Feature NewsNewsPopular News

ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਸੰਘੇੜਾ ਦਾ 21ਵਾਂ ਸਲਾਨਾ ਇਨਾਮ ਵੰਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਹੋ ਨਿਬੜਿਆ

ਬਰਨਾਲਾ : 12 ਦਸੰਬਰ (ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ)

ਪਿੰਡ ਸੰਘੇੜਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਵੱਲੋਂ 21ਵਾਂ ਸਲਾਨਾ ਇਨਾਮ ਵੰਡ ਸਮਾਰੋਹ ਬੜੀ ਹੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ I ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਮੈਬਰ ਐਸ ਸੀ ਕਮੀਸ਼ਨ ਪੰਜਾਬ ਪੂਨਮ ਕਾਂਗੜਾ ਨੇ ਸਿਰਕਤ ਕੀਤੀ ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਲਖਵੀਰ ਸਿੰਘ ਬਰਨਾਲਾ ਨੇ ਵੀ ਉਚੇਚੇ ਤੌਰ ਤੇ ਪਹੁੰਚਕੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਤੇ ਇਨਾਮ ਵੀ ਵੰਡੇ ਅਤੇ ਭਵਿੱਖ ਵਿੱਚ ਹੋਰ ਸਿੱਖਿਆ ਪ੍ਰਤੀ ਸਖਤ ਮਿਹਨਤ ਕਰਕੇ ਆਪਣੇ ਆਉਣ ਵਾਲੇ ਵਧੀਆ ਭਵਿੱਖ ਨੂੰ ਬਨਾਉਣ ਲਈ ਪ੍ਰੇਰਿਤ ਕੀਤਾ।

ਇਸ ਸਮਾਗਮ ‘ਚ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਡਾ. ਜਸਵੀਰ ਸਿੰਘ, ਜਸਵਿੰਦਰ ਸਿੰਘ, ਸੁਰੇਸ਼ ਬਾਸਲ, ਰਿਸਵ ਜੈਨ, ਡਾ. ਜੀਵਨ ਜੈਨ ਵਿਸ਼ੇਸ ਤੌਰ ਤੇ ਪਹੁੰਚੇਕੇ ਸਮਾਗਮ ਦੀ ਰੋਣਕ ਵਧਾਈ ਤੇ ਸਕੂਲ ਦੇ ਬੱਚਿਆਂ ਨੇ ਗਿੱਧਾ, ਭੰਗੜਾ, ਡਾਸ, ਨਾਟਕ, ਕੋਰਿਓਗ੍ਰਾਫੀ ਰਾਹੀ ਨਸ਼ਿਆ ਤੇ ਸ਼ੋਸ਼ਲ ਮੀਡੀਆ ਤੋਂ ਬਚਣ ਲਈ ਵੱਖ-ਵੱਖ ਸੰਦੇਸ਼ ਦਿੱਤੇ ਇਸ ਮੌਕੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਸਟੇਜ ਦੀ ਵਾਗ ਡੋਰ ਬੜੀ ਬਾਖੁਬੀ ਨਾਲ ਨਿਭਾਈ ਤੇ ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਦੇ ਐਮ ਡੀ ਗੁਰਚਰਨ ਸਿੰਘ ਅਤੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਬੱਚਿਆਂ ਦੇ ਮਾਪਿਆ ਤੇ ਦੁਰੋ ਨੇੜਿਓ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *