣਾ ਮੁਖੀ ਜਸਵਿੰਦਰ ਸਿੰਘ ਤੇ ਸਿਟੀ ਇੰਚਾਰਜ ਗੁਰਲਾਲ ਸਿੰਘ ਮੌਕੇ ‘ਤੇ ਪਹੁੰਚੇ ਤੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ।