ਐਚ ਓ ਡੀ ਖ਼ਿਲਾਫ਼ ਧਰਨਾ ਮੋਹਾਲੀ ਵਿਖੇ 18 ਦਸੰਬਰ ਨੂੰ – ਮਹਿਣੀਆਂ
ਜਥੇਬੰਦੀ ਦੇ ਮੀਡੀਆ ਕਵਰੇਜ ਸਟੇਟ ਬਾਡੀ ਅਧਿਕਾਰ ਰਾਜਗੜ੍ਹ ਨੂੰ ਸੌਪੇ – ਸੁਖਨੰਦਨ ਸਿੰਘ
ਜਲ ਸਪਲਾਈ ਅਤੇ ਸੈਨੀਟੇਸ਼ਨ ਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰ ਸੁਖਨੰਦਨ ਸਿੰਘ ਮਹਿਣੀਆਂ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਕੰਡਾ ਵੱਲੋਂ ਆਪਣੇ ਪ੍ਰੈੱਸ ਸਕੱਤਰ ਪਰਮਜੀਤ ਸਿੰਘ ਰਾਜਗੜ੍ਹ ਰਾਹੀਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜੋ ਪਿਛਲੇ ਦਿਨੀਂ ਫਤਿਹਗੜ੍ਹ ਸਾਹਿਬ ਵਿਖੇ ਜਥੇਬੰਦੀ ਵੱਲੋਂ ਵਿੱਚ ਕੁੱਝ ਆਹੁਦਿਆਂ ਦਾ ਜ਼ਰੂਰੀ ਲੋੜ ਸਮਝਦਿਆਂ ਰੱਦੋਬਦਲ ਕੀਤਾ ਜਿਸ ਵਿਚ ਸੰਜੀਵ ਕੁਮਾਰ ਕੌਂਡਲ ਸਕੱਤਰ ਜਨਰਲ ਪੰਜਾਬ ਅਤੇ ਰਾਜ ਸਿੰਘ ਹੱਸੂ ਨੂੰ ਜੁਆਇੰਟ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ ਸੀ
ਜਥੇਬੰਦੀ ਦੇ ਆਗੂਆਂ ਦੇ ਉਚਿਤ ਫੈਸਲੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਨੂੰ ਮੁੜ 18 ਦਸੰਬਰ ਨੂੰ ਮੋਹਾਲੀ ਵਿਖੇ ਐਚ ਓ ਡੀ ਖ਼ਿਲਾਫ਼ ਧਰਨੇ ਦੌਰਾਨ ਸਰਬਸੰਮਤੀ ਨਾਲ ਵਿਚਾਰਿਆ ਜਾਵੇਗਾ ਉਨ੍ਹਾਂ ਇਹ ਵੀ ਦੱਸਿਆ ਕਿ ਮੀਡੀਆ ਕਵਰੇਜ ਦੇ ਸਮੁੱਚੇ ਅਧਿਕਾਰ ਇਕੋ ਪ੍ਰੈਸ ਸਕੱਤਰ ਨੂੰ ਸੌਂਪ ਜਾਂਦੇ ਹਨ ਅੱਜ ਤੋਂ ਸਟੇਟ ਲੈਵਲ ਦੇ ਸਾਰੇ ਅਧਿਕਾਰ ਪਰਮਜੀਤ ਸਿੰਘ ਰਾਜਗੜ੍ਹ ਕੋਲ ਹੀ ਰਹਿਣਗੇ ਕਿਉਂਕਿ ਦੂਸਰੇ ਪ੍ਰੈਸ ਸਕੱਤਰ ਨੂੰ ਹੋਰ ਜਿੰਮੇਵਾਰੀਆਂ ਸੌਂਪੀਆਂ ਜਾ ਚੁਕੀਆਂ ਹਨ ਇਹ ਫੈਸਲਾ ਸਮੁੱਚੀ ਜਥੇਬੰਦੀ ਦੇ ਹਿੱਤ ਵਿੱਚ ਲਿਆ ਜਾਂਦਾ ਹੈ |
Dharna against HOD at Mohali on 18 December