News

ਭਦੌੜ : ਦੋ ਮੋਟਰਸਾਈਕਲਾਂ ਦੀ ਟੱਕਰ ਵਿੱਚ ਦੋ ਦੀ ਮੋਤ ਇੱਕ ਗੰਭੀਰ ਜਖਮੀ

ਰਾਮਪੁਰਾ ਫੂਲ 2 ਅਪ੍ਰੈਲ ( ਮੱਖਣ ਬੁੱਟਰ ) ਰਾਮਪੁਰਾ ਮੰਡੀ ਤੋਂ ਫੂਲ ਟਾਊਨ ਨੂੰ ਜਾਂਦੀ ਲਿੰਕ ਸੜਕ ਤੇ ਸਥਿਤ ਪਸ਼ੂ ਹਸਪਤਾਲ ਦੇ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਟੱਕਰ ਵਿੱਚ ਘੋੜੇ ਟਰਾਲੇ ਨੇ ਦੋ ਨੌਜਵਾਨਾਂ ਨੂੰ ਕੁਚਲਿਆ ਇੱਕ ਹੋਇਆ ਗੰਭੀਰ ਜਖਮੀ ਸਹਾਰਾ ਸਮਾਜ ਸੇਵਾ ਦੇ ਮੁੱਖੀ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਕਿ ਫੂਲ ਰੋੜ ਤੇ ਐਕਸੀਡੈਂਟ ਵਿੱਚ ਦੋ ਨੋਜਵਾਨਾਂ ਦੀ ਮੋਤ ਤੇ ਇੱਕ ਗੰਭੀਰ ਰੂਪ ਵਿੱਚ ਜਖਮੀ ਪਿਆ ਹੈ ਤਾਂ ਤਰੁੰਤ ਸਹਾਰਾ ਦੇ ਸੇਵਾਦਾਰ ਦੇਵ ਰਾਜ ਗਰਗ, ਮਲਕੀਤ ਸਿੰਘ, ਜਗਤਾਰ ਸਿੰਘ ਤਾਰੀ, ਸੰਸਥਾ ਦੀਆਂ ਐਂਬੂਲੈਂਸਾਂ ਘਟਨਾਂ ਸਥਾਨ ਤੇ ਪਹੁੰਚੀਆਂ ਜ਼ਖ਼ਮੀ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਦੋਨਾਂ ਮ੍ਰਿਤਕ ਦੇਹਾਂ ਨੂੰ ਥਾਣਾ ਸਿਟੀ ਰਾਮਪੁਰਾ ਦੀ ਮੋਜੁਦਗੀ ਵਿੱਚ ਚੁੱਕ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਉਹਨਾਂ ਕਿਹਾ ਕਿ ਗੁਰਪ੍ਰੀਤ ਸਿੰਘ ਉਰਫ਼ ਵਿੱਕੀ ਉਮਰ 26 ਸਾਲ ਪੁੱਤਰ ਰਣਜੀਤ ਸਿੰਘ ਵਾਸੀ ਭਦੋੜ ਸਮੇਤ ਅਰਮਾਨ ਉਮਰ 26 ਪੁਤਰ ਰੇਸ਼ਮ ਸਿੰਘ ਵਾਸੀ ਮੰਡੀ ਕਲਾਂ ਆਪਣੇ ਮੋਟਰਸਾਈਕਲ ਤੇ ਪਿੰਡ ਢਪਾਲੀ ਤੋਂ ਰਾਮਪੁਰਾ ਆ ਰਹੇ ਸੀ ਜ਼ਖ਼ਮੀ ਮਰੀਜ਼ ਭਰਬਾਸ ਕੁਮਾਰ ਉਮਰ ਕਰੀਬ 35 ਸਾਲ ਪੁੱਤਰ ਜਗਦੀਸ਼ ਰਾਏ ਵਾਸੀ ਫੂਲੇ ਵਾਲਾ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕਿ ਰਾਮਪੁਰਾ ਤੋਂ ਆਪਣੇ ਪਿੰਡ ਜਾ ਰਿਹਾ ਸੀ ਅਚਾਨਕ ਪਸ਼ੂ ਹਸਪਤਾਲ ਦੇ ਨਜ਼ਦੀਕ ਆਪਸ ਵਿੱਚ ਟੱਕਰ ਹੋ ਗਈ ਤੇ ਘੋੜੇ ਟਰਾਲੇ ਦੀ ਲਪੇਟ ਵਿੱਚ ਆ ਗਏ ਉਥੇ ਹੀ ਦੋ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਪੁਲਿਸ ਨੇ ਘੋੜੇ ਟਰਾਲੇ ਨੂੰ ਕਬਜ਼ੇ ਵਿੱਚ ਲੇ ਲਿਆਂ ਹੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਖ਼ਬਰ ਲਿਖੇ ਜਾਣ ਤੱਕ ਦੋਨੋ ਲਾਸ਼ਾਂ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਹਨ |

Leave a Reply

Your email address will not be published. Required fields are marked *