ਜ਼ਿਲ੍ਹਾ ਅਬਜ਼ਰਬਰ ਨੇ ਵਰਕਰਾਂ ਦੀਆਂ ਮੁਸ਼ਕਲਾਂ ਸੁਣੀਆਂ
ਸ਼ਹਿਣਾ
ਕਸਬਾ ਸ਼ਹਿਣਾ ਦੇ ਗੀਤਾ ਭਵਨ ਵਿਖੇ ਕਾਂਗਰਸ ਦੇ ਜ਼ਿਲ੍ਹਾ ਅਬਜ਼ਰਬਰ ਸੀਤਾ ਰਾਮ ਲਾਂਬਾ ਤੇ ਹਲਕਾ ਭਦੌੜ ਦੇ ਅਬਜਰਬਰ ਭੁਪਿੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਬੀਬੀ ਮਲਕੀਤ ਕੌਰ ਸਹੋਤਾ ਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਕੇ ਉਨਾਂ੍ਹ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਇਸ ਦੌਰਾਨ ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਨੇ ਹਲਕਾ ਭਦੌੜ ਤੋਂ ਉਮੀਦਵਾਰ ਹਲਕੇ ਦਾ ਹੀ ਹੋਣ ਦੀ ਮੁੱਖ ਮੰਗ ਰੱਖੀ। ਉਨਾਂ੍ਹ ਕਿਹਾ ਕਿ ਹਰ ਵਾਰ ਬਾਹਰੀ ਉਮੀਦਵਾਰ ਹੋਣ ਕਰਕੇ ਹਲਕੇ ‘ਚ ਕਾਂਗਰਸ ਕਮਜੋਰ ਹੋ ਚੁੱਕੀ ਹੈ। ਕਈ ਵਰਕਰਾਂ ਨੇ ਜਿੱਥੇ ਆਪਣੀ ਸਰਕਾਰ ਹੋਣ ਦੇ ਬਾਵਜੂਦ ਕਿਤੇ ਕੋਈ ਸੁਣਵਾਈ ਨਾ ਹੋਣ ਤੋਂ ਜਾਣੂ ਕਰਵਾਇਆ, ਉੱਥੇ ਕਸਬਾ ਸ਼ਹਿਣਾ ਦੀਆਂ ਮੁੱਖ ਸਮੱਸਿਆਵਾਂ ਨੂੰ ਧਿਆਨ ‘ਚ ਲਿਆਂਦਾ। ਪੰਚਾਇਤ ਸੰਮਤੀ ਸ਼ਹਿਣਾ ਦੇ ਉੱਪ ਚੇਅਰਮੈਨ ਗੁਰਦੀਪ ਦਾਸ ਦੀਪੀ ਬਾਵਾ ਨੇ ਖੇਤੀ ਸੈਕਟਰ ਲਈ ਚੇਅਰਮੈਨ ਦੇ ਕੋਟੇ ਅਧੀਨ ਮੋਟਰਾਂ ਦੇ ਕੁਨੈਕਸ਼ਨ ਤਰੁੰਤ ਜਾਰੀ ਕਰਨ ਤੇ ਪੱਖੋ ਕੈਚੀਆਂ ਤੋਂ ਸ਼ਹਿਣਾ ਡਰੇਨ ਤੱਕ ਮੁੱਖ ਸੜਕ ਦੇ ਦੋਵੇ ਪਾਸੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲਾ ਬਨਾਉਣ ਦੀ ਮੰਗ ਰੱਖੀ। ਬੀਬੀ ਸਹੋਤਾ ਨੇ ਸਰਕਾਰੀ ਹਸਪਤਾਲ ਤੇ ਸਕੂਲ ‘ਚ ਸਟਾਫ ਦੀ ਕਮੀ ਬਾਰੇ ਜਾਣੂ ਕਰਵਾਇਆ। ਸਿਟੀ ਪ੍ਰਧਾਨ ਗਿਰਧਾਰੀ ਲਾਲ ਗਰਗ ਨੇ ਸ਼ਹਿਣੇ ‘ਚ ਲੜਕੀਆਂ ਦਾ ਕਾਲਜ ਬਨਾਉਣ ਸਬੰਧੀ ਵਿਸਥਾਰ ਨਾਲ ਦੱਸਿਆ। ਹਾਜ਼ਰ ਹੋਰ ਵਰਕਰਾਂ ਨੇ ਇਕਜੁੱਟ ਹੋ ਕੇ ਕਿਹਾ ਕਿ ਹਲਕੇ ਨੂੰ ਲੋਕਲ ਲੀਡਰ ਜੋ ਵਰਕਰਾਂ ਦੀ ਬਾਂਹ ਫੜ੍ਹਨ ਵਾਲਾ ਹੋਵੇ ਦੀ ਵੱਡੀ ਲੋੜ ਬਾਰੇ ਜਾਣੂ ਕਰਵਾਇਆ ਤਾਂ ਕਿ ਅਗਾਮੀ ਚੋਣਾਂ ‘ਚ ਉਹ ਘਰ-ਘਰ ਜਾ ਵੋਟਾਂ ਲੈ ਸਕਣ। ਇਸ ਉਪਰੰਤ ਜ਼ਿਲਾ ਅਰਜਰਬਰ ਸੀਤਾ ਰਾਮ ਲਾਂਬਾ ਨੇ ਕਿਹਾ ਕਿ ਇਸ ਵਾਰ ਤੁਹਾਡੀ ਮੰਗ ਅਨੁਸਾਰ ਹਲਕੇ ਦਾ ਹੀ ਉਮੀਦਵਾਰ ਹੋਵੇਗਾ। ਉਨਾਂ੍ਹ ਕਿਹਾ ਕਿ ਜੋ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਹੈ, ਉਹ ਜਾਇਜ ਹਨ ਤੇ ਉਨਾਂ੍ਹ ਨੂੰ ਹੱਲ ਕਰਵਾਉਣ ਲਈ ਉਹ ਮੁੱਖ ਮੰਤਰੀ ਦਫਤਰ ਤੱਕ ਪਹੁੰਚ ਕਰਨਗੇ। ਉਨਾਂ੍ਹ ਕਿਹਾ ਕਿ ਉਹ ਕਾਂਗਰਸ ਹਾਈਕਮਾਨ ਨੂੰ ਹਲਕੇ ਦੀ ਸਥਿਤੀ ਬਾਰੇ ਜਾਣੂ ਕਰਵਾਉਣਗੇ। ਉਨਾਂ੍ਹ ਵਰਕਰਾਂ ਨੂੰ ਕਿਹਾ ਕਿ ਉਹ ਹੁਣ ਬੂਥ ਵਾਈਜ ਡਿਉਟੀਆਂ ਸਾਂਭ ਕੇ ਘਰ-ਘਰ ਚੋਣ ਪ੍ਰਚਾਰ ਲਈ ਜੁਟ ਜਾਣ। ਇਸ ਮੌਕੇ ਗਿਆਨ ਚੰਦ ਸ਼ਰਮਾ, ਹਰਦੇਵ ਸਿੰਘ ਗਿੱਲ, ਸਰਪੰਚ ਹਰਪ੍ਰਰੀਤ ਨੈਣੇਵਾਲ, ਬਲਦੇਵ ਸਿੰਘ ਖਟੜਾ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਹਾਜ਼ਰ ਸਨ।