ਪੱਤਰਕਾਰ ਅਮਨਦੀਪ ਸਿੰਘ ਭੋਤਨਾ ਨੂੰ ਸਦਮਾ ਪਿਛਲੇ ਦਿਨੀਂ ਮਾਂ ਦਾ ਹੋਇਆ ਦਿਹਾਂਤ
2 ਅਪ੍ਰੈਲ ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਭੋਤਨਾ ਵਿਖੇ ਹੋਵੇਗੀ ਅੰਤਿਮ ਅਰਦਾਸ
ਬਰਨਾਲਾ 1ਅਪ੍ਰੈਲ( ਕਰਮਜੀਤ ਸਿੰਘ ਗਾਦੜ੍ਹਾ )
ਪੰਜਾਬ ਫੌਕਸ ਨਿਊਜ਼ ਦੇ ਪੱਤਰਕਾਰ ਅਮਨਦੀਪ ਸਿੰਘ ਭੋਤਨਾ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਓਹਨਾ ਦੀ ਜਨਮ ਦਾਤੀ ਪੂਜਨੀਕ ਮਾਤਾ ਜਸਵਿੰਦਰ ਕੌਰ, ਸ੍ਰ ਬਹਾਦਰ ਸਿੰਘ ਐੱਸ ਪੀ ਸੀ ਐੱਲ ਦੇ ਰਿਟਾ: ਐੱਸ ਐੱਸ ਏ ਸ੍ਰ ਬਹਾਦਰ ਸਿੰਘ ਵਾਸੀ ਭੋਤਨਾ ਦੀ ਪਤਨੀ ਪਿਛਲੇ ਦਿਨੀਂ ਅਚਾਨਕ ਬਿਮਾਰ ਹੋ ਜਾਣ ਤੇ ਜਿਨ੍ਹਾ ਨੂੰ ਬਰਨਾਲਾ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਦੋ ਦਿਨ ਦਾਖਲ ਰਹੇ,ਅਚਨਚੇਤ ਉਨ੍ਹਾਂ ਦੀ ਸਿਹਤ ਜਿਆਦਾ ਬਿਗੜਨ ਤੇ ਓਹਨਾ ਨੂੰ ਸੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ 25 ਮਾਰਚ ਨੂੰ ਓਹਨਾ ਦਾ ਦਿਹਾਂਤ ਹੋ ਗਿਆ।
ਐਸੀ ਦੁੱਖ ਦੀ ਘੜੀ ਵਿੱਚ ਜਿੱਥੇ ਇਲਾਕੇ ਭਰ ਦੇ ਰਾਜਨੀਤਕ,ਸਮਾਜਿਕ,ਧਾਰਮਿਕ ਆਗੂ ਐੱਮ ਐੱਲ ਏ ਕੁਲਵੰਤ ਸਿੰਘ ਪੰਡੋਰੀ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਐੱਮ ਐੱਲ ਏ ਲਾਭ ਸਿੰਘ ਉੱਗੋਕੇ, ਐੱਮ ਐੱਲ ਏ ਸਰਬਜੀਤ ਕੌਰ ਮਾਣੂੰਕੇ, ਕਾਲਾ ਢਿੱਲੋ , ਤਰਨਜੀਤ ਸਿੰਘ ਦੁੱਗਲ ਵਲੋ ਮਾਤਾ ਜਸਵਿੰਦਰ ਕੌਰ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉੱਥੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਰਜਿ: ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ,ਜਨਰਲ ਸੱਕਤਰ ਹਰਿੰਦਰਪਾਲ ਸਿੰਘ ਨਿੱਕਾ,ਚੇਅਰਮੈਨ ਗੁਰਪ੍ਰੀਤ ਸਿੰਘ ਲਾਡੀ,ਖਜਾਨਚੀ ਨਰਿੰਦਰ ਅਰੋੜਾ ਸਮੂਹ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਮੈਬਰਾਂ ਵੱਲੋਂ ਪੱਤਰਕਾਰ ਅਮਨਦੀਪ ਸਿੰਘ ਭੋਤਨਾ ਦੇ ਪਰਿਵਾਰ ਨਾਲ ਦੁੱਖ ਦੁੱਖ ਸਾਂਝਾ ਕੀਤਾ ਗਿਆ।ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਬਰਾੜ ਨੇ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਿਆ ਕਿਹਾ ਨੇ ਅਮਨਦੀਪ ਸਿੰਘ ਭੋਤਨਾ ਦੇ ਮਾਤਾ ਦਾ ਦਿਹਾਂਤ ਹੋ ਜਾਣ ਤੇ ਪਰਿਵਾਰ ਤੇ ਦੁੱਖਾਂ ਪਹਾੜ ਹੀ ਟੁੱਟ ਗਿਆ।
ਓਹਨਾ ਕਿਹਾ ਕਿ ਮਾਵਾਂ ਤਾਂ ਘਰ ਦੀਆਂ ਕੰਧਾ ਹੁੰਦੀਆ ਹਨ ਜੇਕਰ ਇਹ ਡਿੱਗ ਜਵਾਨ ਤਾਂ ਘਰ ਖੰਡਰ ਜਾਪਣ ਲੱਗ ਜਾਂਦੇ ਨੇ ਪਰ ਅਕਾਲ ਪੁਰਖ ਦੇ ਭਾਣੇ ਨੂੰ ਕੋਈ ਟਾਲ ਨਹੀਂ ਸਕਦਾ,ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਅਮਨਦੀਪ ਸਿੰਘ ਭੋਤਨਾ ਵੱਲੋਂ ਇਸ ਦੁੱਖਦਾਈ ਘਟਨਾ ਨੂੰ ਸਾਂਝੀ ਕਰਦਿਆ ਦੱਸਿਆ ਕਿ ਓਹਨਾ ਸਵ:ਮਾਤਾ ਜਸਵਿੰਦਰ ਕੌਰ ਦੀ ਆਤਮਿਕ ਸਾਂਤੀ ਲਈ ਪ੍ਰਕਾਸ ਕਰਵਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਕਲ 2 ਅਪ੍ਰੈਲ ਦਿਨ ਐਤਵਾਰ ਪਾਏ ਜਾਣਗੇ ਅਤੇ ਪਿੰਡ ਭੋਤਨਾ ਦੇ ਗੁਰਦੂਆਰਾ ਸਾਹਿਬ ਵਿਖੇ 1ਵਜੇ ਅੰਤਿਮ ਅਰਦਾਸ ਹੋਵੇਗੀ। ਉਸ ਸਮੇਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਗੁਰਪ੍ਰੀਤ ਸਿੰਘ ਬਰਨਾਲਾ, ਕਰਮਜੀਤ ਸਿੰਘ ਗਾਦੜ੍ਹਾ, ਰਮਨਦੀਪ ਸਿੰਘ ਧਾਲੀਵਾਲ,ਮਨੋਜ ਸ਼ਰਮਾ, ਰਾਜਿੰਦਰ ਕੁਮਾਰ ਸ਼ਰਮਾ, , ਕ੍ਰਿਸ਼ਨ ਸਿੰਘ ਸੰਘੇੜਾ, ,ਸੁਨੀਲ ਕੁਮਾਰ ਕਾਲਾ, ਆਦਿ ਹਾਜਰ ਸਨ।