ਅੱਖਾਂ ਦਾ ਮੁਫ਼ਤ ਆਪੇ੍ਸ਼ਨ ਕੈਂਪ ਲਗਾਇਆ
ਮਹਿਲ ਕਲਾਂ; ਗੁਰਦੁਆਰਾ ਜੰਡਸਰ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਠੁੱਲੀਵਾਲ ਵੱਲੋਂ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਆਪੇ੍ਸ਼ਨ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਤਿਰਲੋਕੀ ਅੱਖਾਂ ਦੇ ਹਸਪਤਾਲ ਬਰਨਾਲਾ ਤੋਂ ਪੁੱਜੀ ਡਾਕਟਰਾਂ ਦੀ ਟੀਮ ਨੇ ਡਾਕਟਰ ਤਿ੍ਲੋਕੀ ਗੁਪਤਾ ਤੇ ਡਾ. ਮੋਹਿਤ ਗੁਪਤਾ ਦੀ ਅਗਵਾਈ ਹੇਠ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੰਬਰਦਾਰ ਗੁਰਸੇਵਕ ਸਿੰਘ, ਗੁਰਦੀਸ਼ ਸਿੰਘ ਮੀਤ ਪ੍ਰਧਾਨ, ਸਕੱਤਰ ਮਿਸਤਰੀ ਅਜੀਤ ਸਿੰਘ, ਖਜ਼ਾਨਚੀ ਮਲਕੀਤ ਸਿੰਘ, ਸਰਪੰਚ ਬਲਜੀਤ ਕੌਰ ਤੇ ਜਰਨੈਲ ਸਿੰਘ ਠੁੱਲੀਵਾਲ ਨੇ ਦੱਸਿਆ ਕਿ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਅੱਖਾਂ ਨਾਲ ਸਬੰਧਤ ਬਿਮਾਰੀਆਂ ਲਗਾਤਾਰ ਫੈਲ ਹਨ। ਇਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਖਾਂ ਦਾ ਮੁਫ਼ਤ ਆਪੇ੍ਸ਼ਨ ਕੈਂਪ ਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਮੌਕੇ ਡਾ ਤਰਲੋਕੀ ਨਾਥ ਤੇ ਮੋਹਿਤ ਗੁਪਤਾ ਨੇ ਦੱਸਿਆ ਕਿ ਕੁੱਲ 600 ਦੇ ਕਰੀਬ ਮਰੀਜ਼ਾਂ ‘ਚੋਂ 355 ਦਾ ਚੈੱਕਅੱਪ ਕਰਕੇ 90 ਦੇ ਕਰੀਬ ਮਰੀਜ਼ਾਂ ਨੂੰ ਲੈਂਨਜ਼ ਲਈ ਚੁਣਿਆ ਗਿਆ ਹੈ। ਬਾਕੀ ਮਰੀਜ਼ਾਂ ਦਾ ਚੈੱਕਅੱਪ ਕੁਝ ਦਿਨਾਂ ਤੱਕ ਹੋਵੇਗਾ। ਇਸ ਮੌਕੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ।