IAF Recruitment 2021 : ਭਾਰਤੀ ਹਵਾਈ ਫ਼ੌਜ ‘ਚ ਨੌਕਰੀ ਦੇ ਚਾਹਵਾਨਾਂ ਲਈ ਖ਼ੁਸ਼ਖਬਰੀ
ਹਵਾਈ ਫ਼ੌਜ ‘ਚ ਨੌਕਰੀ ਪਾਉਣ ਦੀ ਚਾਹ ਰੱਖਣ ਵਾਲੇ ਉਮੀਦਵਾਰਾਂ ਲਈ ਕੰਮ ਦੀ ਖ਼ਬਰ। ਭਾਰਤੀ ਹਵਾਈ ਫ਼ੌਜ (IAF) ਨੇ ਫਲਾਇੰਗ ਬ੍ਰਾਂਚ ‘ਚ ਸ਼ਾਰਟ ਸਰਵਿਸ ਕਮਿਸ਼ਨ ਤੇ ਗਰਾਊਂਡ ਡਿਊਟੀ (ਟੈਕਨੀਕਲ ਤੇ ਨਾਨ-ਟੈਕੀਨਕਲ ਦੋਵਾਂ) ‘ਚ ਪਰਮਾਨੈਂਟ ਕਮੀਸ਼ਨ ਤੇ ਸ਼ਾਰਟ ਸਰਵਿਸ ਕਮੀਸ਼ਨ ਦੋਵਾਂ ‘ਚ ਕੁੱਲ 317 ਪੋਸਟਾਂ ‘ਤੇ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਆਈਏਐੱਫ ਵੱਲੋਂ ਰੁਜ਼ਗਾਰ ਸਮਾਚਾਰ ਸਪਤਾਹ 27 ਨਵੰਬਰ ਤੋਂ 3 ਦਸੰਬਰ 2021 ‘ਚ ਜਾਰੀ ਵਿਗਿਆਪਨ ਅਨੁਸਾਰ ਇਨ੍ਹਾਂ ਸਾਰੀਆਂ ਪੋਸਟਾਂ ‘ਤੇ ਨਿਯੁਕਤੀ ਲਈ ਉਮੀਦਵਾਰਾਂ ਦੀ ਚੋਣ ਹਵਾਈ ਫ਼ੌਜ ਵੱਲੋਂ ਕਰਵਾਏ ਜਾਣ ਵਾਲੇ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ (AFCAT) ਜ਼ਰੀਏ ਕੀਤੀ ਜਾਵੇਗੀ। ਹਵਾਈ ਫ਼ੌਜ ਵੱਲੋਂ ਜਨਵਰੀ 2023 ‘ਚ ਸ਼ੁਰੂ ਹੋਣ ਵਾਲੇ ਕੋਰਸਿਜ਼ ‘ਚ ਏਐੱਫਕੈਟ 01/2022 ਬੈਚ ਅਤੇ ਐੱਨਸੀਸੀ ਸਪੈਸ਼ਲ ਐਂਟਰੀ ‘ਚ ਅਪਲਾਈ ਤੇ ਚੋਣ ਪ੍ਰਕਿਰਿਆ ਕਰਵਾਈ ਜਾਵੇਗੀ।
ਜਾਣੋ ਅਪਲਾਈ ਪ੍ਰਕਿਰਿਆ
ਹਵਾਈ ਫ਼ੌਜ ਵੱਲੋਂ ਏਐੱਫਕੈਟ 01/2022 ਬੈਚ ਅਤੇ ਐੱਨਸੀਸੀ ਸਪੈਸ਼ਲ ਐਂਟਰੀ ਲਈ ਅਪਲਾਈ ਪ੍ਰਕਿਰਿਆ 1 ਦਸੰਬਰ ਤੋਂ ਸ਼ੁਰੂ ਕੀਤੀ ਜਾਵੇਗੀ ਤੇ ਉਮੀਦਵਾਰ ਏਐੱਫਕੈਟ ਅਧਿਕਾਰਤ ਪੋਰਟਲ, afcat.cdac.in ‘ਤੇ ਉਪਲਬਧ ਕਰਵਾਏ ਜਾਣ ਵਾਲੇ ਆਨਲਾਈਨ ਐਪਲੀਕੇਸ਼ਨ ਫਾਰਮ ਜ਼ਰੀਏ ਅਪਲਾਈ ਕਰ ਸਕਣਗੇ। ਅਪਲਾਈ ਕਰਨ ਦੀ ਆਖਰੀ ਤਰੀਕ 30 ਦਸੰਬਰ 2021 ਨਿਰਧਾਰਤ ਕੀਤੀ ਗਈ ਹੈ। ਆਨਲਾਈਨ ਅਪਲਾਈ ਕਰਨ ਦੌਰਾਨ ਉਮੀਦਵਾਰਾਂ ਨੂੰ 250 ਰੁਪਏ ਦੀ ਪ੍ਰੀਖਿਆ ਫੀਸ ਦੇਣੀ ਪਵੇਗੀ, ਜਿਸ ਦਾ ਭੁਗਤਾਨ ਉਮੀਦਵਾਰ ਆਨਲਾਈਨ ਕਰ ਸਕਣਗੇ। ਐੱਨਸੀਸੀ ਸਪੈਸ਼ਲ ਐਂਟਰੀ ਲਈ ਪ੍ਰੀਖਿਆ ਫੀਸ ਨਹੀਂ ਹੈ।
ਜਾਣੋ ਯੋਗਤਾ ਮਾਪਦੰਡ
ਹਵਾਈ ਫ਼ੌਜ ਵੱਲੋਂ ਏਐੱਫਕੈਟ ਬੈਚ 01/2022 ਭਰਤੀ ਇਸ਼ਤਿਹਾਰ ਅਨੁਸਾਰ ਫਲਾਇੰਗ ਬ੍ਰਾਂਚ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰਾਂ ਦੀ ਉਮਰ 1 ਜੁਲਾਈ 2023 ਨੂੰ 20 ਸਾਲ ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਯਾਨੀ ਕਿ ਉਨ੍ਹਾਂ ਦਾ ਜਨਮ 2 ਜੁਲਾਈ 1999 ਤੋਂ 1 ਜੁਲਾਈ 2002 ਦੇ ਵਿਚਕਾਰ ਹੋਇਆ ਹੋਵੇ। ਉੱਥੇ ਹੀ ਏਐੱਫਕੈਟ ਗਰਾਊਂਡ ਡਿਊਟੀ ਬ੍ਰਾਂਚ ਲਈ ਉਮਰ ਹੱਦ 20 ਤੋਂ 26 ਸਾਲ ਹੈ। ਦੋਵਾਂ ਹੀ ਤਰ੍ਹਾਂ ਦੀ ਐਂਟਰੀ ਲਈ ਉਮਰ ਹੱਦ ਦੇ ਨਾਲ-ਨਾਲ ਨਿਰਧਾਰਤ ਵਿਦਿਅਕ ਯੋਗਤਾ ਤੇ ਸਰੀਰਕ ਮਾਪਦੰਡਾਂ ਦੀਆਂ ਸ਼ਰਤਾਂ ਨੂੰ ਵੀ ਪੂਰਾ ਕਰਨਾ ਜਿਸ ਦੀ ਜਾਣਕਾਰੀ ਹਵਾਈ ਫ਼ੌਜ ਵੱਲੋੰ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤੇ ਜਾਣ ਵਾਲੇ ਏਐੱਫਕੈਟ 01/2022 ਵਿਸਤ੍ਰਿਤ ਨੋਟੀਫਿਕੇਸ਼ਨ ਲੈ ਸਕਣਗੇ।