ਦੱਖਣੀ ਅਫਰੀਕਾ ’ਚ ਟੀਮ ਭੇਜਣ ਤੋਂ ਪਹਿਲਾਂ ਭਾਰਤ ਸਰਕਾਰ ਨਾਲ ਸੰਪਰਕ ਕਰੇ
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ਨਿਚਰਵਾਰ ਨੂੰ ਕਿਹਾ ਹੈ ਕਿ ਕੋਵਿਡ-19 ਦੇ ਨਵੇਂ ਵੇਰੀਐਂਟ ਆਉਣ ਕਾਰਨ ਬੀਸੀਸੀਆਈ ਨੂੰ ਦੱਖਣੀ ਅਫਰੀਕਾ ਵਿਚ ਟੀਮ ਨੂੰ ਭੇਜਣ ਤੋਂ ਪਹਿਲਾਂ ਭਾਰਤ ਸਰਕਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਬੀਸੀਸੀਆਈ ਹੀ ਨਹੀਂ, ਹਰ ਇਕ ਬੋਰਡ ਨੂੰ ਟੀਮਾਂ ਨੂੰ ਭੇਜਣ ਤੋਂ ਪਹਿਲਾਂ ਭਾਰਤ ਸਰਕਾਰ ਨਾਲ ਸਲਾਹ ਕਰਨੀ ਚਾਹੀਦੀ ਹੈ ਕਿਉਂਕਿ ਦੱਖਣੀ ਅਫਰੀਕਾ ਵਿਚ ਕੋਵਿਡ-19 ਦੇ ਨਵੇਂ ਵੇਰੀਐਂਟ ਦੇ ਆਉਣ ਨਾਲ ਉੱਥੇ ਖ਼ਤਰਾ ਬਣਾ ਹੋਇਆ ਹੈ। ਭਾਰਤੀ ਕਿ੍ਰਕਟ ਟੀਮ ਦਾ 17 ਦਸੰਬਰ ਤੋਂ ਦੱਖਣੀ ਅਫਰੀਕਾ ਦੌਰਾ ਸ਼ੁਰੂ ਹੋਵੇਗਾ ਅਤੇ ਇਸ ਦੌਰਾਨ ਦੋਨਾਂ ਦੇਸ਼ਾਂ ਨੂੰ ਤਿੰਨ ਟੈਸਟ, ਤਿੰਨ ਵਨਡੇ ਅਤੇ ਚਾਰ ਟੀ-20 ਮੈਚ ਖੇਡਣੇ ਹਨ।