ਬਾਲ ਵਿਗਿਆਨ ਕਾਂਗਰਸ ਦੀ ਇਕ ਰੋਜਾ ਵਰਕਸ਼ਾਪ ਲਗਾਈ
ਬਰਨਾਲਾ: 11 ਦਸੰਬਰ (ਅਮਨਦੀਪ ਸਿੰਘ ਭੋਤਨਾ/ਕਰਮਜੀਤ ਸਿੰਘ ਗਾਦੜ੍ਹਾ)
ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨੋਲੋਜੀ ਦੁਆਰਾ ਕਰਵਾਏ ਜਾ ਰਹੇ ਬਾਲ ਵਿਗਿਆਨ ਕਾਂਗਰਸ ਮੁਕਾਬਲੇ ਦੇ ਬਾਰੇ ਜ਼ਿਲ੍ਹੇ ਬਰਨਾਲਾ ਵਿਖੇ ਇਕ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਡੀਈਓ (ਸੈ.ਸਿ) ਰੇਨੂੰ ਬਾਲਾ ਜੀ ਨੇ ਵਰਕਸ਼ਾਪ ਦੀ ਸ਼ੁਰੂਆਤ ਲਈ ਆਗਿਆ ਦਿੰਦੇ ਹੋਏ ਵੱਖ ਵੱਖ ਸਕੂਲਾਂ ਤੋਂ ਹਾਜਰ ਹੋਏ। ਸਾਇੰਸ ਵਿਸ਼ੇ ਨਾਲ ਸਬੰਧਤ ਪਿ੍ੰਸੀਪਲ ਮੁੱਖ ਅਧਿਆਪਕ ਅਤੇ ਅਧਿਆਪਕਾਂ ਨੂੰ ਬਾਲ ਵਿਗਿਆਨ ਕਾਂਗਰਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਡੀਈਓ ਸਰਬਜੀਤ ਸਿੰਘ ਤੂਰ ਨੇ ਬਾਲ ਵਿਗਿਆਨ ਕਾਂਗਰਸ ਵਰਗੇ ਪ੍ਰੋਜੈਕਟਾਂ ਦੀ ਵਿਦਿਆਰਥੀ ਮਨਾਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਲਈ ਮਹੱਤਤਾ ਬਾਰੇ ਚਾਨਣਾ ਪਾਇਆ। ਰਿਸੋਰਸ ਪਰਸਨ ਅਮਰਿੰਦਰ ਕੌਰ ਨੇ ਇਸ ਸਾਲ ਦੇ ਥੀਮ ‘ਅੰਡਰਸਟੈਂਡਿੰਗ ਈ ਡਬਲਯੂ ਸਿਸਟਮ ਫਾਰ ਹੈਲਥ ਐਂਡ ਵੈਲ ਬੀਇੰਗ” ਅਤੇ ਇਸ ਸਾਲ ਦੇ ਸਬ ਥੀਮ ਬਾਰੇ ਦੱਸਿਆ।
ਸ੍ਰੀਮਤੀ ਨਮਰਇਤਾ ਨੇ ਪ੍ਰੋਜੈਕਟ ਰਿਪੋਰਟ ਦੀ ਬਣਤਰ ਅਤੇ ਕਿਰਿਆ ਸਬੰਧੀ ਵਿਸਥਾਰ ਵਿਚ ਚਾਨਣਾ ਪਾਇਆ। ਸ੍ਰੀਮਤੀ ਮਨਦੀਪ ਸ਼ਰਮਾ ਨੇ ਬਾਲ ਵਿਗਿਆਨ ਕਾਂਗਰਸ ਦੀ ਜੀਵਨ ਵਿਚ ਮਹੱਤਤਾ ਬਾਰੇ ਦੱਸਿਆ। ਇਸ ਵਰਕਸ਼ਾਪ ਵਿਚ ਬਰਨਾਲਾ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਤੋਂ ਲਗਭਗ 115 ਸਾਇੰਸ ਅਧਿਆਪਕਾਂ ਨੇ ਭਾਗ ਲਿਆ। ਡੀ ਐਮ ਹਰੀਸ਼ ਬਾਂਸਲ ਪ੍ਰਿੰਸੀਪਲ ਸ.ਸੀ.ਸੈ.ਸਕੂਲ ਮੁੰਡੇ ਬਰਨਾਲਾ ਨੇ ਗਾਈਡ ਅਧਿਆਪਕਾਂ ਦੀ ਹੌਸਲਾ ਅਫਜਾਈ ਕੀਤੀ। ਡੀ. ਸਾਇੰਸ ਐਮ ਰਾਕੇਸ਼ ਕੁਮਾਰ ਪ੍ਰਿੰਸੀਪਲ ਸ.ਸੀ.ਸੈ.ਸਕੂਲ ਕੱਟੂ ਨੇ ਵਰਕਸ਼ਾਪ ਲਗਾਉਣ ਆਏ। ਸਮੂਹ ਅਧਿਆਪਕਾਂ ਨੂੰ ਬਾਲ ਵਿਗਿਆਨ ਕਾਂਗਰਸ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮਾਰਟ ਸਕੂਲ ਕੋਆਰਡੀਨੇਟਰ ਰਾਜੇਸ਼ ਕੁਮਾਰ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਵੱਖ ਵੱਖ ਸਕੂਲਾਂ ਦੇ ਸਾਇੰਸ ਵਿਸ਼ੇ ਨਾਲ ਸਬੰਧਤ ਪ੍ਰਿੰਸੀਪਲ, ਸਕੂਲ ਹੈਡਮਾਸਟਰ, ਸਕੂਲ ਅਧਿਆਪਕ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰ ਹਾਜਰ ਰਹੇ |