ਸੁਖਬੀਰ ਬਾਦਲ ਦੀ ਆਮਦ ‘ਤੇ ਤਪਾ ਪੁੱਜਣ ਹਲਕਾ ਭਦੌੜ ਦੇ ਸਾਬਕਾ ਫ਼ੌਜੀ
ਬਰਨਾਲਾ; ਹਲਕਾ ਭਦੌੜ ਤੋ ਸੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਸਤਿਨਾਮ ਸਿੰਘ ਰਾਹੀ ਦੀ ਚੋਣ ਮੁਹਿੰਮਾਂ ਨੂੰ ਹੁਲਾਰਾ ਦੇਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਤਪਾ ਵਿਖੇ ਸ਼ੋ੍ਮਣੀ ਅਕਾਲੀ ਦਲ ਦੇ ਜੁਝਾਰੂ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਨਗੇ। ਇੰਜ. ਗੁਰਜਿੰਦਰ ਸਿੰਘ ਸਿੱਧੂ ਕੌਮੀ ਪ੍ਰਧਾਨ ਸੈਨਿਕ ਵਿੰਗ ਸ਼ੋ੍ਮਣੀ ਅਕਾਲੀ ਦਲ ਨੇ ਹਲਕਾ ਭਦੌੜ ਦੇ ਸਮੂਹ ਸਾਬਕਾ ਫੌਜੀਆਂ ਨੂੰ ਤਾਕੀਦ ਕੀਤੀ ਕਿ ਉਹ ਵੱਧ ਤੋਂ ਵੱਧ ਤਾਦਾਦ ‘ਚ ਦਾਣਾ ਮੰਡੀ ਤਪਾ ਕੋਲ ਅਗਰਵਾਲ ਧਰਮਸ਼ਾਲਾ ਪਹੁੰਚ ਕੇ ਆਪਣੇ ਹਰਮਨ ਪਿਆਰੇ ਆਗੂਆਂ ਦੇ ਵਿਚਾਰ ਸੁਣਨ। ਇਸ ਮੀਟਿੰਗ ‘ਚ ਜ਼ਲਿ੍ਹਾ ਬਰਨਾਲਾ ਨਾਲ ਸੰਬਧਿਤ ਸਾਰੇ ਹਲਕਾ ਇੰਚਾਰਜ਼, ਜ਼ਿਲ੍ਹਾ ਜੱਥੇਦਾਰ ਬਾਬਾ ਟੇਕ ਸਿੰਘ ਧਨੌਲਾ ਤੇ ਸਮੂਹ ਆਗੂ ਸ਼ਮੂਲੀਅਤ ਕਰਨਗੇ। ਇਸ ਮੌਕੇ ਸੂਬੇਦਾਰ ਧਨ ਸਿੰਘ, ਸੂਬੇਦਾਰ ਸਰਬਜੀਤ ਸਿੰਘ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਲੈਫ. ਭੋਲਾ ਸਿੰਘ ਸਿੱਧੂ, ਰਜਿੰਦਰ ਸਿੰਘ ਚੱਠਾ, ਕਰਨੈਲ ਸਿੰਘ ਤੇ ਹੋਰ ਸਾਬਕਾ ਸੈਨਿਕ ਹਾਜ਼ਰ ਸਨ।