healthNews

ਅੱਖਾਂ ਦੀ ਜਾਂਚ ਲਈ ਕੈਂਪ ਲਾਇਆ

ਭਦੌੜ : ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਤਹਿਤ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਅੌਲਖ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਵੇਸ਼ ਕੁਮਾਰ ਦੀ ਅਗਵਾਈ ‘ਚ ਭਦੌੜ ਵਿਖੇ ਪੱਥਰਾਂ ਵਾਲੇ ਮੰਦਿਰ ‘ਚ 50 ਸਾਲ ਤੋਂ ਵੱਧ ਉਮਰ ਦੇ ਮਰੀਜਾਂ ਲਈ ਮੋਤੀਆ ਚੈਕਅਪ ਕੈਂਪ ਲਗਾਇਆ ਗਿਆ, ਜਿਸ ‘ਚ 200 ਤੋਂ ਵੱਧ ਮਰੀਜਾਂ ਦੀ ਨਜ਼ਰ ਦਾ ਮੁਆਇਨਾ ਕੀਤਾ ਗਿਆ। ਸਬ ਡਵੀਜ਼ਨਲ ਹਸਪਤਾਲ ਤਪਾ ਦੇ ਅੱਖਾਂ ਦੇ ਮਾਹਰ ਡਾ. ਗੁਰਸਿਮਰਨਜੀਤ ਸਿੰਘ ਵਲੋਂ ਮਰੀਜਾਂ ਦਾ ਚੈਕਅਪ ਕਰਕੇ ਮੋਤੀਆ ਦੇ ਮਰੀਜਾਂ ਦੀ ਸ਼ਨਾਖਤ ਕੀਤੀ ਗਈ, ਜਿੰਨਾਂ੍ਹ ਦੇ ਆਪੇ੍ਸ਼ਨ ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਆਪਥੈਲਮਿਕ ਅਫ਼ਸਰ ਗੁਰਵਿੰਦਰ ਸਿੰਘ ਭੱਠਲ, ਮਲਟੀਪਰਪਜ ਸੁਪਰਵਾਈਜ਼ਰ ਗਿਆਨ ਸਿੰਘ, ਸਿਹਤ ਕਰਮਚਾਰੀ ਬਲਜਿੰਦਰਪਾਲ ਸਿੰਘ, ਰੁਪਿੰਦਰ ਸਿੰਘ ਤੇ ਆਸ਼ਾ ਵਰਕਰਾਂ ਵੀ ਮੌਜੂਦ ਸਨ।

Leave a Reply

Your email address will not be published. Required fields are marked *