ਕੱਚੇ ਕਾਮਿਆਂ ਤੇ ਬੇਰੁਜ਼ਗਾਰਾਂ ਵੱਲੋਂ ਮੁੱਖ ਮੰਤਰੀ ਦਾ ਭਾਰੀ ਵਿਰੋਧ, ਬਰਨਾਲਾ ਪੁਲਿਸ ਨਾਲ ਧੱਕਾ-ਮੁੱਕੀ ‘ਚ ਲੱਥੀਆਂ ਕਈਆਂ ਦੀਆਂ ਪੱਗਾਂ
ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਤਿੰਨ ਸਮਾਗਮਾਂ ਵਿਚ ਮੁੱਖ ਮੰਤਰੀ ਦਾ ਪਹਿਲਾ ਸਮਾਗਮ ਨੇਪਰੇ ਚੜ੍ਹ ਗਿਆ ਹੈ ਲੇਕਿਨ ਇਸ ਦੌਰਾਨ ਮੁੱਖ ਮੰਤਰੀ ਦ ਕੱਚੇ ਕਾਮਿਆਂ ਅਤੇ ਬੇਰੁਜ਼ਗਾਰਾਂ ਨੇ ਭਾਰੀ ਵਿਰੋਧ ਕੀਤਾ, ਜਿਸ ਜਗ੍ਹਾ ਪ੍ਰੋਗਰਾਮ ਚੱਲ ਰਿਹਾ ਸੀ ਦਰਸ਼ਕਾਂ ਬੈਠੇ ਬੈਠੇ ਕੱਚੇ ਕਾਮਿਆਂ ਨੇ ਦੱਬ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਨੇ ਖਿੱਚ ਕੇ ਉਨ੍ਹਾਂ ਨੂੰ ਬਾਹਰ ਲੈ ਕੇ ਗਈ।
ਧੱਕਾ-ਮੁੱਕੀ ‘ਚ ਇੱਕ ਕਰਮਚਾਰੀ ਦੀ ਪੱਗ ਵੀ ਲਹਿ ਗਈ। ਪਾਵਰਕੌਮ ਦੇ ਕੱਚੇ ਕਰਮਚਾਰੀਆਂ ਨੇ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਜਿੱਥੇ ਉਨ੍ਹਾਂ ਦੀ ਪੁਲੀਸ ਨਾਲ ਹੱਥੋਪਾਈ ਹੋਈ। ਇਸ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਬਰਨਾਲੇ ਵਿੱਚ ਵੀ ਹੋਣ ਦੀ ਉਮੀਦ ਹੈ। ਮੁੱਖ ਮੰਤਰੀ ਕੁਝ ਹੀ ਸਮੇਂ ਵਿੱਚ ਮੈਰੀਲੈਂਡ ਰਿਜ਼ਾਰਟ ਬਰਨਾਲਾ ਵਿਚ ਪਹੁੰਚ ਰਹੇ ਹਨ। ਉਥੇ ਵੀ ਇਕ ਮੁਲਾਜ਼ਮ ਜਥੇਬੰਦੀ ਧਰਨਾ ਲਾ ਕੇ ਬੈਠੀ ਹੋਈ ਹੈ।