ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਦੇ ਆਗੂਆਂ ਦੀ ਪੰਜਾਬ ਸਰਕਾਰ ਦੇ ਸੀਨੀਅਰ ਵਕੀਲ ਨਾਲ ਅਹਿਮ ਮੀਟਿੰਗ -: ਗੁਰਭੇਜ ਸਿੰਘ ਸੰਧੂ
ਬਰਨਾਲਾ ( ਅਮਨਦੀਪ ਸਿੰਘ ਭੋਤਨਾ, ਕਰਮਜੀਤ ਸਿੰਘ ਗਾਦੜ੍ਹਾ )
ਪਰਲਜ਼ ਤੋਂ ਇਲਾਵਾ ਹੋਰ ਚਿੱਟਫੰਡ ਕੰਪਨੀਆਂ ਜਿਵੇ ਨਾਈਸਰ ਗ੍ਰੀਨ,ਕੈਨ , ਸਰਬ ਐਗਰੋ , ਕਿੱਮ ਫਿਊਚਰ ਵਿਜ਼ਨ , ਮਾਡਰਨ ਵਿਜ਼ਨ , ਜ਼ਿਨੀਅਲ ਹਾਈਟੈੱਕ ਅਤੇ ਏ ਵੰਨ ਦੇ ਪੀੜਤਾਂ ਨੂੰ ਇਨਸਾਫ ਦਿਲਵਾਉਣ ਨੂੰ ਲੈ ਕੇ ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਪੰਜਾਬ ਵਲੋਂ ਪਿਛਲੇ ਲੰਮੇ ਸਮੇ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਗਰੀਬ ਅਤੇ ਭੋਲੇ ਭਾਲੇ ਲੋਕ ਕੋਲੋਂ ਚਿੱਟਫੰਡ ਕੰਪਨੀਆਂ ਰਾਹੀਂ ਲੁੱਟਿਆ ਪੈਸਾ ਪੀੜ੍ਹਤ ਲੋਕਾਂ ਨੂੰ ਵਾਪਿਸ ਕਰਵਾਇਆ ਜਾ ਸਕੇ ਪਰ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਪਾਈਆਂ ਹਨ ਇਹ ਬਿਆਨ ਜਥੇਬੰਦੀ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਨੇ ਇਥੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਚੇਅਰਮੈਨ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾ ਜਥੇਬੰਦੀ ਦਾ ਵਫਦ ਮੁਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ ਸੀ ਅਤੇ ਸਾਰੀਆਂ ਕੰਪਨੀਆਂ ਪ੍ਰਤੀ ਵਿਸ਼ਥਾਰ ਵਿਚ ਵਿਚਾਰ ਚਰਚਾ ਹੋਈ ਓਹਨਾ ਵੱਖ ਵੱਖ ਜਿਲਿਆ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਮਾਮਲੇ ਨੂੰ ਸੁਲਝਾਉਣ ਸਬੰਧੀ ਹੁਕਮ ਵੀ ਦਿੱਤੇ ਅਤੇ ਕੁਝ ਡਿਪਟੀ ਕਮਿਸ਼ਨਰਾਂ ਨੇ ਜਥੇਬੰਦੀ ਦੇ ਬਿਆਨ ਵੀ ਦਰਜ ਕੀਤੇ ਅਤੇ ਕੱਲ ਪੰਜਾਬ ਸਰਕਾਰ ਦੇ ਸੀਨੀਅਰ ਵਕੀਲ ਸ੍ਰ ਹਰਨੀਤ ਸਿੰਘ ਗਿੱਲ ਜੀ ਨਾਲ ਮੀਟਿੰਗ ਹੋਈ ਅਤੇ ਕੁਝ ਕੰਪਨੀਆਂ ਦੀਆ ਜਾਇਦਾਦਾਂ ਦਾ ਰਿਕਾਰਡ ਵੀ ਪੇਸ਼ ਕੀਤਾ ਗਿਆ ਜਿਸ ਤੋਂ ਲੱਗਦਾ ਹੈ ਕਿ ਮਾਮਲਾ ਹਿੱਲਿਆ ਤਾ ਹੈ ਜੇਕਰ ਚੰਨੀ ਸਾਹਿਬ ਕੁਝ ਹੋਰ ਸਖਤੀ ਕਰ ਦੇਣ ਤਾ ਪੀੜ੍ਹਤ ਲੋਕਾਂ ਦੇ ਪੱਲੇ ਕੁਝ ਪੈ ਸਕਦਾ ਹੈ। ਇਸ ਪ੍ਰੈਸ ਬਿਆਨ ਵਿਚ ਜਥੇਬੰਦੀ ਦੇ ਸਕੱਤਰ ਅਰਮਾਨਦੀਪ ਸਿੰਘ ਗੋਲਡੀ ਨੇ ਪੀੜ੍ਹਤ ਲੋਕਾਂ ਨੂੰ ਬੇਨਤੀ ਕੀਤੀ ਕਿ ਹੁਣ ਵਿਧਾਨ ਸਭਾ ਦੀਆ ਚੋਣਾਂ ਦਾ ਮੌਕਾ ਹੈ ਅਤੇ ਆਪਣਾ ਦਿੱਤਾ ਹੋਇਆ ਪੈਸਾ ਵਾਪਿਸ ਕਰਵਾਉਣ ਲਈ ਬੜਾ ਢੁੱਕਵਾਂ ਸਮਾਂ ਹੈ ਸਾਨੂੰ ਸਭ ਨੂੰ ਕਮਰਕੱਸੇ ਕਸ ਕੇ ਸੰਘਰਸ਼ ਦੇ ਮੈਦਾਨ ਵਿਚ ਕੁੱਦਣਾ ਚਾਹੀਦਾ ਹੈ।