ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਅਦੇਸ, ਪਰਲ ਕੰਪਨੀ ਦੀਆਂ ਪਰਾਪਰਟੀਆਂ ਵੇਚਕੇ ਗਰੀਬ ਨਿਵੇਸਕਾ ਦੇ ਪੈਸੇ ਵਾਪਸ ਕਰੇ ਮਾਨ ਸਰਕਾਰ – ਰਾਏਪੁਰ/ਬਡਿਆਲ
19/8/2022 (ਲਾਈਵ ਟੂਡੇ ਪੰਜਾਬ) ਇਨਸਾਫ਼ ਦੀ ਆਵਾਜ਼ ਜੱਥੇਬੰਦੀ ਪੰਜਾਬ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਪੰਜਾਬ ਪ੍ਧਾਨ ਜਸਬੀਰ ਸਿੰਘ ਬਡਿਆਲ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਆਲਮਗੀਰ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਬੀਰ ਸਿੰਘ ਬਡਿਆਲ ਨੇ ਕਿਹਾ ਕਿ ਅਸੀਂ ਇਨਸਾਫ਼ ਦੀ ਆਵਾਜ਼ ਜੱਥੇਬੰਦੀ ਵੱਲੋਂ ਪਰਲ ਕੰਪਨੀ ਤੋਂ ਪੀੜਤ ਨਿਵੇਸਕਾ ਦੇ ਪੈਸੇ ਵਿਆਜ਼ ਸਮੇਤ ਵਾਪਸ ਕਰਵਾਉਣ ਲਈ ਸੜਕ ਤੋਂ ਸੰਸਦ ਤੱਕ ਸੰਘਰਸ਼ ਕੀਤਾ। ਰੇਲਾਂ ਜਾਮ ਕਰਨ ਤੋਂ ਲੈਕੇ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆਂ। ਸੇਬੀ, ਈ ਡੀ, ਸੀ ਬੀ ਆਈ ਦੀ ਜਾਂਚ ਤੋਂ ਬਾਦ ਮਾਨਯੋਗ ਸੁਪਰੀਮ ਕੋਰਟ ਨੇ 2 ਫਰਵਰੀ 2016 ਨੂੰ ਨਿਵੇਸਕਾ ਦੇ ਹੱਕ ਵਿੱਚ ਫੈਸਲਾ ਦਿੱਤਾ ਕਿ ਪਰਲ ਕੰਪਨੀ ਦੀਆਂ ਪਰਾਪਰਟੀਆਂ ਵੇਚਕੇ ਗਰੀਬ ਨਿਵੇਸਕਾ ਦੇ ਪੈਸੇ ਵਾਪਸ ਕੀਤੇ ਜਾਣ।
ਦਲਬੀਰ ਸਿੰਘ ਜੰਮੂ ਖਜਾਨਚੀ ਪੰਜਾਬ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਪਰਲ ਕੰਪਨੀ ਦੀਆਂ ਪਰਾਪਰਟੀਆਂ ਵੇਚਣ ਲਈ ਲੌਢਾ ਕਮੇਟੀ ਦਾ ਗਠਨ ਕੀਤਾ ਸੀ ਜੋ ਕਿ ਹੁਣ ਤੱਕ ਫੇਲ ਤੇ ਚਿੱਟਾ ਹਾਥੀ ਸਾਬਤ ਹੋਈ ਹੈ। ਪਾਰਲੀਮੈਂਟ ਵਿੱਚ ਸਾਂਸਦ ਮੈਬਰ ਹੁੰਦੇ ਹੋਏ ਭਗਵੰਤ ਮਾਨ ਨੇ ਬਹੁਤ ਰੋਲਾਂ ਪਾਇਆਂ ਸੀ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਤੇ ਭਗਵੰਤ ਮਾਨ ਨੇ ਪਰਲ ਕੰਪਨੀ ਤੋਂ ਪੀੜਤ ਪਰਿਵਾਰਾਂ ਨਾਲ ਵਾਅਦਾ ਵੀ ਕੀਤਾ ਸੀ। ਜਨਰਲ ਸਕੱਤਰ ਜੋਧ ਸਿੰਘ ਥਾਦੀ ਨੇ ਕਿਹਾ ਕਿ ਸੰਗਰੂਰ ਜਿਮਨੀ ਚੌਣ ਦੁਰਾਨ ਵੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਪਰਲ ਕੰਪਨੀ ਸਰਕਾਰ ਦੀ ਹਿੱਟ ਲਿਸਟ ਉਤੇ ਹੈ, 15-20 ਦਿਨਾਂ ਵਿੱਚ ਕੰਪਨੀ ਦੀਆਂ ਪਰਾਪਰਟੀਆਂ ਵੇਚਕੇ ਗਰੀਬ ਨਿਵੇਸਕਾ ਦੇ ਪੈਸੇ ਮੈਂ ਵਾਪਸ ਕਰਵਾਵਾਗਾ।ਅਖੀਰ ਵਿੱਚ ਇਨਸਾਫ਼ ਦੀ ਆਵਾਜ਼ ਪੰਜਾਬ ਦੇ ਮੁੱਖ ਬੁਲਾਰੇ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਸ ਭਗਵੰਤ ਮਾਨ ਜੀ ਨੇ ਟਵੀਟ ਕਰਕੇ ਕਿਹਾ ਹੈ ਕਿ ਮੈਂ ਪਰਲ ਕੰਪਨੀ ਦੀ ਉਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕੋਰ ਕਮੇਟੀ ਦੀ ਮੀਟਿੰਗ ਵਿੱਚ ਮੀਡੀਆ ਨਾਲ ਗੱਲ ਬਾਤ ਦੁਰਾਨ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਸ ਭਗਵੰਤ ਮਾਨ ਜੀ ਜਾਂਚ ਤੋਂ ਬਾਦ ਹੀ ਸੁਪਰੀਮ ਕੋਰਟ ਨੇ ਨਿਵੇਸਕਾ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ। ਰਾਏਪੁਰ ਨੇ ਕਿਹਾ ਕਿ ਹੁਣ ਮਾਨ ਸਰਕਾਰ ਨੂੰ ਸਪੈਸ਼ਲ ਇੱਕ ਦਿਨ ਦਾ ਵਿਧਾਨ ਸਭਾ ਸੈਸਨ ਬੁਲਾਕੇ ਮਤਾ ਪਾਸ ਕਰਨਾ ਚਾਹੀਦਾ ਹੈ ਕਿ ਪਰਲ ਕੰਪਨੀ ਦੀਆਂ ਸਾਰੀਆਂ ਪੰਜਾਬ ਵਿੱਚ ਪਈਆਂ ਪਰਾਪਰਟੀਆਂ ਵੇਚਕੇ ਗਰੀਬ ਨਿਵੇਸਕਾ ਦੇ ਪੈਸੇ ਵਿਆਜ਼ ਸਮੇਤ ਵਾਪਸ ਕਰਨੇ ਚਾਹੀਦੇ ਹਨ। ਇਸ ਨਾਲ ਇੱਕ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਸਲਾਘਾ ਹੁੰਦੀ ਹੈ ਅਤੇ ਦੂਜਾ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਵਾਅਦਾ ਪੂਰਾ ਹੁੰਦਾ ਹੈ।
ਮੀਟਿੰਗ ਵਿੱਚ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਇਨਸਾਫ਼ ਦੀ ਆਵਾਜ਼ ਜੱਥੇਬੰਦੀ, ਪਰਲਜ਼ ਗਰੁੱਪ ਤੇ ਹੋਰ ਚਿੱਟ- ਫੰਡ ਕੰਪਨੀਆਂ ਤੋਂ ਇਨਸਾਫ਼ ਲੈਣ ਲਈ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਨਾਲ ਗੱਲਬਾਤ ਕਰਕੇ ਇੱਕ ਸਾਝਾ ਫਰੰਟ ਤਿਆਰ ਕਰਨ ਲਈ ਪਹਿਲ ਕਰੇਗੀ ਤਾਂ ਜੋ ਸਭ ਨੂੰ ਇਕੱਠੇ ਕਰਕੇ ਇੱਕ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾ ਸਕੇ। ਕੋਰ ਕਮੇਟੀ ਮੀਟਿੰਗ ਵਿੱਚ ਇਨਸਾਫ਼ ਦੀ ਆਵਾਜ਼ ਪੰਜਾਬ ਦੇ ਪ੍ਧਾਨ ਜਸਬੀਰ ਸਿੰਘ ਬਡਿਆਲ, ਖਜਾਨਚੀ ਦਲਬੀਰ ਸਿੰਘ ਜੰਮੂ, ਜਨਰਲ ਸਕੱਤਰ ਜੋਧ ਸਿੰਘ ਥਾਦੀ, ਮੁੱਖ ਬੁਲਾਰਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਗੁਰਦੀਪ ਸਿੰਘ ਝਿਕਾ, ਅਮਰੀਕ ਸਿੰਘ ਆਦਿ ਹਾਜ਼ਰ ਸਨ।