News

ਐੱਨਆਰਆਈ ਦਾ ਪਾਸਪੋਰਟ ਜ਼ਬਤ, ਧਰਨਾ ਖ਼ਤਮ

ਐੱਸਸੀ, ਐੱਸਟੀ ਐਕਟ ਤਹਿਤ ਪਰਚਾ ਦਰਜ ਕਰਨ ਦਾ ਮਿਲਿਆ ਭਰੋਸਾ

ਯੋਗੇਸ਼ ਸ਼ਰਮਾ, ਭਦੌੜ

ਥਾਣਾ ਭਦੌੜ ਮੂਹਰੇ ਲੱਗਿਆ ਪੱਕਾ ਮੋਰਚਾ ਬੁੱਧਵਾਰ ਨੂੰ ਦੁੂਸਰੇ ਦਿਨ ਵੀ ਜਾਰੀ ਰਿਹਾ। ਮਸਲੇ ਨੂੰ ਹੱਲ ਕਰਨ ਲਈ ਅੱਜ ਡੀ ਐੱਸ ਪੀ ਤਪਾ ਰਵਿੰਦਰ ਸਿੰਘ ਰੰਧਾਵਾ ਨਾਇਬ ਤਹਿਸੀਲਦਾਰ ਭਦੌੜ ਹਮੀਸ਼ ਕੁਮਾਰ, ਥਾਣਾ ਮੁਖੀ ਭਦੌੜ ਬਲਤੇਜ ਸਿੰਘ ਤੋਂ ਇਲਾਵਾ ਵੱਖ ਵੱਖ ਥਾਣਿਆਂ ਦੇ ਮੁਖੀ ਪੁੱਜੇ ਹੋਏ ਸਨ ਅਤੇ ਧਰਨਾਕਾਰੀਆਂ ਨਾਲ ਸ਼ਾਮ ਤੱਕ ਗੱਲਬਾਤ ਚੱਲਦੀ ਰਹੀ ਪਰ ਖ਼ਬਰ ਲਿਖੇ ਜਾਣ ਤੱਕ ਗੱਲ ਕਿਸੇ ਵੀ ਤਣ ਪੱਤਣ ਨਹੀਂ ਲੱਗੀ ਸੀ। ਦੇਰ ਸ਼ਾਮ ਪੁਲਿਸ ਨੇ ਡੀ ਐੱਸ ਪੀ ਤੋਂ ਪਾਰ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਐਕਸ਼ਨ ਲੈਂਦਿਆਂ ਜ਼ਿਮੀਂਦਾਰ ਸੁਖਚੈਨ ਸਿੰਘ ਜੋ ਕੈਨੇਡਾ ਦਾ ਪੀਆਰ ਹੈ ਧਰਨਾਕਾਰੀਆਂ ਦੀ ਮੰਗ ਤੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਅਤੇ ਉਸ ਉਸ ਦੇ ਆਉਣ ਵਾਲੇ ਦੱਸ ਦਿਨਾਂ ਚ ਜਾਤੀ ਸੂਚਕ ਸ਼ਬਦ ਬੋਲਣ ਦੇ ਵਿਰੋਧ ਚ ਐਸ ਸੀ ਐੱਸਟੀ ਤਹਿਤ ਪਰਚਾ ਦਰਜ ਕਰਨ ਦਾ ਭਰੋਸਾ ਦਿੱਤਾ ਜਿਸ ਉਪਰੰਤ ਧਰਨਾ ਚੁੱਕ ਲਿਆ ਗਿਆ। ਇਸ ਤੋਂ ਪਹਿਲਾਂ ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸਨ ਤੇ ਸਰਕਾਰ ਹਮੇਸ਼ਾ ਹੀ ਸਰਮਾਏਦਾਰਾਂ ਦਾ ਤੇ ਪਿੰਡੂ ਧਨਾਢਾਂ ਦਾ ਪੱਖ ਪੂਰ ਰਹੀਆਂ ਹਨ ਲਗਾਤਾਰ ਪਿਛਲੇ 20 ਦਿਨ ਤੋਂ ਜੋ ਇਕ ਸਮਝੌਤਾ ਥਾਣਾ ਭਦੌੜ ਵਿਖੇ ਹੋਇਆ ਸੀ ਉਸ ਨੂੰ ਲਾਗੂ ਕਰਵਾਉਣ ਲਈ ਲਗਾਤਾਰ ਜਥੇਬੰਦੀਆਂ ਯਤਨ ਕਰ ਰਹੀਆਂ ਹਨ ਪਰ ਪ੍ਰਸਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ ਆਗੂਆਂ ਨੇ ਇਹ ਵੀ ਕਿਹਾ ਕਿ ਬੂਟਾ ਸਿੰਘ ਨੂੰ ਲਗਾਤਾਰ ਪਿਛਲੇ 8 ਸਾਲਾਂ ਤੋਂ ਜਾਤੀ ਤੌਰ ਤੇ ਵਿਰੋਧੀ ਦੇ ਵਿਅਕਤੀ ਵੱਲੋਂ ਜਲੀਲ ਕੀਤਾ ਜਾਂਦਾ ਸੀ ਤੇ ਕਈ ਵਾਰ ਥਾਣਾ ਭਦੌੜ ਤੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਵੀ ਦੇ ਚੱਕਿਆ ਹੈ ਪਰ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਅੱਜ ਧਰਨੇ ਵਿੱਚ ਐਲਾਨ ਕੀਤਾ ਕਿ ਜੇਕਰ ਐਸ ਸੀ ਐਸ ਟੀ ਤਹਿ ਪਰਚਾ ਦਰਜ ਨਾ ਕੀਤਾ ਤਾਂ ਥਾਣਾ ਭਦੌੜ ਮੂਹਰੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰਹੇਗਾ।

ਇਸ ਮੌਕੇ ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰਰੀਤ ਰੂੜੇਕੇ, ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਨਿੱਕਾ ਸਿੰਘ ਸੰਧੂ ਕਲਾ,ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ,ਗਰਦੇਵ ਸਿੰਘ ਜੰਗੀਆਣਾ,ਪਰਮਜੀਤ ਸਿੰਘ ਸਾਬਕਾ ਸਰਪੰਚ,ਲਾਲ ਸਿੰਘ ਆਦਿ ਆਗੂਆਂ ਨੇ ਸਬੋਧਨ ਕੀਤਾ।

 

News Source : Punjabi Jagran

Leave a Reply

Your email address will not be published. Required fields are marked *