News

ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਨੇ ਕੀਤੀ ਮੀਟਿੰਗ

ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦਾ ਇੱਕ ਵਫਦ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹਿਣੀਆਂ ਦੀ ਅਗਵਾਈ ਹੇਠ ਗੱਲਬਾਤ ਦੇ ਸੱਦੇ ਅਨੁਸਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਹੈੱਡਕੁਆਰਟਰ ਪਟਿਆਲਾ ਵਿਖੇ ਚੀਫ਼ ਇੰਜੀਨੀਅਰ ਸ੍ਰੀ ਆਰ ਕੇ ਖੋਸਲਾ ਮੁੱਖ ਰਜਿਸਟਰਾਰ ਸ੍ਰੀ ਭੂਸ਼ਨ ਪਾਹੂਜਾ ਨੂੰ ਮਿਲਿਆ ਬੜੇ ਹੀ ਸੁਖਾਲੇ ਅਤੇ ਸੁਚੱਜੇ ਮਾਹੌਲ ਵਿੱਚ ਮੀਟਿੰਗ ਕੀਤੀ ਗਈ ਇਸ ਮੌਕੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਸੁਖਨੰਦਨ ਸਿੰਘ ਮਹਿਣੀਆਂ ਵੱਲੋਂ ਮੰਗ ਕਰਦਿਆਂ ਕਿਹਾ ਕਿ ਦਰਜਾ ਤਿੰਨ ਅਤੇ ਚਾਰ ਕੁਆਲੀਫਾਈ ਕਰਮੀਆਂ ਦੀਆਂ ਪ੍ਰੋਮੋਸ਼ਨਾਂ ਤੁਰੰਤ ਕਰਨ ਤੋਂ ਇਲਾਵਾ ਅਨਕੁਆਲੀਫਾਈਡ ਕਰਮਚਾਰੀਆਂ ਦੀਆਂ ਜਲਦੀ ਤੋਂ ਜਲਦੀ ਤਰੱਕੀਆਂ ਕੀਤੀਆਂ ਜਾਣ ਅਤੇ ਬਾਅਦ ਵਿੱਚ ਬੇਸ਼ੱਕ ਵਿਭਾਗੀ ਟੈਸਟ ਲੈ ਲਿਆ ਜਾਵੇ ਦੀ ਮੰਗ ਉਠਾਈ ਤਾਂ ਸਰਵਿਸ ਰੂਲਾਂ ਦੇ ਅੜਿੱਕੇ ਨੂੰ ਭਾਂਪਦਿਆਂ ਵਿਭਾਗੀ ਟੈਸਟ ਨੂੰ ਅਬਜੈਕਟਿਵ ਟਾਇਪ ਜਰੀਏ ਸੁਖਾਲੇ ਢੰਗਾਂ ਰਾਹੀਂ ਲੈਣ ਦੀ ਮੰਗ ਜਿਸ ਦਾ ਹੁੰਗਾਰਾ ਵੀ ਹਾਂ ਪੱਖੀ ਮਿਲਿਆ ਇਸ ਤੋਂ ਇਲਾਵਾ ਮਾਨਯੋਗ ਕੋਰਟਾਂ ਦੇ ਫੈਸਲੇ ਬਰਾਬਰ ਕੰਮ ਬਰਾਬਰ ਭਨਖਾਹ ਅਤੇ ਹੋਰ ਪੈਡਿੰਗ ਪਏ ਬਿੱਲਾਂ ਦਾ ਜਲਦੀ ਤੋਂ ਜਲਦੀ ਭੁਗਤਾਨ ਕੀਤਾ ਜਾਵੇ ਵਾਰ ਵਾਰ ਚਿੱਠੀ ਪੱਤਰ ਦੀ ਪ੍ਰਕਿਰਿਆ ਨੂੰ ਰੋਕਿਆ ਜਾਵੇ ਕਿਸੇ ਕਰਮਚਾਰੀ ਦੇ ਵਿਭਾਗੀ ਕੰਮਕਾਜ ਸਬੰਧੀ ਸਬੰਧਤ ਦਫ਼ਤਰ ਤੋਂ ਇਲਾਵਾ ਸਿੱਧੇ ਤੌਰ ਤੇ ਕਰਮਚਾਰੀ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਉਹ ਰਹਿੰਦੇ ਸਮੇਂ ਆਪਣੇ ਕੇਸ ਦੀ ਪੈਰਵੀ ਕਰ ਸਕੇ

ਇਸ ਤੋਂ ਇਲਾਵਾ ਹੋਰ ਕਈ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹਾਂ ਪੱਖੀ ਹੁੰਗਾਰਾ ਮਿਲਣ ਤੇ ਅਤੇ ਸ਼ਿਫਾਰਸਾਂ ਸਾਹਿਤ ਜਲਦੀ ਤੋਂ ਜਲਦੀ ਵਿਭਾਗ ਦੇ ਮੁੱਖ ਪ੍ਰਬੰਧਕ ਨੂੰ ਭੇਜਣ ਦੇ ਵਾਅਦੇ ਨਾਲ ਜਥੇਬੰਦੀ ਵੱਲੋਂ ਆਪਣਾ 6 ਅਪਰੈਲ ਦਾ ਪਟਿਆਲਾ ਰੋਸ਼ ਪ੍ਰਦਰਸ਼ਨ ਵਾਪਿਸ ਲਿਆ ਗਿਆ ਸਮੁੱਚੀ ਜਾਣਕਾਰੀ ਸਾਂਝੀ ਕਰਦਿਆਂ ਸੂਬਾਈ ਪ੍ਰੈਸ ਸੱਕਤਰ ਪਰਮਜੀਤ ਸਿੰਘ ਰਾਜਗੜ੍ਹ ਨੇ ਦੱਸਿਆ ਕਿ 13 ਅਪਰੈਲ ਨੂੰ ਸੂਬਾਈ ਮੀਟਿੰਗ ਇਲਾਵਾ ਉਪਰੋਕਤ ਮੰਗਾਂ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਮੁੱਖ ਪ੍ਰਬੰਧਕ ਨਾਲ ਮੋਹਾਲੀ ਵਿਖੇ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਗੱਲਬਾਤ ਕੀਤੀ ਜਾਵੇਗੀ ਤਾਂਕਿ ਸਮੁੱਚੇ ਮਸਲਿਆਂ ਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾ ਸਕੇ ਇਸ ਮੌਕੇ ਹਾਜ਼ਰ ਸੂਬਾ ਸਕੱਤਰ ਮੁਕੇਸ਼ ਕੁਮਾਰ ਕੰਡਾ ਪਟਿਆਲਾ ਰਾਜਪਾਲ ਸਿੰਘ ਲਸੋਈ ਤੇਜਵੰਤ ਸਿੰਘ ਫਰੀਦਕੋਟ ਬਿਕਰਮਜੀਤ ਸਿੰਘ ਬਿੱਟੂ ਮੁਕਤਸਰ ਸਾਹਿਬ ਸੁਖਜੀਤ ਸਿੰਘ ਗੁਰਦਾਸਪੁਰ ਪਰਮਜੀਤ ਸਿੰਘ ਬਠਿੰਡਾ ਗੁਰਦੇਵ ਸਿੰਘ ਅੰਮ੍ਰਿਤਸਰ ਜਸਵਿੰਦਰ ਸਿੰਘ ਪਟਿਆਲਾ ਚੰਦ ਸਿੰਘ ਰਸੂਲੜਾ ਧਰਮਪਾਲ ਸਿੰਘ ਲੋਟ ਹਾਜ਼ਰ ਸਨ

Leave a Reply

Your email address will not be published. Required fields are marked *