PoliticsNews

ਕਾਂਗਰਸ ਪਾਰਟੀ ਦੀ ਪੰਜਾਬ ‘ਚ ਮੁੜ ਸਰਕਾਰ ਬਣੇਗੀ

 ਭਦੌੜ, ਫਰਵਰੀ 2022 ‘ਚ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਪੰਚ, ਸਰਪੰਚ, ਵਰਕਰ ਤੇ ਅੌਰਤਾਂ ਦੀ ਇੱਕ ਮੀਟਿੰਗ ਪੱਥਰਾਂ ਵਾਲਾ ਮੰਦਰ ਭਦੌੜ ਵਿਖੇ ਸੁਖਵਿੰਦਰ ਸਿੰਘ ਧਾਲੀਵਾਲ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਹਲਕਾ ਭਦੌੜ ਤੇ ਰਛਪਾਲ ਕੋਰ ਧਾਲੀਵਾਲ ਬਲਾਕ ਪ੍ਰਧਾਨ ਮਹਿਲਾਂ ਕਾਂਗਰਸ ਦੀ ਪ੍ਰਧਾਨਗੀ ਹੇਠ ਹੋਈ। ਜਿਸਨੂੰ ਸੰਬੋਧਨ ਕਰਨ ਲਈ ਆਲ ਇੰਡੀਆ ਕਾਂਗਰਸ ਸੇਵਾ ਦਲ ਦੀ ਪ੍ਰਭਾਰੀ ਮੈਡਲ ਜੋਤੀ ਖੰਨਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨਾਂ੍ਹ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗ੍ਾਂਟਾ ਦਿੱਤੀਆਂ ਜਾ ਰਹੀਆਂ ਹਨ। ਉਨਾਂ੍ਹ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਲਈ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨਾਂ੍ਹ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੇ ਆਧਾਰ ‘ਤੇ ਪੰਜਾਬ ‘ਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ। ਇਸ ਵਰਕਰ ਮਿਲਣੀ ਨੂੰ ਇੰਚਾਰਜ ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ, ਲੱਕੀ ਪੱਖੋਂ, ਸੁਰਿੰਦਰ ਕੌਰ ਬਾਲੀਆ ਨੇ ਵੀ ਸੰਬੋਧਨ ਕੀਤਾ। ਮੀਟਿੰਗ ਉਪਰੰਤ ਆਈਆਂ ਹੋਈਆਂ ਸ਼ਖਸੀਅਤਾਂ ਦੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਕਰਮਜੀਤ ਸਿੰਘ, ਸਰਪੰਚ ਬੂਟਾ ਸਿੰਘ, ਕਮਲਜੀਤ ਕੋਰ, ਸਰਬਜੀਤ ਕੋਰ ਮੀਤ ਪ੍ਰਧਾਨ ਮਹਿਲਾ ਕਾਂਗਰਸ, ਬਲਜਿੰਦਰ ਸਿੰਘ ਅਲਕੜਾ ਸਾਬਕਾ ਸਰਪੰਚ, ਬੱਬੂ ਕੁਮਾਰ ਸਾਬਕਾ ਐਮ.ਸੀ, ਇੰਦਰਜੀਤ ਸਿੰਘ ਭਿੰਦਾ, ਸਾਧੂ ਰਾਮ ਜਰਗਰ, ਗੁਰਤੇਜ ਸਿੰਘ ਨੈਣੇਵਾਲੀਆ ਪ੍ਰਧਾਨ, ਚਮਕੋਰ ਸਿੰਘ ਕੋਰਾ, ਨਾਹਰ ਸਿੰਘ ਅੌਲਖ, ਜਗਰਾਜ ਸਿੰਘ, ਵਿੱਕੀ ਪਹਿਲਵਾਨ, ਗੁਰਦੀਪ ਕੋਰ ਪ੍ਰਧਾਨ ਤਲਵੰਡੀ, ਜਗਤਾਰ ਸਿੰਘ ਧਨੋਲਾ, ਮੈਡਲ ਮੀਨਾ ਬੀਰਾ ਸਿੰਘ ਖਹਿਰਾ, ਗੁਰਮੁੱਖ ਸਿੰਘ ਸ਼ਹਿਣਾ ਤੋਂ ਇਲਾਵਾ ਵੱਡੀ ਗਿਣਤੀ ‘ਚ ਪੰਚ ਸਰਪੰਚ ਹਾਜ਼ਰ ਸਨ।

Leave a Reply

Your email address will not be published. Required fields are marked *