ਸਰਕਾਰੀ ਸਕੂਲ ਰਾਮਗੜ੍ਹ ਵਿਖੇ ਅਥਲੈਟਿਕ ਮੀਟ ਕਰਵਾਈ
ਭਦੌੜ, ਸਰਕਾਰੀ ਸਮਾਰਟ ਹਾਈ ਸਕੂਲ ਰਾਮਗੜ੍ਹ ਵਿਖੇ ਸਲਾਨਾ ਅਥਲੈਟਿਕਸ ਮੀਟ ਕਰਵਾਈ ਗਈ। ਜਿਸ ਦਾ ਉਦਘਾਟਨ ਪਿੰਡ ਰਾਮਗੜ੍ਹ ਦੇ ਮੌਜੂਦਾ ਸਰਪੰਚ ਰਾਜਵਿੰਦਰ ਸਿੰਘ ਰਾਜਾ ਨੇ ਆਪਣੇ ਕਰ ਕਮਲਾਂ ਨਾਲ ਰੀਬਨ ਕੱਟ ਕੇ ਕੀਤਾ। ਮੀਟ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉੱਥੇ ਮਾਪਿਆਂ ਨੇ ਵੀ ਖੂਬ ਉਤਸ਼ਾਹ ਦਿਖਾਇਆ। ਸਮਾਗਮ ਦੌਰਾਨ ਸਕੂਲ ਦੇ ਵਿਕਾਸ ‘ਚ ਵੱਡਮੁੱਲਾ ਯੋਗਦਾਨ ਦੇਣ ਲਈ ਸਰਪੰਚ, ਮੇੈਨੇਜਮੈਂਟ ਕਮੇਟੀ ਦੇ ਚੈਅਰਮੈਨ ਰਾਜਵਿੰਦਰ ਸਿੰਘ, ਪੰਚ ਪਰਮਿੰਦਰ ਸਿੰਘ ਚਾਹਲ, ਹਾਕਮ ਸਿੰਘ, ਰੂਪ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਹਾਜ਼ਰ ਕੌਂਸਲਰਾਂ ਦਾ ਸਨਮਾਨ ਕੀਤਾ ਗਿਆ। ਸਰਪੰਚ ਰਾਜਵਿੰਦਰ ਸਿੰਘ ਵੱਲੋਂ ਦਸਵੀਂ ਜਮਾਤ ‘ਚੋਂ ਤੇ ਜੁਗਰਾਜ ਸਿੰਘ ਗਰੇਵਾਲ ਵੱਲੋਂ ਅੱਠਵੀਂ ਜਮਾਤ ‘ਚੋਂ ਪਹਿਲੀਆਂ ਦੋ ਪੁਜੀਸ਼ਨਾ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 3 ਹਜ਼ਾਰ ਤੇ 2 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਰਪੰਚ ਰਾਜਵਿੰਦਰ ਸਿੰਘ ਰਾਜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਤੇ ਹੋਰ ਸਰਗਰਮੀਆਂ ‘ਚ ਵੀ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਹਰੇਕ ਬੱਚੇ ਦੀ ਹਰ ਖੇਤਰ ‘ਚ ਕਾਬਲੀਅਤ ਨੂੰ ਪਛਾਣਿਆ ਜਾ ਸਕੇ ਤੇ ਉਸ ਨੂੰ ਹਰ ਖੇਤਰ ਵਚ ਮੌਕੇ ਮਿਲ ਸਕਣ। ਸਕੂਲ ਵੱਲੋਂ ਸਮੂਹ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਹਾਕਮ ਸਿੰਘ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।