ਮੁੱਖ ਮੰਤਰੀ ਚੰਨੀ ਦਾ ਕੀਤਾ ਧੰਨਵਾਦ
ਬਰਨਾਲਾ; ਸ਼ਨਿੱਚਰਵਾਰ ਨੂੰ ਆਪਣੀ ਜ਼ਿਲ੍ਹਾ ਬਰਨਾਲਾ ਫ਼ੇਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਜ਼ਿਲ੍ਹੇ ਨੂੰ ਗ੍ਾਂਟਾ ਦੇ ਗੱਫ਼ੇ ਦੇਣ ‘ਤੇ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਿਢੱਲੋਂ ਨੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਪਹਿਲੀ ਵਾਰ ਬਰਨਾਲਾ ਪੁੱਜੇ ਸਨ, ਜਿੰਨਾਂ੍ਹ ਦਿਲ ਖੋਲ੍ਹਕੇ ਜ਼ਿਲ੍ਹੇ ਲਈ ਗ੍ਾਂਟਾ ਦੇ ਗੱਫ਼ੇ ਦਿੱਤੇ ਹਨ। ਕੇਵਲ ਿਢੱਲੋਂ ਨੇ ਕਿਹਾ ਕਿ ਪੰਜਾਬ ‘ਚ ਸਹੀ ਮਾਅਨਿਆਂ ਆਮ ਲੋਕਾਂ ਦੀ ਸਰਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੇ ਅਹੁਦਾ ਸੰਭਾਲਣ ਤੋਂ ਬਾਅਦ ਹੀ ਬਣੀ ਹੈ। ਉਨਾਂ੍ਹ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਹੀ ਸੂਬੇ ਦਾ ਸਰਵਪੱਖੀ ਵਿਕਾਸ ਹੋਇਆ ਹੈ ਤੇ ਕਾਂਗਰਸ ਨੇ ਹੀ ਬਰਨਾਲਾ ਨੂੰ ਜ਼ਿ੍ਰਲ੍ਹਾ ਬਣਾਇਆ ਸੀ। ਿਢੱਲੋਂ ਨੇ ਕਿਹਾ ਕਿ ਚੰਨੀ ਗਰੀਬਾਂ ਦੇ ਮਸੀਹਾ ਤੇ ਆਮ ਲੋਕਾਂ ਦੇ ਮੁੱਖ ਮੰਤਰੀ ਹਨ। ਉਨਾਂ੍ਹ ਕਿਹਾ ਕਿ ਆਪਣੀ ਬਰਨਾਲਾ ਫ਼ੇਰੀ ਦੌਰਾਨ ਮੁੱਖ ਮੰਤਰੀ ਚੰਨੀ ਨੇ ਬਰਨਾਲਾ ਦੇ ਵਿਕਾਸ ਲਈ 25 ਕਰੋੜ ਰੁਪਏ ਦੀ ਗ੍ਾਂਟ ਦਾ ਐਲਾਨ ਕੀਤਾ ਹੈ। ਜਿੰਨਾਂ੍ਹ ‘ਚੋਂ ਰਾਜਗੜ੍ਹ ਸੜਕ ਦੀ ਮੁਰੰਮਤ ਤੇ ਉਸਨੂੰ 22 ਫੁੱਟ ਚੋੜਾ ਕਰਨ ਸਣੇ ਹੋਰ ਸੜਕਾਂ ਦੇ ਨਵੀਨੀਕਰਨ ਦਾ ਵੀ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਰਨਾਲਾ ਦੇ ਸਮੁੱਚੇ ਵਿਕਾਸ ਕਾਰਜ ਵੀ ਮੁਕੰਮਲ ਕੀਤੇ ਜਾਣਗੇ। ਇਸ ਉਪਰੰਤ ਕੇਵਲ ਸਿੰਘ ਿਢੱਲੋਂ ਨੇ ਹਲਕੇ ਦੇ ਲੋਕਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਵੱਧ ਚੜ੍ਹ ਕੇ ਪੂਰੇ ਉਤਸ਼ਾਹ ਨਾਲ ਇਸ ਸਮਾਗਮ ‘ਚ ਸ਼ਮੂਲੀਅਤ ਕੀਤੀ, ਜਿਸ ਲਈ ਉਹ ਲੋਕਾਂ ਦੇ ਹਮੇਸ਼ਾ ਧੰਨਵਾਦੀ ਰਹਿਣਗੇ।