ਪਤਨੀ ਦਾ ਕੀਤਾ ਕਤਲ
ਬਰਨਾਲਾ; ਜ਼ਿਲ੍ਹੇ ਦੀ ਸਬ ਡਵੀਜ਼ਨ ਤਪਾ ਮੰਡੀ ਵਿਖੇ ਇਕ ਵਿਆਹੁਤਾ ਕੁੜੀ ਦਾ ਪਤੀ ਵਲੋਂ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਥੋਂ ਨੇੜਲੇ ਪਿੰਡ ਤਾਜੋਕੇ ਦਾ ਗੰ੍ਥੀ ਗੇਜਾ ਸਿੰਘ ਪੁੱਤਰ ਛੋਟਾ ਸਿੰਘ ਗੁਰਦੁਆਰਾ ਭਗਤ ਬਾਬਾ ਨਾਮਦੇਵ ਜੀ ਤਪਾ ਵਿਖੇ ਆਪਣੀ ਡਿਊਟੀ ਕਰਦਾ ਹੈ। ਉਸ ਦੀ ਕੁੜੀ ਦਾ ਵਿਆਹ ਲਗਭਗ ਤਿੰਨ ਵਰ੍ਹੇ ਪਹਿਲਾਂ ਪਿੰਡ ਮਹਿਰਾਜ ਦੇ ਮੇਜਰ ਸਿੰਘ ਦੇ ਪੁੱਤਰ ਬਾਦਲ ਸਿੰਘ ਨਾਲ ਸਿੱਖ ਮਰਿਯਾਦਾ ਅਨੁਸਾਰ ਕੀਤਾ ਗਿਆ ਸੀ। ਵਿਆਹ ਤੋਂ ਬਾਅਦ ਉਸ ਦੀ ਧੀ ਨੇ ਇਕ ਕੁੜੀ ਨੂੰ ਜਨਮ ਦਿੱਤਾ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਕੁੜੀ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਤੰਗ ਪੇ੍ਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਭਰੇ ਮਨ ਨਾਲ ਗੇਜਾ ਸਿੰਘ ਤਾਜੋਕੇ ਨੇ ਦੱਸਿਆ ਕਿ ਬੀਤੇ ਲਗਭਗ ਤਿੰਨ ਦਿਨ ਪਹਿਲਾਂ ਉਸ ਦੀ ਕੁੜੀ ਨੂੰ ਸਹੁਰੇ ਪਰਿਵਾਰ ਵੱਲੋਂ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਸੀ। ਉਨਾਂ੍ਹ ਨੇ ਪੁਲਿਸ ਪ੍ਰਸ਼ਾਸਨ ਨਾਲ ਰਲ ਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਯਤ ਨਾਲ ਇਹ ਕਹਿ ਕੇ ਸਾਨੂੰ ਫੋਨ ਕਰ ਦਿੱਤਾ ਕਿ ਉਨਾਂ੍ਹ ਦੀ ਕੁੜੀ ਨੂੰ ਕਰੰਟ ਲੱਗ ਗਿਆ ਹੈ। ਜਦੋਂ ਉਹ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਪੰਚਾਇਤ ਸਮੇਤ ਪਿੰਡ ਦੇ ਪਰਮਜੀਤ ਸਿੰਘ ਪੰਮਾ ਅਤੇ ਹੋਰ ਬੰਦਿਆਂ ਨੂੰ ਨਾਲ ਲੈ ਕੇ ਕੁੜੀ ਦੇ ਸਹੁਰੇ ਪਿੰਡ ਮਹਿਰਾਜ ਗਿਆ, ਜਿਥੇ ਉਸ ਨੂੰ ਵੇਖਣ ਤੋਂ ਪਤਾ ਲੱਗਦਾ ਸੀ ਕਿ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਨਾਂ੍ਹ ਦੱਸਿਆ ਕਿ ਮਿ੍ਤਕ ਲਵਪ੍ਰਰੀਤ ਕੌਰ ਦੇ ਸਹੁਰੇ ਘਰ ਹਮੇਸ਼ਾ ਹੀ ਕਲੇਸ਼ ਰਹਿੰਦਾ ਸੀ ਤੇ ਲਵਪ੍ਰਰੀਤ ਨੂੰ ਉਨਾਂ੍ਹ ਨੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੀੜਤ ਗੇਜਾ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਦੀ ਕੁੜੀ ਦਾ ਪਤੀ ਉਸ ਨੂੰ ਪੇਕੇ ਘਰ ਫੋਨ ਵੀ ਨਹੀਂ ਸੀ ਕਰਨ ਦਿੰਦਾ। ਇਸ ਸਬੰਧੀ ਜਦ ਰਾਮਪੁਰਾ ਸਦਰ ਦੀ ਪੁਲਸ ਨਾਲ ਗੱਲ ਕੀਤੀ ਤਾਂ ਉਨਾਂ੍ਹ ਦੱਸਿਆ ਕਿ ਲੜਕੇ ਤੇ ਉਸਦੇ ਮਾਪਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਪੁਲਸ ਨੇ ਮਿ੍ਤਕ ਕੁੜੀ ਦਾ ਪੋਸਟਮਾਰਟਮ ਕਰਕੇ ਪੇਕੇ ਪਰਿਵਾਰ ਨੂੰ ਲਾਸ਼ ਸੌਂਪ ਦਿੱਤੀ ਹੈ, ਜਿਨਾਂ੍ਹ ਨੇ ਪਿੰਡ ਤਾਜੋਕੇ ਵਿਖੇ ਉਸ ਦਾ ਸੰਸਕਾਰ ਕਰ ਦਿੱਤਾ।