ਕਰਜ਼ਾ ਅਰਜ਼ੀਆਂ ਦਾ ਨਿਬੇੜਾ ਜਲਦ ਕੀਤਾ ਜਾਵੇ
ਕਰਜ਼ਾ ਅਰਜ਼ੀਆਂ ਦਾ ਨਿਬੇੜਾ ਜਲਦ ਕੀਤਾ ਜਾਵੇ; DC BARNALA
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਬਰਨਾਲਾ, ਸਟੇਟ ਬੈਂਕ ਆਫ਼ ਇੰਡੀਆ ਲੀਡ ਬੈਂਕ ਆਿਫ਼ਸ ਬਰਨਾਲਾ ਵੱਲੋਂ ਜ਼ਿਲ੍ਹੇ ਦੀ ਸਤੰਬਰ 2021 ਤੱਕ ਦੀ ਖ਼ਤਮ ਹੋਈ 59ਵੀਂ ਤਿਮਾਹੀ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ, ਜ਼ਿਲ੍ਹਾ ਸਲਾਹਕਾਰ ਰੀਵਿਊ ਕਮੇਟੀ ਤੇ ਜ਼ਿਲ੍ਹਾ ਲੈਵਲ ਸਕਿਉਰਟੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਸਾਲ 2021-22 ਦੀ ਸਤੰਬਰ 2021 ਦੀ ਤਿਮਾਹੀ ਤੱਕ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਚਰਚਾ ਕੀਤੀ ਗਈ। ਜ਼ਿਲ੍ਹਾ ਲੈਵਲ ਸਕਿਉਰਟੀ ਕਮੇਟੀ ‘ਚ ਡੀ.ਐਸ.ਪੀ (ਐਚ), ਪੰਜਾਬ ਪੁਲਿਸ, ਬਰਨਾਲਾ ਦਵਿੰਦਰ ਸਿੰਘ ਵੱਲੋਂ ਬੈਂਕਾਂ ਨੂੰ ਸੀ.ਸੀ.ਟੀ.ਵੀ ਕੈਮਰਿਆਂ ਦੀ ਸਮੇਂ-ਸਮੇਂ ‘ਤੇ ਸਫ਼ਾਈ ਕਰਨ, ਸੀ.ਸੀ.ਟੀ.ਵੀ ਦੀਆਂ ਫੁਟੇਜ ਤੇ ਰਿਕਾਰਡਿੰਗ ਸੁਰੱਖਿਅਤ ਰੱਖਣ ਲਈ ਕਿਹਾ ਗਿਆ। ਇਸ ਮੌਕੇ ਸਕਿਉਰਟੀ ਅਫ਼ਸਰ ਸਟੇਟ ਬੈਂਕ ਆਫ ਇੰਡੀਆ ਬਠਿੰਡਾ ਦਿਲਪ੍ਰਰੀਤ ਸਿੰਘ ਅੌਜਲਾ ਵੀ ਮੌਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਬੈਂਕ ਦੀਆਂ ਬਰਾਂਚਾਂ, ਏ.ਟੀ.ਐਮ ਦੇ ਅੰਦਰ ਤੇ ਬਾਹਰ ਵੱਧ ਤੋਂ ਵੱਧ ਸੀ.ਸੀ.ਟੀ.ਵੀ ਲਗਵਾ ਕੇ ਰੱਖਣ। ਲੀਡ ਡਿਸਟਿ੍ਕਟ ਮੈਨੇਜਰ ਬਰਨਾਲਾ ਮਹਿੰਦਰਪਾਲ ਗਰਗ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਦੱਸਿਆ ਕਿ 2021-22 ਦੀ ਯੋਜਨਾ ਅਧੀਨ ਬਰਨਾਲਾ ਜ਼ਿਲੇ ਵਿੱਚ ਬੈਂਕਾਂ ਨੇ ਸਤੰਬਰ 2021 ਦੀ ਖ਼ਤਮ ਹੋਣ ਵਾਲੀ ਤਿਮਾਹੀ ਤੱਕ ਤਰਜੀਹੀ ਖੇਤਰ ‘ਚ 2400 ਕਰੋੜ ਰੁਪਏ ਦੇ ਕਰਜ਼ੇ ਵੰਡੇ, ਜਿਸ ‘ਚ ਸਭ ਤੋਂ ਵੱਧ ਖੇਤੀਬਾੜੀ ਖੇਤਰ ਲਈ 1848 ਕਰੋੜ ਰੁਪਏ ਦੇ ਕਰਜ਼ੇ ਵੰਡੇ। ਡਿਪਟੀ ਕਮਿਸ਼ਨਰ ਨੇ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਸਰਕਾਰੀ ਵਿਭਾਗਾਂ ਦੀਆਂ ਬਕਾਇਆ ਕਰਜ਼ਿਆਂ ਦੀਆਂ ਦਰਖ਼ਾਸਤਾਂ ਨੂੰ 15 ਦਿਨਾਂ ਅੰਦਰ ਨਿਪਟਾਉਣ। ਇਸ ਮੌਕੇ ਅਨੂਪ ਕੁਮਾਰ ਸ਼ਰਮਾ ਏ.ਜੀ.ਐਮ ਆਰ.ਬੀ.ਆਈ ਨੇ ਸੈਲਫ਼-ਹੈਲਪ ਗੁਰੱਪ, ਏ.ਟੀ.ਐਮ, ਐਫ.ਡੀ.ਆਰ ਤੇ ਬੈਂਕ ਲਾਕਰਾਂ ਬਾਰੇ ਆਰ.ਬੀ.ਆਈ ਦੀਆਂ ਨਵੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਨਾਬਾਰਡ ਦੀ 2022-23 ਦੀ ਬਰਨਾਲਾ ਜ਼ਿਲ੍ਹੇ ਦੀ ਪੋਟੈਨਸ਼ਿਈਅਲ ਲਿਕਡ ਕਰੈਡਿਟ ਪਲਾਨ ਦੀ ਕਾਪੀ ਵੀ ਜਾਰੀ ਕੀਤੀ। ਧਰਮਪਾਲ ਬਾਂਸਲ ਡਾਇਰੈਕਟਰ, ਪੇਂਡੂ ਸਵੈਂ-ਰੋਜ਼ਗਾਰ ਇੰਸਟੀਚਿਊਟ ਤੇ ਟਰੇਨਿੰਗ ਸੈਂਟਰ, ਬਰਨਾਲਾ ਨੇ ਵੀ ਸਤੰਬਰ 2021 ਦੀ ਤਿਮਾਹੀਂ ਦਾ ਡੀ.ਐਲ.ਆਰ.ਏ.ਸੀ ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਇਸ ਮੀਟਿੰਗ ਵਿੱਚ ਸਟੇਟ ਡਾਇਰੈਕਟਰ ਚਰਨਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹੇ ‘ਚ ਲੋਕ ਜਾਗਰੂਕਤਾ ਕੈਂਪ ਲਗਵਾ ਕੇ ਬੈਂਕਾਂ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਉਣ ਦਾ ਭਰੋਸਾ ਦਿਵਾਇਆ। ਮੀਟਿੰਗ ‘ਚ ਸ਼ੇਖਰ ਵਟਸ ਤੇ ਨਿਸ਼ਾਰ ਗਰਗ ਚੀਫ਼ ਮੈਨੇਜਰ, ਐਸ.ਬੀ.ਆਈ ਤੇ ਬਾਕੀ ਸਾਰੇ ਬੈਂਕਾਂ ਦੇ ਡੀ.ਸੀ.ਓ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇੇ।