Feature NewsNews

ਜਲ ਸਪਲਾਈ ਵਿਭਾਗ ਦੇ ਮੁੱਖ ਪ੍ਰਬੰਧਕ ਖ਼ਿਲਾਫ਼,ਸੂਬਾ ਪੱਧਰੀ ਧਰਨਾ 16 ਨੂੰ – ਮਹਿਣੀਆਂ

ਜਲ ਸਪਲਾਈ ਅਤੇ ਸੈਨੀਟੇਸ਼ਨ ਮਸਟਰੌਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹਿਣੀਆਂ ਵੱਲੋਂ ਆਪਣੇ ਪ੍ਰੈਸ ਸਕੱਤਰ ਪਰਮਜੀਤ ਸਿੰਘ ਰਾਜਗੜ੍ਹ ਰਾਹੀਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਭਾਗ ਦੇ ਐਚ ਓ ਡੀ ਨਾਲ ਕਈ ਗੇੜ ਦੀ ਗੱਲਬਾਤ ਦੇ ਬਾਵਜੂਦ ਇਸ ਵਿਭਾਗ ਅਧੀਨ ਕੰਮ ਕਰਦੇ ਹਜ਼ਾਰਾਂ ਦਰਜਾ ਤਿੰਨ ਅਤੇ ਚਾਰ ਫ਼ੀਲਡ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਅਸੂਲ ਮੁਤਾਬਿਕ ਹੋਰਨਾਂ ਬਦਲੇ ਵਿਭਾਗੀ ਤਰੱਕੀਆਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਪਿਛਲੇ ਦਿਨੀਂ ਦਰਜ਼ਾ ਚਾਰ ਦੇ ਵਿਭਾਗੀ ਟੈਸਟ ਰਾਹੀਂ ਸਿਰਫ਼ ਆਪਣੇ ਚੁਹੇਤਿਆਂ ਲਈ ਹੀ ਰਾਹ ਪੱਧਰਾ ਕੀਤਾ ਗਿਆ ਜਦੋਂ ਕਿ ਜਥੇਬੰਦੀ ਨੇ ਹਮੇਸ਼ਾਂ ਮੰਗ ਕੀਤੀ ਕਿ ਹੋਰਨਾਂ ਵਿਭਾਗਾਂ ਵਾਂਗ ਸੀਨੀਅਰਤਾ ਆਧਾਰਿਤ ਪੱਦ ਉਨਤੀਆਂ ਕੀਤੀਆਂ ਜਾਣ ਇਸੇ ਤਰ੍ਹਾਂ ਦਰਜ਼ਾ ਤਿੰਨ ਦੀਆਂ ਤਰੱਕੀਆਂ ਤੇ ਵੀ ਬੇ ਮਤਲਬ ਇਤਰਾਜ਼ ਜਰੀਏ ਦੇਰੀ ਕਿਉਂ ਜਦਕਿ ਸਾਰੀਆਂ ਵਿਭਾਗੀ ਸ਼ਰਤਾਂ ਦੀ ਪੂਰਤੀ ਕਰਦੇ ਹਨ ਕੋਈ ਜੇ,ਈ ਕਲਰਕ ਜਾਂ ਹੋਰ ਉਚ ਅਧਿਕਾਰੀਆਂ ਲਈ ਕੋਈ ਵਿਭਾਗੀ ਟੈਸਟ ਨਹੀਂ ਫ਼ੀਲਡ ਕਰਮੀਆਂ ਨਾਲ ਬੇਇਨਸਾਫ਼ੀ ਕਿਉਂ ਇਸੇ ਤਰ੍ਹਾਂ ਤਰਸ ਆਧਾਰਿਤ ਤਰੱਕੀਆਂ 90 ਵਿਚੋਂ ਸਿਰਫ ਨੂੰ 9 ਪ੍ਰੀਆਰਥੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ ਜਦਕਿ ਬਾਕੀ ਦੇ ਪਿਛਲੇ ਚਾਰ ਸਾਲਾਂ ਤੋਂ ਲੰਬਿਤ ਪਏ ਹਨ ਵਿਭਾਗ ਅੰਦਰ ਕਾਫੀ ਮੁਲਾਜਮ ਕੱਚੇ ਅਤੇ ਠੇਕਾ ਆਧਾਰਿਤ ਉਹਨਾਂ ਨੂੰ ਵੀ ਇਨਸਾਫ਼ ਨਹੀਂ ਮਿਲ ਰਿਹਾ ਅਤੇ ਹੋਰ ਮਸਲਿਆਂ ਦੇ ਹੱਲ ਲਈ ਜਥੇਬੰਦੀ ਮੰਗ ਕਰਦੀ ਹੈ ਘੱਟੋ ਘੱਟ ਪ੍ਰਿੰਸੀਪਲ ਸਕੱਤਰ ਨਾਲ ਗੱਲਬਾਤ ਕਰਵਾਈ |

ਜੇਕਰ ਗੱਲਬਾਤ ਦਾ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਸਮੁੱਚੇ ਪੰਜਾਬ ਵਿਚੋਂ ਬੱਸਾਂ ਭਰਕੇ ਜਲ ਸਪਲਾਈ ਮੁਲਾਜ਼ਮਾਂ ਵਿਭਾਗ ਦੇ ਮੁੱਖ ਪ੍ਰਬੰਧਕ ਦਾ ਮੋਹਾਲੀ ਵਿਖੇ ਪਿੱਟ ਸਿਆਪਾ ਕਰਨਗੇ ਉਨ੍ਹਾਂ ਦੱਸਿਆ ਕਿ ਹੋਰਨਾਂ ਜ਼ਿਲਿਆਂ ਤੋਂ ਜਿਲਾ ਅੰਮ੍ਰਿਤਸਰ ਛੇ ਬੱਸਾਂ ਰਾਹੀਂ ਧਰਨੇ ਵਿੱਚ ਸ਼ਾਮਲ ਹੋਵੇਗਾ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਹਰਜੀਤ ਸਿੰਘ ਮੋਗਾ ਬਿਕਰਮਜੀਤ ਸਿੰਘ ਬਿੱਟੂ ਸਤਨਾਮ ਸਿੰਘ ਬਾਜਵਾ ਅਸ਼ਵਨੀ ਕੁਮਾਰ ਹਿੰਮਤ ਸਿੰਘ ਤੇਜਵੰਤ ਸਿੰਘ ਢਿਲਵਾਂ ਗੁਰਵਿੰਦਰ ਸਿੰਘ ਸੋਨਾ ਚੰਦ ਸਿੰਘ ਚਾਂਗਲੀ ਗੁਰਬਖਸ਼ ਸਿੰਘ ਜੱਸੀ ਗੁਰਸਾਹਿਬ ਸਿੰਘ ਜਸਵੰਤ ਸਿੰਘ ਖਾਲਸਾ ਯਪਰਮਜੀਤ ਸਿੰਘ ਬਲਜੋਤ ਗੁਰਜੰਟ ਸਿੰਘ ਖਾਲਸਾ ਮੁਕੇਸ਼ ਕੁਮਾਰ ਕੁਮਾਰ ਕੌਡਲ ਰਾਜਪਾਲ ਸਿੰਘ ਲਸੋਈ ਧਰਮਪਾਲ ਲੌਟ ਗੁਰਬਖਸ਼ ਸਿੰਘ ਜੱਸੀ ਗੁਰਵਿੰਦਰ ਸਿੰਘ ਸੋਨਾ ਦਲਜੀਤ ਸਿੰਘ ਬਲਵੀਰ ਸਿੰਘ ਗੁਰਦੇਵ ਸਿੰਘ ਸੁਭਾਸ਼ ਚੰਦਰ ਰਘਬੀਰ ਸਿੰਘ ਸਿੱਧੂ ਅਨਿਲ ਕੁਮਾਰ ਲੱਖਾ ਸਿੰਘ ਸਮਰਾ ਪਾਲ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ |

Leave a Reply

Your email address will not be published. Required fields are marked *