ਮਜ਼ਦੂਰ ਜਥੇਬੰਦੀਆਂ ਵੱਲੋਂ ਚੰਨਣਵਾਲ ਵਿਖੇ ਅਰਥੀ ਫੂਕ ਮੁਜ਼ਾਹਰਾ
ਦਿਹਾਤੀ ਮਜ਼ਦੂਰ ਸਭਾ, ਨਰੇਗਾ ਰੁਜ਼ਗਾਰ ਪ੍ਰਰਾਪਤ ਯੂਨੀਅਨ ਲਿਬਰੇਸ਼ਨ ਵੱਲੋਂ ਸਾਂਝੇ ਤੌਰ ‘ਤੇ ਸਾਂਝੇ ਮੋਰਚੇ ਜੇ ਸੂਬਾ ਕਮੇਟੀ ਦੇ ਸੱਦੇ ਉੱਪਰ ਬੀਤੇ ਦਿਨੀਂ ਬਰਨਾਲਾ ‘ਚ ਦਿੱਤੇ ਗਏ ਧਰਨੇ ਸਮੇਂ ਡੀ ਸੀ ਬਰਨਾਲਾ ਵੱਲੋਂ ਮਜ਼ਦੂਰ ਆਗੂਆਂ ਦੀ ਕੋਈ ਗੱਲ ਨਾ ਸੁਣੇ ਜਾਣ ਦੇ ਰੋਸ ਵਜੋਂ ਸ਼ਨਿੱਚਰਵਾਰ ਨੂੰ ਪਿੰਡ ਚੰਨਣਵਾਲ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਮਜ਼ਦੂਰ ਜਥੇਬੰਦੀਆਂ ਤੇ ਮਜ਼ਦੂਰਾਂ ਦੀ ਕੋਈ ਗੱਲ ਨਾ ਸੁਣੇ ਜਾਣ ਕਾਰਨ ਜੱਥੇਬੰਦੀਆਂ ਨੂੰ ਮਜ਼ਦੂਰਾਂ ਨੂੰ ਨਾਲ ਲੈ ਕੇ ਅਰਥੀ ਫੂਕ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਾ ਪਿਆ। ਆਗੂਆਂ ਨੇ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ, ਪੂਰਾ ਸਾਲ ਕੰਮ ਦੇਣ, ਬੁਢਾਪਾ ਵਿਧਵਾ ਅੰਗਹੀਣ ਪੈਨਸ਼ਨਾਂ ਸਮੇਂ ਸਿਰ ਦੇਣ, ਲਾਭਪਾਤਰੀ ਕਾਪੀਆਂ ਬਣਾਉਣ ਸਮੇਂ ਖੱਜਲ ਖੁਆਰੀ ਖਤਮ ਕਰਨ ਤੇ ਹੋਰ ਪੂਰੀਆਂ ਕਰਨ ਦੀ ਮੰਗ ਕੀਤੀ।