NewsSportsTrending News

IPL 2022 ਵਿਚ ਧੋਨੀ ਦੀ ਹੋਵੇਗੀ ਵਿਦਾਈ

ਆਨਲਾਈਨ ਡੈਸਕ। IPL 2022 ਲਈ ਖਿਲਾਡੀਆਂ ਨੂੰ ਰਿਟੇਨ ਕਰਨ ਦੀ ਆਖਰੀ ਮਿਤੀ 30 ਨਵੰਬਰ ਹੈ ਅਤੇ ਉਸ ਤੋਂ ਪਹਿਲਾਂ ਦਿੱਗਜ ਖਿਡਾਰੀ ਆਪਣੀ-ਅਪਣੀ ਰਾਏ ਦੇ ਰਹੇ ਹਨ। ਇਸ ਤਹਿਤ ਸਾਬਕਾ ਕ੍ਰਿਕਟਰ ਅਤੇ ਕਮੈਂਟੇਟਰ ਸਾਇਮਨ ਡੋਲ ਨੇ ਚੇਨਈ ਸੁਪਰ ਕਿੰਗਸ ਸਬੰਧੀ ਵੱਡੀ ਭਵਿੱਖਵਾਣੀ ਕੀਤੀ ਹੈ। ਸਾਇਮਨ ਨੇ ਸਟਾਰ ਸਪੋਰਟਸ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਗਲੇ ਸੀਜ਼ਨ ਲਈ ਸੀਐੱਸਕੇ ਕਿਸ ਚਾਰ ਖਿਲਾਡੀਆਂ ਨੂੰ ਰਿਟੇਨ ਕਰ ਸਕਦੀ ਹੈ। ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਡੋਲ ਨੇ ਦੱਸਿਆ ਕਿ ਸੀਐੱਸਕੇ ਅਗਲੇ ਸੀਜ਼ਨ ਲਈ ਰਵਿੰਦਰ ਜਡੇਜਾ, ਰਿਤੁਰਾਜ, ਫਾਫ ਡੁਪਲੇਸਿਸ ਅਤੇ ਮੌਜੂਦਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਰਿਟੇਨ ਕਰ ਸਕਦੀ ਹੈ।

52 ਸਾਲ ਦੇ ਸਾਇਮਨ ਡੋਲ ਨੇ ਕਿਹਾ ਕਿ ਅਗਲੇ ਸੀਜ਼ਨ ਵਿਚ ਧੋਨੀ ਨੂੰ ਇਕ ਘਰੇਲੂ ਮੈਚ ਖੇਡਣ ਨੂੰ ਮਿਲੇਗਾ ਅਤੇ ਇਸ ਤੋਂ ਬਾਅਦ ਸੀਐੱਸਕੇ ਟੀਮ ਦੇ ਅਗਲੇ ਕਪਤਾਨੀ ਦੇ ਰੂਪ ਵਿਚ ਫਾਫ ਡੁਪਲੇਸਿਸ ਦੇ ਨਾਮ ਉੱਤੇ ਵਿਚਾਰ ਕਰ ਸਕਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਮੇਰੇ ਲਈ ਕਾਫ਼ੀ ਆਸਾਨ ਹੈ । ਇਨ੍ਹਾਂ ਖਿਲਾਡੀਆਂ ਵਿਚੋਂ ਇਕ ਰਵਿੰਦਰ ਜਡੇਜਾ ਟੈਸਟ ਕ੍ਰਿਕਟ ਖੇਡ ਰਹੇ ਹਨ ਜੋ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਰਿਤੁਰਾਜ ਨੂੰ ਅਸੀਂ ਦੇਖਿਆ ਹੈ ਅਤੇ ਉਨ੍ਹਾਂ ਨੂੰ ਟੀਮ ਵੱਲੋਂ ਜ਼ਰੂਰ ਰਿਟੇਨ ਕੀਤਾ ਜਾਣਾ ਚਾਹੀਦਾ ਹੈ । ਉਹ ਧੋਨੀ ਨੂੰ ਆਪਣਾ ਆਖਰੀ ਮੈਚ ਖੇਡਣ ਲਈ ਨਾਲ ਲੈ ਕੇ ਆਏ ਹਨ ਅਤੇ ਅਗਲੇ ਸਾਲ ਅਪ੍ਰੈਲ-ਮਈ ਵਿਚ ਫਾਫ ਡੁਪਲੇਸਿਸ ਸੀਐੱਸਕੇ ਟੀਮ ਦੀ ਕਪਤਾਨੀ ਸੰਭਾਲ ਲੈਣਗੇ ।

ਸਾਇਮਨ ਨੇ ਅੱਗੇ ਕਿਹਾ ਕਿ ਮੇਰਾ ਇਹ ਸੋਚਣਾ ਹੈ ਕਿ ਧੋਨੀ ਆਈਪੀਐੱਲ 2022 ਦੇ ਪੂਰੇ ਸੀਜ਼ਨ ਵਿਚ ਨਹੀਂ ਖੇਡਣਗੇ ਅਤੇ ਡੁਪਲੇਸਿਸ ਟੀਮ ਦੀ ਕਪਤਾਨੀ ਅਗਲੇ ਸੀਜ਼ਨ ਦੇ ਦੌਰਾਨ ਸੰਭਾਲਣਗੇ । ਇਸ ਤੋਂ ਇਲਾਵਾ ਮੈਨੂੰ ਅਜਿਹਾ ਲੱਗਦਾ ਹੈ ਕਿ ਇਕ ਘਰੇਲੂ ਮੈਚ ਹੋਵੇਗਾ, ਜਿੱਥੇ ਇਸ ਗੱਲ ਦਾ ਐਲਾਨ ਹੋਵੇਗਾ ਕਿ ਇਹ ਧੋਨੀ ਦਾ ਆਖਰੀ ਮੈਚ ਹੈ ਅਤੇ ਫਾਫ ਡੁਪਲੇਸਿਸ ਟੀਮ ਦੇ ਅਗਲੇ ਕਪਤਾਨ ਹੋਣਗੇ।

Leave a Reply

Your email address will not be published. Required fields are marked *