NewsPolitics

ਬਰਨਾਲਾ ਦੇ ਵਿਕਾਸ ਕਾਰਜਾਂ ਲਈ ਜਾਰੀ ਹੋਣਗੇ 25 ਕਰੋੜ: CM ਚੰਨੀ

 ਵਿਧਾਇਕ ਬਲਵੀਰ ਸਿੰਘ ਸਿੱਧੂ ਤੇ ਸੰਸਦ ਮੈਂਬਰ ਮੁਹੰਮਦ ਸਦੀਕ ਦਾ ਕੇਵਲ ਸਿੰਘ ਿਢੱਲੋਂ ਨੇ ਕੀਤਾ ਸਨਮਾਨ11

ਬਰਨਾਲਾ; ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜ਼ਿਲ੍ਹਾ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀ ਫ਼ੇਰੀ ‘ਚ ਜਿੱਥੇ ਬਰਨਾਲਾ ਦੇ ਇਕ ਨਿਜੀ ਪੈਲੇਸ ‘ਚ ਰੱਖੇ ਸਮਾਗਮ ਦੌਰਾਨ ਸਾਬਕਾ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਿਢੱਲੋਂ ਨੇ ਆਪਣੇ ਸਿਆਸੀ ਵਿਰੋਧੀਆਂ ਦਾ ਖਾਨਾਚਿੱਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਾਗੋਬਾਗ ਕਰ ਦਿੱਤਾ। ਮੰਚ ਤੋਂ ਸੰਬੋਧਨ ਹੁੰਦਿਆਂ ਮੁੱਖ ਮੰਤਰੀ ਚੰਨੀ ਨੇ ਆਪਣੇ ਭਾਸ਼ਣ ‘ਚ ਜਿੱਥੇ ਕੇਵਲ ਸਿੰਘ ਿਢੱਲੋਂ ਨੂੰ ਆਪਣੇ ਵੱਡਾ ਭਰਾ ਕਹਿਕੇ ਸੰਬੋਧਨ ਕੀਤਾ, ਉਥੇ ਹੀ ਅੌਖੇ ਸਮੇਂ ਦਾ ਮਦਦਗਾਰ ਦੱਸਦਿਆ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਮੇਰੀ ਟਿਕਟ ਕੱਟ ਰਹੀ ਸੀ, ਉਦੋਂ ਕੇਵਲ ਸਿੰਘ ਿਢੱਲੋਂ ਨੇ ਮੇਰੀ ਬਾਂਹ ਫੜ੍ਹਕੇ ਪਾਰਟੀ ਹਾਈਕਮਾਂਡ ਤੋਂ ਮੈਨੂੰ ਟਿਕਟ ਦਵਾਈ ਸੀ। ਮੇਂ ਆਪਣੇ ਵੱਡੇ ਭਰਾ ਕੇਵਲ ਸਿੰਘ ਿਢੱਲੋਂ ਦਾ ਇਹ ਇਹਸਾਨ ਕਦੇ ਵੀ ਨਹੀਂ ਭੁੱਲ ਸਕਦਾ। ਉਨਾਂ੍ਹ ਕਿਹਾ ਕਿ ਮੈਨੂੰ ਜਦੋਂ ਵੀ ਕਦੀ ਮੁਸ਼ਕਿਲ ਦੀ ਘੜੀ ਆਈ ਤਾਂ ਮੈਂ ਕੇਵਲ ਸਿੰਘ ਿਢੱਲੋਂ ਦੀ ਸਲਾਹ ਲਈ। ਜਿੰਨਾਂ੍ਹ ਨੇ ਹਮੇਸ਼ਾ ਮੇਰਾ ਮਾਰਗ ਦਰਸ਼ਨ ਕੀਤਾ ਹੈ। ਉਨਾਂ੍ਹ ਕੇਵਲ ਸਿੰਘ ਿਢੱਲੋਂ ਵਲੋਂ ਹਲਕੇ ਦੇ ਵਿਕਾਸ ਲਈ ਮੰਗੇ 10 ਕਰੋੜ ‘ਤੇ ਕਿਹਾ ਕਿ ਿਢੱਲੋਂ ਸਾਹਿਬ ਮੇਰੇ ਵਡੇ ਭਰਾ ਹਨ, ਇਸ ਲਈ ਮੈਂ ਇਨਾਂ੍ਹ ਦੇ ਸਤਿਕਾਰ ਵਜੋਂ ਇੰਨਾਂ੍ਹ ਦੀ ਮੰਗ ਤੋਂ ਵੱਧਕੇ 25 ਕਰੋੜ ਰੁਪਏ ਬਰਨਾਲਾ ਦੇ ਹਲਕੇ ਦੇ ਵਿਕਾਸ ਲਈ ਮੰਜ਼ੂਰ ਕਰਾਂਗਾ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ, ਵਿਧਾਇਕ ਬਲਵੀਰ ਸਿੰਘ ਸਿੱਧੂ ਤੇ ਸੰਸਦ ਮੈਂਬਰ ਮੁਹੰਮਦ ਸਦੀਕ ਦਾ ਕੇਵਲ ਸਿੰਘ ਿਢਲੋਂ ਵਲੋਂ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਮੱਖਣ ਸ਼ਰਮਾ, ਜੀਵਨ ਬਾਂਸਲ, ਅਸ਼ੋਕ ਕੁਮਾਰ ਮਿੱਤਲ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਨਰਿੰਦਰ ਨੀਟਾ ਮੀਤ ਪ੍ਰਧਾਨ, ਹਰਦੀਪ ਸਿੰਘ ਸੋਢੀ, ਰਜਨੀਸ ਬਾਂਸਲ ਸਣੇ ਵੱਡੀ ਗਿਣਤੀ ‘ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

ਰਾਜਗੜ੍ਹ ਿਲੰਕ ਰੋਡ ਬਣੇਗੀ 22 ਫੁੱਟ ਚੌੜੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਜਗੜ੍ਹ ਪਿੰਡ ਤੋਂ ਹੁੰਦਿਆਂ ਹੋਇਆ ਸਮਾਗਮ ਵਾਲੇ ਸਥਾਨ ‘ਤੇ ਪੁੱਜਣ ‘ਤੇ ਟੁੱਟੀ ਸੜਕ ਨੂੰ ਨਵੀਂ ਬਣਾਉਣ ਤੇ 22 ਫੁੱਟ ਚੌੜੀ ਕਰਨ ਦਾ ਐਲਾਨ ਕੀਤਾ। ਉਨਾਂ੍ਹ ਕਿਹਾ ਕਿ ਇਹ ਸੜਕ ਜਲਦੀ ਹੀ 22 ਫੁੱਟ ਚੌੜੀ ਕਰਨ ਦਾ ਐਸਟੀਮੇਟ ਲਗਵਾਕੇ ਭੇਜੋ ਤੇ ਸੜਕ ਦਾ ਕੰਮ ਸ਼ੁਰੂ ਕਰਵਾਓ।

ਚੰਨੀ ਨੇ ਕੇਜਰੀਵਾਲ ‘ਤੇ ਛੱਡੇ ਸਿਆਸੀ ਤੀਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਆਮ ਆਦਮੀ ਪਾਰਟੀ ਤੇ ਸ਼ੋ੍ਮਣੀ ਅਕਾਲੀ ਦਲ ਵਾਲੇ ਕਹਿੰਦੇ ਸਨ ਕਿ ਇਹਨੇ ਕੀ ਕਰਨਾ ਹੈ। ਪਰ ਹੁਣ ਜਦੋਂ ਉਹਨਾਂ ਨੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਸੁਣਵਾਈ ਕਰਕੇ ਸਮੱਸਿਆਵਾਂ ਦੇ ਹੱਲ ਕੀਤੇ ਹਨ ਤਾਂ ਇਹ ਪਾਰਟੀਆਂ ਦੇ ਆਗੂ ਆਖ ਰਹੇ ਹਨ ਕਿ ਇਹਦਾ ਕੀ ਕਰਨਾ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਬਸ਼ਿੰਦਾ ਆਪਣੀ ਸਮੱਸਿਆ ਲੈ ਕੇ ਮੈਨੂੰ ਕਿਸੇ ਵੀ ਸਮੇਂ ਮਿਲ ਸਕਦਾ ਹੈ। ਮੁੱਖ ਮੰਤਰੀ ਚੰਨੀ ਨੇ ਵਿਰੋਧੀਆਂ ਵਲੋਂ ਸਿਰਫ਼ ਐਲਾਨ ਕਰਨ ਦੇ ਬਿਆਨਾਂ ਦੇ ਜਵਾਬ ‘ਚ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਦੇ ਬਿਜਲੀ ਬਕਾਇਆ ਬਿੱਲ ਮੁਆਫ਼ ਕਰਨ ਦਾ ਐਲਾਨ ਕੀਤਾ ਤੇ ਹੁਣ ਲੋੜਵੰਦ ਪਰਿਵਰਾਂ ਦੇ ਬਕਾਇਆ ਬਿੱਲ ਮੁਆਫ਼ ਹੋ ਕੇ ਆ ਰਹੇ ਹਨ। ਬਿੱਲ ‘ਚ ਬਕਾਇਦਾ ਲਿਖਿਆ ਗਿਆ ਹੈ ਕਿ ਉਹਨਾਂ ਦਾ ਬਿੱਲ ਪੰਜਾਬ ਸਰਕਾਰ ਨੇ ਭਰ ਦਿੱਤਾ ਹੈ। ਪੈਟਰੋਲ\ਡੀਜ਼ਲ ਦੇ ਰੇਟ ਘਟਾਏ ਤਾਂ ਪੰਜਾਬ ‘ਚ ਸਭ ਨੂੰ ਪਹਿਲਾਂ ਨਾਲੋਂ ਪੈਟਰੋਲ 10 ਰੁਪਏ ਤੇ ਡੀਜ਼ਲ 5 ਰੁਪਏ ਸਸਤਾ ਮਿਲ ਰਿਹਾ ਹੈ। ਇਸੇ ਤਰਾਂ੍ਹ ਬਿਜਲੀ ਦੇ ਰੇਟ ਘੱਟ ਹੋ ਗਏ ਹਨ ਅਤੇ ਬਿੱਲ ਪਹਿਲਾਂ ਨਾਂਲੋਂ ਅੱਧੇ ਹੀ ਰਹਿ ਗਏ ਹਨ। ਉਹਨਾਂ ਕਿਹਾ ਕਿ ਇਸੇ ਤਰਾਂ੍ਹ ਰੇਤੇ ਦੇ ਰੇਟ ਘਟਾਏ ਹਨ। ਹੁਣ ਆਉਣ ਵਾਲੇ ਸਮੇਂ ‘ਚ ਕੇਬਲ ਦੇ ਰੇਟ ਵੀ ਪੰਜਾਬ ਸਰਕਾਰ ਘਟਾਊਣ ਜਾ ਰਹੀ ਹੈ, ਜਿਸ ਤੇ ਬਾਦਲਾਂ ਦੇ ਖਾਸਮ ਖਾਸ ਵਿਅਕਤੀ ਕਬਜ਼ਾ ਕਰੀ ਬੈਠੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਡਰਾਮੇਬਾਜ਼ ਪਾਰਟੀ ਹੈ। ਕੇਜਰੀਵਾਲ ਸਿਰਫ਼ ਗੱਲਾਂ ਦਾ ਕੜਾਹ ਬਣਾ ਰਹੇ ਹਨ। ਕੇਜਰੀਵਾਲ ਅਤੇ ਇਸਦੀ ਪਾਰਟੀ ਉਪਰ ਇਸੇ ਵਿਧਾਂਇਕਾਂ ਨੂੰ ਹੀ ਵਿਸ਼ਵਾਸ ਨਹੀਂ ਹੈ ਅਤੇ ਇਸਦੇ 11 ਵਿਧਾਇਕ ਪਾਰਟੀ ਛੱਡ ਚੁੱਕੇ ਹਨ ਅਤੇ ਪੰਜਾਬ ਦੇ ਲੋਕਾਂ ਇਹਨਾਂ ਉਪਰ ਕਿਸ ਤਰ੍ਹਾ ਵਿਸ਼ਵਾਸ ਕਰ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਕਰੋੜਾਂ ਰੁਪਏ ਦੀ ਖੇਤਾਂ ਲਈ ਬਿਜਲੀ ਸਬਸਿਡੀ ਦੇ ਰਹੀ ਹੈ, ਪੰ੍ਤੂ ਦਿੱਲੀ ਦੀ ਕੇਜਰੀਵਾਲ ਸਰਕਾਰ ਇੱਕ ਪੈਸਾ ਕਿਸਾਨਾਂ ਨੂੰ ਬਿਜਲੀ ਦੀ ਸਬਸਿਡੀ ਨਹੀਂ ਦੇ ਸਕੀ। ਕੇਜਰੀਵਾਲ ਖੁ.ਦ ਪੰਜਾਬ ਤੇ ਕਬਜ਼ਾ ਕਰਨਾ ਚਾਹੰਦਾ ਹੈ, ਪ੍ਰਰ ਪੰਜਾਬ ਦੇ ਅਣਖੀ ਲੋਕ ਇਸਨੰ ਆਪਣੇ ਉਪਰ ਨਹੀਂ ਬੈਠਣ ਦੇਣਗੇ। ਪੰਜਾਬ ਦੇ ਲੋਕਾਂ ਨੇ ਤਾਂ ਮੁਗਲ ਅਤੇ ਅੰਗਰੇਜ਼ਾਂ ਨੂੰ ਆਪਣੇ ਉਪਰ ਰਾਜ ਨਹੀਂ ਕਰਨ ਤਾਂ ਇਹ ਕੀ ਚੀਜ ਹੈ।

 

ਚੰਨੀ ਆਮ ਲੋਕਾਂ ਦੇ ਮੁੱਖ ਮੰਤਰੀ : ਕੇਵਲ ਿਢੱਲੋਂ

ਸੰਬੋਧਨ ਕਰਦਿਆਂ ਕੇਵਲ ਸਿੰਘ ਿਢੱਲੋਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗਰੀਬਾਂ ਦੇ ਮਸੀਹਾ, ਪੰਜਾਬ ‘ਚੋਂ ਮਾਫ਼ੀਆ ਸਿਸਟਮ ਖ਼ਤਮ ਕਰਕੇ ਆਮ ਲੋਕਾਂ ਦਾ ਰਾਜ ਲਿਆਉਣ ਵਾਲੇ ਮੁੱਖ ਮੰਤਰੀ ਹਨ। ਪੰਜਾਬ ਨੂੰ ਇਕ ਜ਼ਮੀਨ ਨਾਲ ਜੁੜਿਆ ਮੁੱਖ ਮੰਤਰੀ ਮਿਲਿਆ ਹੈ, ਜਿਸਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਹੈ, ਇਸੇ ਕਰਕੇ ਹਰ ਵਰਗ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਰਿਹਾ ਹੈ। ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਐਮਸੀ, ਨਗਰ ਕੌਂਸਲ ਦੀ ਪ੍ਰਧਾਨਗੀ, ਿਫ਼ਰ ਵਿਧਾਇਕ, ਵਿਰੋਧੀ ਧਿਰ ਦੇ ਨੇਤਾ ਤੋਂ ਬਾਅਦ ਕੈਬਨਿਟ ਮੰਤਰੀ ਅਤੇ ਹੁਣ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ। ਕਾਂਗਰਸ ਪਾਰਟੀ ਵਿੱਚ ਹਰ ਵਰਕਰ ਦਾ ਮਾਣ ਸਨਮਾਨ ਬਹਾਲ ਰੱਖਿਆ ਜਾਂਦਾ ਹੈ। ਜਿਸਦੀ ਮੁੱਖ ਮੰਤਰੀ ਚੰਨੀ ਜੀ ਪ੍ਰਤੱਖ ਮਿਸ਼ਾਲ ਹਨ। ਜ਼ਮੀਨੀ ਪੱਧਰ ਨਾਲ ਜੁੜੇ ਹੋਣ ਕਰਕੇ ਮੁੱਖ ਮੰਤਰੀ ਚੰਨੀ ਜੀ ਵਲੋਂ ਪੰਜਾਬ ਦੀਆਂ ਜ਼ਮੀਨੀ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਭ ਤੋਂ ਵੱਡਾ ਫ਼ੈਸਲਾ ਬਿਜਲੀ, ਰੇਤੇ, ਟ੍ਾਂਸਪੋਰਟ, ਕੇਬਲ ਮਾਫ਼ੀਆ ਵਰਗੇ ਮਸਲਿਆਂ ਤੋਂ ਲੈ ਕੇ ਮਜ਼ਦੂਰਾਂ, ਕਿਸਾਨਾਂ, ਮੁਲਜ਼ਮਾਂ ਭਾਵ ਹਰ ਵਰਗ ਦੇ ਲੋਕਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਰਹੀ ਹਨ। ਕੇਵਲ ਿਢੱਲੋਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦਾ ਜੋ ਵੀ ਹੁਣ ਤੱਕ ਵਿਕਾਸ ਹੋਇਆ, ਉਹ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਹੀ ਹੋ ਸਕਿਆ ਹੈ। ਕਿਉਂਕਿ 2006 ਵਿੱਚ ਬਰਨਾਲਾ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਜਿਲੇ ਦਾ ਦਰਜ਼ਾ ਦਿਵਾਇਆ ਗਿਆ। ਇਸਤੋਂ ਪਹਿਲਾਂ ਬਰਨਾਲਾ ਬੇਹੱਦ ਪੱਛੜੇ ਇਲਾਕਾ ਦਾ ਇੱਕ ਹਿੱਸਾ ਸੀ। ਵਿਕਾਸ ਨਾਮ ਦੀ ਕੋਈ ਚੀਜ਼ ਬਰਨਾਲਾ ਦੇ ਨੇੜਿਓਂ ਨਾ ਲੰਘੀ। 2017 ‘ਚ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਬਾਅਦ ਸਾਢੇ ਚਾਰ ਸਾਲਾਂ ਦੌਰਾਨ ਜਿਲੇ ਦਾ ਰਿਕਾਰਡ ਵਿਕਾਸ ਹੋ ਸਕਿਆ ਹੈ। ਜਿਲੇ ਭਰ ਵਿੱਚ ਸੜਕਾਂ ਦੇ ਜਾਲ, ਬਰਨਾਲਾ ਸ਼ਹਿਰ ਵਿੱਚ ਓਵਰਬਿ੍ਰਰਿਜ਼, ਅੰਡਰਬਿ੍ਰਰਿਜ, ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਲੈ ਕੇ ਵੱਡਾ ਮਲਟੀਸਪੈਸਲਿਟੀ ਹਸਪਤਾਲ ਤੱਕ ਦੀ ਸੁਵਿਧਾ ਕਾਂਗਰਸ ਸਰਕਾਰ ਵਲੋਂ ਦਿੱਤੀ ਗਈ ਹੈ। ਬਰਨਾਲਾ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਗਈ ਹੈ। ਹਲਕੇ ਦੇ ਪਿੰਡਾਂ ਜਾਂ ਸ਼ਹਿਰ ਵਿੱਚ ਕੋਈ ਸੜਕ ਜਾਂ ਗਲੀ ਕੱਚੀ ਨਹੀਂ ਰਹੀ। ਇੰਟਰਲੌਕ ਟਾਈਲਾਂ ਤੋਂ ਲੈ ਕੇ ਸੜਕਾਂ ਦੇ ਨਵੀਨਕਰਨ ਦੇ ਕੰਮ ਨੇਪਰੇ ਚਾੜੇ ਗਏ ਹਨ।ਕੇਵਲ ਿਢੱਲੋਂ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਪੱਖ ਤੋਂ ਪੰਜਾਬ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਤੋਂ ਕਿਤੇ ਅੱਗੇ ਹੈ। ਸਿੱਖਿਆ ਪੱਖ ਤੋਂ ਪੰਜਾਬ ਦਾ ਦੇਸ਼ ਭਰ ਵਿੱਚੋਂ ਪਹਿਲਾ ਨੰਬਰ ਹੈ, ਜਦਕਿ ਦਿੱਲੀ ਸਰਕਾਰ ਛੇਵੇਂ ਨੰਬਰ ਤੇ ਹੈ। ਇਸੇ ਤਰਾਂ੍ਹ ਸਿਹਤ ਸਹੂਲਤਾਂ ਦੇ ਵੱਡ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਕੋਰੋਨਾ ਕਾਲ ਦੌਰਾਨ ਆਪਣੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਆਕਸੀਜਨ ਤੱਕ ਮੁਹੱਈਆ ਨਹੀਂ ਕਰਵਾ ਸਕੀ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਅਕਾਲੀ ਦਲ ਅਤੇ ਆਪ ਪੰਜਾਬ ਵਿਰੋਧੀ ਸੋਚ ਵਾਲੀਆਂ ਪਾਰਟੀਆਂ ਹਨ, ਜਿਹਨਾਂ ਕਰਕੇ ਕਾਂਗਰਸ ਪਾਰਟੀ ਹੀ ਹਮੇਸ਼ਾ ਪੰਜਾਬ ਹਿਤੈਸ਼ੀ ਰਹੀ ਹੈ।

—–

ਚੰਨੀ ਨੇ ਕੇਵਲ ਿਢੱਲੋਂ ਦੀ ਤਾਰੀਫ਼ ਕੀਤੀ

ਸ਼ਨਿੱਚਰਵਾਰ ਨੂੰ ਬਰਨਾਲਾ ਵਿਖੇ ਸੰਬੋਧਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੇਵਲ ਸਿੰਘ ਿਢੱਲੋਂ ਦੀ ਵਾਰ ਵਾਰ ਤਾਰੀਫ਼ ਕੀਤੀ ਗਈ। ਜਿਸਨੇ ਕੇਵਲ ਸਿੰਘ ਿਢੱਲੋਂ ਦੇ ਸਮੱਰਥਕਾਂ ਅਤੇ ਬਰਨਾਲਾ ਹਲਕੇ ਦੇ ਕਾਂਗਰਸੀ ਵਰਕਰਾਂ ‘ਚ ਕਾਫੀ ਜੋਸ਼ ਭਰਿਆ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਕੇਵਲ ਿਢੱਲੋਂ ਇਕ ਬਹੁਤ ਹੋਣਹਾਰ ਆਗੂ ਹਨ ਤੇ ਜਦੋਂ ਵੀ ਕੋਈ ਸਲਾਹ ਲੈਣੀ ਹੁੰਦੀ ਹੈ ਤਾਂ ਮੈਂ ਿਢੱਲੋਂ ਸਾਬ ਕੋਲ ਚਲਾ ਜਾਂਦਾ ਹਾਂ। ਉਹਨਾਂ ਕਿਹਾ ਕਿ ਕਿਸੇ ਵੇਲੇ ਮੈਨੂੰ ਕਾਂਗਰਸ ਪਾਰਟੀ ਤੋਂ ਟਿਕਟ ਦਿਵਾਉਣ ਵਿੱਚ ਵੀ ਕੇਵਲ ਸਿੰਘ ਿਢੱਲੋਂ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਿਢੱਲੋਂ ਸਾਬ ਨੇ ਹਮੇਸ਼ਾ ਸਾਥ ਦਿੱਤਾ ਹੈ। ਹਲਕਾ ਬਰਨਾਲਾ ‘ਚ ਚੱਲ ਰਹੀਆਂ ਸਿਆਸੀ ਅਟਕਲਾਂ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਮਾਗਮ ਵਾਲੀ ਭਰੀ ਸਭਾ ‘ਚ ਿਢੱਲੋਂ ਦੀਆਂ ਸਿਫ਼ਤਾਂ ਕਰ ਬੇ੍ਕ ਲਗਾ ਦਿੱਤੀ। ਵਿਧਾਨ ਸਭਾ ਹਲਕਾ ਬਰਨਾਲਾ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਵੀ ਇਸਦਾ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕੇਵਲ ਸਿੰਘ ਿਢੱਲੋ ਦੇ ਨਾਅਰਿਆਂ ਨਾਲ ਪੈਲੇਸ ਗੂੰਜਣ ਲਗਾ ਦਿੱਤਾ।

ਨਾ-ਨਾ ਰੋਕੋ ਨਾ, ਮੇਰਾ ਚਾਚਾ-ਤਾਇਆ ਹੋਣਾ ਐ : ਚੰਨੀ

ਸਮਾਗਮ ਮੌਕੇ ਇਕ ਬਜ਼ੁਰਗ ਨੇ ਚੰਨੀ ਦੀ ਫੋਟੋ ਨੂੰ ਦੋਵੇਂ ਹੱਥਾਂ ਨਾਲ ਉਪਰ ਚੁੱਕ ਕੇ ਜਦ ਚੰਨੀ ਜਿੰਦਾਬਾਦ ਕਿਹਾ ਤਾਂ ਸੀਐਮ ਸਕਿਊਰਿਟੀ ਦੇ ਮੱਦੇਨਜ਼ਰ ਉਸਨੂੰ ਰੋਕਣਾ ਚਾਹਿਆ ਤਾਂ ਮੰਚ ਤੋਂ ਚੰਨੀ ਨੇ ਕਿਹਾ ਕਿ ਨਾ-ਨਾ ਰੋਕੋ ਨਾ ਇਹ ਮੇਰਾ ਕੋਈ ਚਾਚਾ-ਤਾਇਆ ਹੋਣਾ ਐ। ਇਹ ਤੁਹਾਡਾ ਦਿੱਤਾ ਹੋਇਆ ਮੈਨੂੰ ਪਿਆਰ ਸਤਿਕਾਰ ਹੈ ਕਿ ਲੋਕ ਮੇਰੀਆਂ ਫੋਟੋਆਂ ਹੁਣ ਟੀ-ਸ਼ਰਟਾਂ ‘ਤੇ ਛਪਵਾ ਰਹੇ ਹਨ।

Leave a Reply

Your email address will not be published. Required fields are marked *