ਧੀਆਂ ਦੇ ਸਤਿਕਾਰ ‘ਚ ਪ੍ਰਰੈੱਸ ਕਲੱਬ ਤਪਾ ਵੱਲੋਂ ਸਮਾਗਮ
ਤਪਾ ਮੰਡੀ : ਪ੍ਰਰੈੱਸ ਕਲੱਬ ਤਪਾ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਰਮੇਸ਼ ਗੋਇਲ ਮੇਸੀ ਦੀ ਅਗਵਾਈ ਹੇਠ ਹੋਈ, ਜਿਸ ‘ਚ ਕਲੱਬ ਨੇ ਇਕ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਸਾਬਕਾ ਪ੍ਰਧਾਨ ਲੁਭਾਸ਼ ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਮਾਗਮ ਬੇਟੀ ਬਚਾਓ ਬੇਟੀ ਪੜ੍ਹਾਓ ਨੂੰ ਸਮਰਪਿਤ ਹੋਵੇਗਾ, ਜੋ ਕਿ 17 ਦਸੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਜਾਵੇਗਾ। ਜਿਸ ‘ਚ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਰਾਜਨੀਤਕ ਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਸ਼ਿਰਕਤ ਕਰਨਗੇ। ਪ੍ਰਧਾਨ ਰਮੇਸ਼ ਗੋਇਲ ਮੇਸੀ ਵੱਲੋਂ ਸਮੂਹ ਕਲੱਬ ਮੈਂਬਰਾਂ ਦੀਆਂ ਵੱਖੋ-ਵੱਖਰੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਬੱਬੂ ਤਨੇਜਾ ਨੂੰ ਕਲੱਬ ਦਾ ਮੀਤ ਪ੍ਰਧਾਨ ਵੀ ਐਲਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਵਿਜੇ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਮਨਪ੍ਰਰੀਤ ਜਲਪੋਤ, ਵਾਈਸ ਚੇਅਰਮੈਨ ਵਿਸ਼ਵਜੀਤ ਸ਼ਰਮਾ, ਕੈਸ਼ੀਅਰ ਪੁਨੀਤ ਮੈਨਨ, ਜੁਆਇੰਟ ਸੈਕਟਰੀ ਰੋਹਿਤ ਸਿੰਗਲਾ, ਮੇਲਾ ਕਾਲੀਆ, ਗੁਰਪ੍ਰਰੀਤ ਸਿੰਘ ਘੁੱਗੀ, ਜਗਮੇਲ ਢਡਵਾਲ, ਹਰੀਸ਼ ਕੁਮਾਰ, ਸੁਭਾਸ਼ ਸਿੰਗਲਾ, ਅਰੁਣ ਗੋਇਲ, ਜੁਗਰਾਜ ਸਿੰਘ ਨੰਬਰਦਾਰ, ਪਰਮਿੰਦਰ ਧੌਲਾ, ਸੁਰਿੰਦਰ ਬਬਲੀ , ਦੀਪਕ ਟਾਇਮ ਟੀ ਵੀ ਆਦਿ ਹਾਜ਼ਰ ਸਨ ।