ਖਾਦ, ਬੀਜ ਡੀਲਰਾਂ ਨੂੰ ਦਿਸ਼ਾ ਨਿਰਦੇਸ਼ ਕੀਤੇ ਜਾਰੀ
ਬਰਨਾਲਾ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਮਹਿਲਕਲਾਂ ਵਿਖੇ ਡਾ. ਜਰਨੈਲ ਸਿੰਘ, ਖੇਤੀਬਾੜੀ ਅਫਸਰ ਮਹਿਲਕਲਾਂ ਦੀ ਪ੍ਰਧਾਨਗੀ ਹੇਠ ਬਲਾਕ ਮਹਿਲਕਲਾਂ ਦੇ ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਉਨਾਂ੍ਹ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦਾ ਰਿਕਾਰਡ ਪੂਰਾ ਮੇਨਟੇਨ ਕਰਕੇ ਰੱਖਣ ਤੇ ਆਪਣੀਆਂ ਦੁਕਾਨਾਂ ਤੇ ਉੱਚ ਮਿਆਰੀ ਦੇ ਖੇਤੀ ਇਨਪੁਟਸ ਕਿਸਾਨਾਂ ਨੂੰ ਪ੍ਰਦਾਨ ਕਰਵਾਉਣ ਤੇ ਕੁਆਲਿਟੀ ਕੰਟਰੋਲ ਦੇ ਕੰਮ ‘ਚ ਪੂਰਾ ਸਹਿਯੋਗ ਦੇਣ। ਉਨਾਂ੍ਹ ਕਿਹਾ ਕਿ ਕਿਸਾਨਾਂ ਦੁਆਰਾ ਕੋਈ ਵੀ ਖੇਤੀ ਇਨਪੁਟਸ ਜਿਵੇਂ ਕੀੜੇਮਾਰ ਦਵਾਈਆਂ, ਖਾਦਾਂ ਤੇ ਬੀਜਾਂ ਦੀ ਖਰੀਦ ਕਰਨ ਸਮੇਂ ਉਨਾਂ੍ਹ ਨੂੰ ਪੱਕਾ ਬਿੱਲ ਦੇਣ, ਸਟਾਕ ਰਜਿਸਟਰ ਮੇਨਟੇਨ ਰੱਖਣ ਤੇ ਬਿੱਲ ਬੁੱਕ ਵੀ ਮੇਟਨੇਨ ਰੱਖੇ ਜਾਣ ਦੀ ਹਦਾਇਤ ਕੀਤੀ ਤਾਂ ਜੋ ਕਿਸਾਨ ਨਕਲੀ ਖੇਤੀ ਇਪੁਟਸ ਵਿਕਰੇਤਾਵਾਂ ਦੀ ਲੁੱਟ ਤੋਂ ਬਚ ਸਕਣ। ਇਸ ਮੌਕੇ ਡਾ. ਜਸਮੀਨ ਸਿੱਧੂ ਖੇਤੀਬਾੜੀ ਵਿਕਾਸ ਅਫ਼ਸਰ ਮਹਿਲਕਲਾਂ ਨੇ ਕਿਹਾ ਕਿ ਕਿਸਾਨਾਂ ਦੁਆਰਾ ਖਰੀਦੇ ਕਣਕ ਦੇ ਬੀਜ ਤੇ ਸਬਸਿਡੀ ਦਿੱਤੀ ਜਾਣੀ ਹੈ, ਜਿਸ ਦੇ ਬਿੱਲ ਤੇ ਟੈਗ ਪੋਰਟਲ ਤੇ ਤੁਰੰਤ ਅਪਲੋਡ ਕੀਤੇ ਜਾਣ ਤਾਂ ਜੋ ਕਿਸਾਨਾਂ ਦੇ ਖਾਤੇ ‘ਚ ਬਿਨਾਂ੍ਹ ਕਿਸੇ ਦੇਰੀ ਤੋਂ ਸਬਸਿਡੀ ਪਾਈ ਜਾ ਸਕੇ। ਇਸ ਤੋਂ ਇਲਾਵਾ ਖਾਦ ਵਿਕਰੇਤਾ ਪੀ.ਓ.ਐਸ ਮਸ਼ੀਨਾਂ ਤੇ ਆਪਣਾ ਡਾਟਾ ਅਪਡੇਟ ਰੱਖਣ ਤੇ ਸਮੂਹ ਡੀਲਰ ਹਰ ਮਹੀਨੇ ਦੀ 26 ਤਰੀਕ ਨੂੰ ਆਪਣਾ ਸੇਲ ਸਟਾਕ ਦੀ ਰਿਪੋਰਟ ਬਲਾਕ ਖੇਤੀਬਾੜੀ ਦੇ ਦਫ਼ਤਰ ਵਿਖੇ ਜਮ੍ਹਾ ਕਰਵਾਉਣ। ਇਸ ਮੌਕੇ ਸਮੂਹ ਡੀਲਰਾਂ ਨੇ ਖੇਤੀਬਾੜੀ ਅਫ਼ਸਰ ਮਹਿਲਕਲਾਂ ਵੱਲੋਂ ਹਦਾਇਤਾਂ ਦਾ ਧਿਆਨ ਤੇ ਕਿਸੇ ਪ੍ਰਕਾਰ ਦੀ ਸ਼ਿਕਾਇਤ ਦਾ ਕੋਈ ਮੌਕਾ ਨਾ ਦੇਣ ਬਾਰੇ ਭਰੋਸਾ ਦਿੱਤਾ। ਇਸ ਮੌਕੇ ਯਾਦਵਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਚਰਨ ਰਾਮ ਖੇਤੀਬਾੜੀ ਵਿਸਥਾਰ ਅਫ਼ਸਰ, ਹਰਪਾਲ ਸਿੰਘ ਖੇਤੀਬਾੜੀ ਉੱਪਰ ਨਿਰੀਖਕ ਤੋਂ ਇਲਾਵਾ ਜਗਜੀਤ ਸਿੰਘ, ਗੁਰਦੀਪ ਸਿੰਘ, ਰਣਜੀਤ ਸਿੰਘ, ਹਰਭਿੰਦਰਜੀਤ ਸਿੰਘ, ਗੁਲਵੰਤ ਸਿੰਘ, ਇੰਦਰਜੀਤ ਸਿੰਘ, ਅਰਜਿੰਦਰ ਸਿੰਘ ਤੇ ਹੋਰ ਡੀਲਰ ਹਾਜ਼ਰ ਸਨ।