ਕੇਵਲ ਢਿੱਲੋਂ ਨੂੰ ਸੂਬਾ ਮੀਤ ਪ੍ਰਧਾਨ ਬਣਾਏ ਜਾਣ ਤੇ ਭਾਜਪਾ ਵਰਕਰਾਂ ਨੇ ਵੰਡੇ ਲੱਡੂ
2024 ਚੋਣਾਂ ਵਿੱਚ ਵੱਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ ਭੇਜਣ ਦਾ ਕੀਤਾ ਦਾਅਵਾ
ਬਰਨਾਲਾ : 4 ਦਸੰਬਰ (ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ)
ਬਰਨਾਲਾ ਤੋਂ ਸਾਬਕਾ ਵਿਧਾਇਕ ਤੇ ਸੀਨੀਅਰ ਨੇਤਾ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਵਲੋਂ ਪਾਰਟੀ ਦੇ ਨਵੇਂ ਜੱਥੇਬੰਦਕ ਢਾਂਚੇ ਵਿੱਚ ਅਹਿਮ ਸਥਾਨ ਦਿੰਦੇ ਹੋਏ ਸੂਬੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕੇਵਲ ਢਿੱਲੋਂ ਦੀ ਇਸ ਵੱਡੀ ਨਿਯੁਕਤੀ ਨਾਲ ਉਹਨਾਂ ਦੇ ਸਮੱਰਥਕਾਂ ਤੇ ਬਰਨਾਲਾ ਦੇ ਭਾਜਪਾ ਆਗੂਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਜਿਸ ਤਹਿਤ ਅੱਜ ਬਰਨਾਲਾ ਸ਼ਹਿਰ ਵਿੱਚ ਭਾਜਪਾ ਆਗੂਆਂ ਤੇ ਕੇਵਲ ਢਿੱਲੋਂ ਦੇ ਸਮੱਰਥਕਾਂ ਨੇ ਲੱਡੂ ਵੰਡ ਕੇ ਅਤੇ ਢੋਲ ਵਜਾ ਕੇ ਭੰਗੜੇ ਪਾ ਕੇ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਧੀਰਜ ਕੁਮਾਰ ਦੱਦਾਹੂਰ, ਯਾਦਵਿੰਦਰ ਸ਼ੰਟੀ ਜ਼ਿਲਾ ਪ੍ਰਧਾਨ, ਲਲਿਤ ਕੁਮਾਰ ਗਰਗ, ਨਰਿੰਦਰ ਗਰਗ ਨੀਟਾ ਵਾਈਸ ਪ੍ਰਧਾਨ ਨਗਰ ਕੌਂਸਲ, ਗੁਰਮੀਤ ਸਿੰਘ ਬਾਵਾ ਹੰਡਿਆਇਆ, ਅਸ਼ੋਕ ਕੁਮਾਰ ਸਾਬਕਾ ਚੇਅਰਮੈਨ, ਜੱਗਾ ਸਿੰਘ ਮਾਨ , ਗੁਰਜਿੰਦਰ ਸਿੰਘ ਪੱਪੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਗੁਰਦਰਸ਼ਨ ਬਰਾੜ ਅਤੇ ਗੁਰਜੰਟ ਸਿੰਘ ਕਰਮਗੜ੍ਹ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਦੀ ਨਵੀਂ ਚੁਣੀ ਟੀਮ ਵਿੱਚ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਕੇਵਲ ਢਿੱਲੋਂ ਨੂੰ ਸੂਬੇ ਦਾ ਮੀਤ ਪ੍ਰਧਾਨ ਬਣਾ ਕੇ ਬਰਨਾਲਾ ਜ਼ਿਲ੍ਹੇ ਨੂੰ ਵੱਡਾ ਮਾਣ ਬਖਸ਼ਿਆ ਗਿਆ ਹੈ। ਜਿਸ ਲਈ ਉਹ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਮੁੱਚੀ ਹਾੲਕਮਾਂਡ ਦਾ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਇੱਕ ਅਜਿਹੀ ਸਖ਼ਸੀਅਤ ਹਨ, ਜਿਹਨਾਂ ਨਾਲ ਲਗਾਤਾਰ 15 ਸਾਲ ਬਰਨਾਲੇ ਦਾ ਵਿਕਾਸ ਕਰਵਾਇਆ ਹੈ।
ਉਹਨਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਨੂੰ 2024 ਦੀ ਲੋਕ ਸਭਾ ਸੰਗਰੂਰ ਦੀ ਸੀਟ ਜਿਤਾ ਕੇ ਪਾਰਲੀਮੈਂਟ ਭੇਜਿਆ ਜਾਵੇਗਾ। ਉਥੇ ਹੀ ਉਹਨਾਂ ਦੀ ਅਗਵਾਈ ਵਿੱਚ ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਵਿੱਚ ਪਾਰਟੀ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ। ਇਸਤੋਂ ਇਲਾਵਾ 2027 ਵਿੱਚ ਭਾਜਪਾ ਆਪਣੇ ਦਮ ਤੇ ਸਰਕਾਰ ਬਣਾਏਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਘਵੀਰ ਪ੍ਰਕਾਸ਼ ਸਾਬਾਕਾ ਪ੍ਰਧਾਨ ਨਗਰ ਕੌਂਸਲ, ਰਾਣੀ ਕੋਰ ਮਹਿਲਾ ਪ੍ਰਧਾਨ, ਸੋਮਨਾਥ ਸੋਹਰੀਆ ਸਾਬਕਾ ਚੇਅਰਮੈਨ, ਕੁਲਦੀਪ ਸੋਹਰੀਆ ਸਾਬਕਾ, ਰਾਕੇਸ਼ ਪ੍ਰਾਪਰਟੀ ਡੀਲਰ, ਰਾਜੇਸ਼ ਕੁਮਾਰ, ਪ੍ਰਵੀਨ ਬਾਂਸਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਕੁਲਦੀਪ ਸਿੰਘ ਧਾਲੀਵਾਲ ਜਿਲਾ ਪ੍ਰੀਸ਼ਦ ਮੈਂਬਰ, ਅਸ਼ੋਕ ਮਿੱਤਲ ਚੇਅਰਮੈਨ, ਹਰਬਖਸ਼ੀਸ ਸਿੰਘ ਗੋਨੀ, ਧਰਮ ਸਿੰਘ ਫੋਜੀ, ਖੁਸ਼ੀ ਮੁਹੰਮਦ, ਸੋਹਣ ਮਿੱਤਲ, ਦੀਪਕ ਮਿੱਤਲ, ਅਸ਼ੀਸ ਗੋਇਲ, ਸਤੀਸ਼ ਮੋਚਾ, ਪੁਨੀਤ ਮੋਨੂ, ਭੋਲਾ ਮੋਨਟੀਕਾਰਲੋ ਸੋਅ ਰੂਮ ਵਾਲੇ ਸ਼ਿਵ ਚੰਦ ਸਿੰਗਲਾ, ਲੱਕੀ ਕਰਿਆਨਾ, ਤਕਵਿੰਦਰ ਸਿੰਘ ਸਰਪੰਚ, ਦਰਸ਼ਨ ਸਿੰਘ ਸਰਪੰਚ, ਹਰਮੇਲ ਸਿੰਘ ਸਰਪੰਚ, ਗੁਰਮੇਲ ਸਿੰਘ ਸਰਪੰਚ, ਬਲਵੀਰ ਸਿੰਘ ਸਰਪੰਚ, ਬੂਟਾ ਸਿੰਘ ਮਾਨ, ਰੋਣਕ ਸਿੰਘ, ਨਰਿੰਦਰ ਕੁਮਾਰ ਐਕਟਿੰਗ ਸਰਪੰਚ, ਰਜਿੰਦਰ ਰਜੀਆ, ਪਰਮਜੀਤ ਸਿੰਘ ਪੰਮਾ ਸਰਪੰਚ, ਬਿੱਟੂ ਸਿੰਘ ਸਰਪੰਚ, ਜਗਤਾਰ ਸਿੰਘ ਸਰਪੰਚ, ਬਲਕਰਨ ਸਿੰਘ ਠੇਕੇਦਾਰ, ਗੁਰਮੇਲ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਬੋਬੀ, ਅਮਨਦੀਪ ਸਿੰਘ ਬਲਾਕ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਚੀਮਾ, ਸੰਸਾਰ ਸਿੰਘ, ਰੂਪ ਸਿੰਘ, ਰਾਮ ਸਿੰਘ ਔਲਖ, ਮੁਲਖ ਰਾਜ, ਮਨੋਜ ਕੁਮਾਰ, ਬਲਵੰਤ ਸਿੰਘ, ਧਰਮ ਸਿੰਘ ਧਰਮਾ, ਪਲਵਿੰਦਰ ਸਿੰਘ ਗੋਗਾ, ਹੈਪੀ ਢਿੱਲੋ, ਦੀਪ ਸੰਘੇੜਾ ਪੀ.ਏ, ਗੁਰਸ਼ਰਨ ਸਿੰਘ ਢੀਂਡਸਾ ਵੀ ਹਾਜ਼ਰ ਸਨ।