crimeNews

ਇਕ ਲੱਖ ‘ਚ ਵੇਚਿਆ ਗਿਆ ਮੋਗਾ ਤੋਂ ਚੋਰੀ ਹੋਇਆ ਬੱਚਾ, ਪੁਲਿਸ ਨੇ 10 ਘੰਟੇ ‘ਚ ਕੀਤਾ ਬਰਾਮਦ

ਮੋਗਾ : ਮੋਗਾ ਦੇ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿਚੋਂ 9 ਮਹੀਨੇ ਦੇ ਬੱਚੇ ਨੂੰ ਚੋਰੀ ਕਰਕੇ ਅੱਗੇ ਇਕ ਲੱਖ ਰੁਪਏ ‘ਚ ਵੇਚ ਦਿੱਤਾ ਗਿਆ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਮੂਸਤੈਦੀ ਦਿਖਾਉਦਿਆਂ ਚੋਰੀ ਹੋਏ ਬੱਚੇ ਨੂੰ 10 ਘੰਟੇ ਦੇ ਵਿਚ ਵਿਚ ਬਰਾਮਦ ਕਰਕੇ ਬੱਚੇ ਨੂੰ ਖਰੀਦਣ ਵਾਲੇ ਵਿਅਕਤੀ ਨੂੰ ਵੀ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ, ਜਦਕਿ ਬੱਚਾ ਚੋਰੀ ਕਰਨ ਵਾਲਾ ਪੁਲਿਸ ਦੀ ਗਿ੍ਰਫਤ ਤੋਂ ਬਾਹਰ ਹੈ।

ਪੁਲਿਸ ਨੇ ਬਰਾਮਦ ਕੀਤੇ ਬੱਚੇ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਪ੍ਰਰੈਸ ਮੀਟਿੰਗ ਕਰਦਿਆ ਐਸਪੀਆਈ ਰੁਪਿੰਦਰ ਕੌਰ ਭੱਟੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਸ਼ਨਿਚਰਵਾਰ ਦੀ ਦੁਪਿਹਰੇ ਮੋਗਾ ਦੇ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿਚ ਕਰਮਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਰੌਤਾ ਦੀ ਪਤਨੀ ਸਿਮਰਨ ਕੌਰ ਹਸਪਤਾਲ ਵਿਚ ਆਪਣਾ ਆਪੇ੍ਸ਼ਨ ਕਰਵਾਉਣ ਲਈ ਆਈ ਸੀ ਤੇ ਇਸ ਦੌਰਾਨ ਉਸ ਦੇ ਦੋ ਛੋਟੇ ਬੱਚੇ ਵੀ ਉਸ ਨਾਲ ਸਨ। ਇਸ ਦੌਰਾਨ ਅਰੋਪੀ ਵਿਸ਼ਾਲ ਕੁਮਾਰ ਪੁੱਤਰ ਅਮਰ ਕੁਮਾਰ ਵਾਸੀ ਮੋਗਾ ਜਿਸ ਨੇ ਕਿਸੇ ਦੇ ਬੱਚੇ ਨੂੰ ਚੁੱਕਣ ਦੀ ਨੀਅਤ ਨਾਲ ਉਹ ਵੀ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿਚ ਘੁੰਮਣ ਲੱਗਾ ਤੇ ਉੁਸ ਨੇ ਬੱਚੇ ਅਭੀਜੋਤ ਦੇ ਪਿਤਾ ਕਰਮਜੀਤ ਸਿੰਘ ਨਾਲ ਦੋਸਤੀ ਪਾ ਲਈ ਤੇ ਉਸ ਨੇ ਉਸ ਨੂੰ ਭਰੋਸੇ ਵਿਚ ਲੈਕੇ ਉਸ ਦੇ ਬੱਚੇ ਨੂੰ ਖਿਡਾਉਣ ਲੱਗ ਪਿਆ ਤੇ ਇਸ ਦੌਰਾਨ ਬੱਚੇ ਨੂੰ ਚੋਰੀ ਕਰਕੇ ਆਪਣੇ ਨਾਲ ਲੈ ਗਿਆ। ਉਨਾਂ ਕਿਹਾ ਕਿ ਜਦ ਪੁਲਿਸ ਨੂੰ ਬੱਚਾ ਚੋਰੀ ਹੋਣ ਬਾਰੇ ਪਤਾ ਲੱਗਾ ਤਾਂ ਪੁਲਿਸ ਨੇ ਬੜੀ ਮੁਸਤੈਦੀ ਦਿਖਾਉਦਿਆਂ ਪੁਲਿਸ ਦੀਆਂ 6 ਟੀਮਾਂ ਨੂੰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਭੇਜਿਆ ਤੇ ਸ਼ਹਿਰ ਦੇ ਚੱਪੇ ਚੱਪੇ ਤੇ ਲੱਗੇ ਸੀਸੀਟੀਵੀ ਕੈਮਰੇ ਖਗਾਲਣੇ ਸ਼ੁਰੂ ਕੀਤੇ ਤਾਂ ਬੱਚੇ ਨੂੰ ਚੋਰੀ ਕਰਕੇ ਲੈ ਜਾਂਦੇ ਵਿਅਕਤੀ ਦੀ ਫੁਟੇਜ ਪੁਲਿਸ ਦੇ ਹੱਥ ਲੱਗ ਗਈ ਤੇ ਪੁਲਿਸ ਹੌਲੀ ਹੌਲੀ ਅਰੋਪੀ ਦੇ ਟਿਕਾਣੇ ਤੇ ਪੁੱਜ ਗਈ ਤੇ ਅਰੋਪੀ ਘਰ ਨਹੀਂ ਮਿਲਿਆ ਤੇ ਪੁਲਿਸ ਨੂੰ ਸੂਚਨਾ ਮਿਲੀ ਕਿ ਅਰੋਪੀ ਨੇ ਬੱਚੇ ਨੂੰ ਚੋਰੀ ਕਰਕੇ ਜੈਤੋ ਦੇ ਪਿੰਡ ਦਬੜੀਖਾਨਾ ਦੇ ਰਹਿਣ ਵਾਲੇ ਇਕ ਵਿਅਕਤੀ ਜਵੰਦਾ ਸਿੰਘ ਨੂੰ ਕਰੀਬ ਇਕ ਲੱਖ ਰੁਪਏ ਵਿਚ ਵੇਚਿਆ ਹੈ। ਪੁਲਿਸ ਵੱਲੋਂ ਬੀਤੀ ਰਾਤ ਜਵੰਦਾ ਸਿੰਘ ਨੂੰ ਉਸ ਦੇ ਟਿਕਾਣੇ ਤੋਂ ਕਾਬੂ ਕਰਕੇ ਉਸ ਕੋਲੋਂ ਬੱਚਾ ਬਰਾਮਦ ਕਰ ਲਿਆ ਹੈ। ਉਨਾਂ ਦੱਸਿਆ ਕਿ ਅਰੋਪੀ ਵਿਸ਼ਾਲ ਕੁਮਾਰ ਦੇ ਨਾਲ ਇਕ ਲੜਕੀ ਮਨਪ੍ਰੀਤ ਕੌਰ ਉਰਫ ਮੰਨੂੰ ਅਤੇ ਇਕ ਅਣਪਛਾਤਾ ਵਿਅਕਤੀ ਵੀ ਬੱਚਾ ਚੋਰੀ ਕਰਨ ਵਿਚ ਸ਼ਾਮਿਲ ਹੈ। ਉਨਾਂ ਕਿਹਾ ਕਿ ਬੱਚੇ ਨੂੰ ਖਰੀਦਣ ਵਾਲਾ ਵਿਅਕਤੀ ਜਵੰਦਾ ਸਿੰਘ ਜਿਸ ਦੇ ਘਰ ਕੋਈ ਔਲਾਦ ਨਹੀਂ ਸੀ ਤੇ ਉਸ ਦੀ ਭੈਣ ਨੇ ਹੀ ਅਰੋਪੀ ਵਿਸ਼ਾਲ ਨਾਲ ਸੰਪਰਕ ਕਰਕੇ ਆਪਣੇ ਭਰਾ ਦੇ ਘਰ ਬੱਚਾ ਲੈਣ ਲਈ ਕਿਹਾ ਸੀ। ਉਨਾਂ ਕਿਹਾ ਕਿ ਅਰੋਪੀ ਵਿਸ਼ਾਲ ਕੁਮਾਰ ਅਤੇ ਲੜਕੀ ਮਨਪ੍ਰੀਤ ਕੌਰ ਪੁਲਿਸ ਦੀ ਗਿ੍ਫਤ ਤੋਂ ਬਾਹਰ ਹਨ ਤੇ ਉਨਾਂ ਨੂੰ ਜਲਦੀ ਹੀ ਕਾਬੂ ਕਰਕੇ ਹੋਰ ਪੁਛਗਿੱਛ ਕੀਤੀ ਜਾਵੇਗੀ ਤਾਂ ਕਿ ਪਤਾ ਲੱਗ ਸਕੇ ਕਿ ਉਸ ਨਾਲ ਹੋਰ ਕਿਹੜੇ ਕਿਹੜੇ ਲੋਕ ਸ਼ਾਮਲ ਹਨ।

ਪੁਲਿਸ ਨੇ ਬਰਾਮਦ ਕੀਤੇ ਬੱਚੇ ਅਭੀਜੋਤ ਸਿੰਘ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਇਸ ਮੌਕੇ ਬਰਾਮਦ ਹੋਏ ਬੱਚੇ ਦੇ ਪਿਤਾ ਕਰਮਜੀਤ ਸਿੰਘ ਅਤੇ ਦਾਦੀ ਪ੍ਰਮਜੀਤ ਕੌਰ ਨੇ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਮੋਗਾ ਪੁਲਿਸ ਮੁਸਤੈਦੀ ਨਾ ਦਿਖਾਉਦੀ ਤਾਂ ਉਨ੍ਹਾਂ ਦਾ ਬੱਚਾ ਮਿਲਣਾ ਮੁਸ਼ਕਿਲ ਸੀ। ਇਸ ਮੌਕੇ ਉਨਾਂ ਨਾਲ ਡੀਐਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ, ਥਾਣਾ ਸਿਟੀ ਸਾਊਥ ਦੇ ਇਸੰਪੈਕਟਰ ਲਸ਼ਮਣ ਸਿੰਘ, ਥਾਣਾ ਸਿਟੀ ਇਕ ਦੇ ਇਸਪੈਕਟਰ ਚੰਨਣ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *