Newscrime

ਆਪਸੀ ਰੰਜਿਸ਼ ਦੇ ਚੱਲਦਿਆਂ ਕੁੱਟਮਾਰ ਕਰਨ ’ਤੇ ਮਾਮਲਾ ਦਰਜ

ਬਰਨਾਲਾ : ਵਿਅਕਤੀ ਦੀ ਕੁੱਟਮਾਰ ਕਰਨ ’ਤੇ ਪੁਲਿਸ ਨੇ 4 ਨਾਮਜਦ ਤੇ 15\16 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਰੂੜੇਕੇ ਕਲਾਂ ’ਚ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਜੀਤ ਸਿੰਘ ਵਾਸੀ ਰਾਮਗੜ੍ਹੀਆ ਰੋਡ, ਬਰਨਾਲਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਸਦੇ ਕੋਈ ਔਲਾਦ ਨਾ ਹੋਣ ਕਾਰਨ ਉਸਨੇ ਆਪਣੀ ਪਤਨੀ ਅਮਰਜੀਤ ਕੌਰ ਦੇ ਮਾਮੇ ਦੇ ਲੜਕੇ ਹੈਪੀ ਸਿੰਘ ਵਾਸੀ ਪਿੱਥੋਂ ਨੂੰ ਦੇਖਭਾਲ ਲਈ ਆਪਣੇ ਕੋਲ ਰੱਖ ਲਿਆ। ਕਰੀਬ 6 ਮਹੀਨੇ ਪਹਿਲਾਂ ਲੰਬੀ ਬੀਮਾਰੀ ਕਾਰਨ ਅਮਰਜੀਤ ਕੌਰ ਦੀ ਮੌਤ ਹੋਣ ਤੋਂ ਬਾਅਦ ਹੈਪੀ ਸਿੰਘ ਜੀਤ ਸਿੰਘ ਦੀ ਕੁੱਟਮਾਰ ਕਰਨ ਲੱਗ ਪਿਆ ਤੇ ਘਰੋਂ ਕੱਢ ਦਿੱਤਾ। ਜਿਸ ਕਾਰਨ ਜੀਤ ਸਿੰਘ ਦਾ ਭਤੀਜਾ ਬੁੱਧ ਸਿੰਘ ਉਸਨੂੰ ਆਪਣੇ ਘਰ ਪਿੰਡ ਧੌਲਾ ਵਿਖੇ ਲੈ ਗਿਆ। ਪਰ ਹੈਪੀ ਸਿੰਘ, ਰਾਜ ਸਿੰਘ ਚਾਚਾ ਵਾਸੀ ਪਿੱਥੋ, ਨਿਰਮਲ ਸਿੰਘ ਵਾਸੀ ਭੈਣੀ ਮਹਿਰਾਜ, ਗੁਰਮੇਲ ਕੌਰ ਉਰਫ਼ ਗੇਲੋ ਤੇ 15\16 ਅਣਪਛਾਤੇ ਵਿਅਕਤੀਆਂ ਨੇ ਜੀਤ ਸਿੰਘ ਨੂੰ ਆਪਣੇ ਘਰ ਲਿਜਾਣ ਲਈ ਬੁੱਧ ਸਿੰਘ ਦੇ ਘਰ ਜਾਕੇ ਕੁੱਟਮਾਰ ਕੀਤੀ। ਪੁਲਿਸ ਨੇ ਉਕਤਾਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *