ਵਿਜ਼ਿਟ ਹੋਟਲ ਅਤੇ ਰੈਸਟੋਰੈਂਟ ਦੇ ਵਿੱਚ ਜੂਆ ਖਿਡਾਉਣ ਅਤੇ ਸ਼ਰਾਬ ਪਿਲਾਉਣ ਦੇ ਬਹੁਚਰਚਿਤ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ
ਬਰਨਾਲਾ : 8 ਦਸੰਬਰ (ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ) ਮਾਨਯੋਗ ਅਦਾਲਤ ਸ਼੍ਰੀ ਚੇਤਨ ਸ਼ਰਮਾ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸਾਹਿਬ ਬਰਨਾਲਾ ਵੱਲੋਂ ਸੁਭਾਸ਼ ਚੰਦਰ ਮੱਕੜਾ ਪੁੱਤਰ ਜੈ ਰਾਮ ਅਤੇ ਲੋਕੇਸ਼ ਗੋਇਲ ਪੁੱਤਰ ਸੁਭਾਸ਼ ਚੰਦਰ ਮੱਕੜਾ ਮਾਲਕਾਨ ਵਿਜ਼ਿਟ ਹੋਟਲ ਐਂਡ ਰੈਸਟੋਰੈਂਟ ਬਰਨਾਲਾ ਨੂੰ ਹੋਟਲ ਦੇ ਵਿੱਚ ਜੂਆ ਖਿਡਾਉਣ ਅਤੇ ਬਿਨਾਂ ਪਰਮਿਟ ਸ਼ਰਾਬ ਪਿਲਾਉਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।
ਧੀਰਜ ਕੁਮਾਰ ਐਡਵੋਕੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਵੱਲੋਂ ਮੁਖਬਰੀ ਦੇ ਆਧਾਰ ਤੇ ਮਿਤੀ 12-05-2019 ਨੂੰ ਵਿਜ਼ਿਟ ਹੋਟਲ ਐਂਡ ਰੈਸਟੋਰੈਂਟ ਤੇ ਰੇਡ ਕਰਕੇ ਬਿਨਾਂ ਪਰਮਿਟ ਸ਼ਰਾਬ ਪਿਲਾਉਣ ਅਤੇ ਜੂਆ ਖੇਡਣ ਲਈ ਕਮਰਾ ਕਿਰਾਏ ਪਰ ਦੇਣ ਦੇ ਦੋਸ਼ ਹੇਠ ਇੱਕ ਐਫ.ਆਈ.ਆਰ. ਨੰਬਰ 172 ਮਿਤੀ 12-05-2019, ਜੇਰ ਧਾਰਾ 13 ਗੈਂਬਲਿੰਗ ਐਕਟ ਅਤੇ 61/1/14 ਪੰਜਾਬ ਅਕਸਾਈਜ਼ ਐਕਟ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਸੁਭਾਸ਼ ਚੰਦਰ ਮੱਕੜਾ ਪੁੱਤਰ ਜੋ ਰਾਮ ਅਤੇ ਲੋਕੇਸ਼ ਗੋਇਲ ਪੁੱਤਰ ਸੁਭਾਸ਼ ਚੰਦਰ ਮੱਕੜਾ ਮਾਲਕਾਨ ਵਿਜ਼ਿਟ ਹੋਟਲ ਐਂਡ ਰੈਸਟੋਰੈਂਟ ਬਰਨਾਲਾ ਦੇ ਖਿਲਾਫ ਦਰਜ਼ ਕੀਤੀ ਗਈ ਸੀ।
ਜੋ ਹੁਣ ਮਾਨਯੋਗ ਅਦਾਲਤ ਵੱਲੋਂ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ, ਸਾਲ 2019 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਹੋਟਲ ਮਾਲਕ ਬੀ.ਜੇ.ਪੀ. ਪਾਰਟੀ ਨਾਲ ਸਬੰਧਤ ਹਨ ਜੋ ਉਸ ਸਮੇਂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਦਾ ਦੌਰ ਚੱਲ ਰਿਹਾ ਸੀ ਜੋ ਇਸੇ ਰੰਜਿਸ਼ ਤਹਿਤ ਝੂਠਾ ਮੁਕੱਦਮਾ ਪੁਲਿਸ ਵੱਲੋਂ ਦਰਜ਼ ਕੀਤਾ ਗਿਆ ਸੀ, ਉਕਤ ਕੇਸ ਵਿੱਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।