ਮੁੱਖ ਪ੍ਰਬੰਧਕ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਖ਼ਿਲਾਫ਼ ਧਰਨਾ 22 ਦਸੰਬਰ ਨੂੰ
ਜਲ ਸਪਲਾਈ ਅਤੇ ਸੈਨੀਟੇਸ਼ਨ ਮ, ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰ ਸੁਖਨੰਦਨ ਸਿੰਘ ਮਹਿਣੀਆਂ ਅਤੇ ਸੂਬਾ ਜਨਰਲ ਸਕੱਤਰ ਮੁਕੇਸ਼ ਕੁਮਾਰ ਕੰਡਾ ਵੱਲੋਂ ਆਪਣੇ ਪ੍ਰੈੱਸ ਸਕੱਤਰ ਪਰਮਜੀਤ ਸਿੰਘ ਰਾਜਗੜ੍ਹ ਰਾਹੀਂ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਪ੍ਰਬੰਧਕ ਖ਼ਿਲਾਫ਼ ਜੋ ਧਰਨਾ 18 ਦਸੰਬਰ ਨੂੰ ਦਾ ਪ੍ਰੋਗਰਾਮ ਸਮੁੱਚੇ ਮਨਿਸਟੀਰੀਅਲ ਸਟਾਫ਼ ਦੀ ਹੜਤਾਲ ਕਾਰਨ ਮੁਲਤਵੀ ਕੀਤਾ ਜਾਂਦਾ ਹੈ ਅਤੇ ਅਗਲੇਰੀ ਕਾਰਵਾਈ ਬਾਰੇ ਦੱਸਿਆ ਕਿ ਵਿਭਾਗ ਦੇ ਐਚ ਓ ਡੀ ਵੱਲੋਂ 21 ਦਸੰਬਰ ਤੱਕ ਜਲ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੁਸਕਲਾਂ ਸੁਨਣ ਅਤੇ ਜਲਦੀ ਹੱਲ਼ ਕਰਨ ਸਬੰਧੀ ਗੱਲਬਾਤ ਦਾ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਜਥੇਬੰਦੀ ਵੱਲੋਂ ਕਰੜਾ ਫੈਸਲਾ ਲੈਂਦਿਆਂ 22 ਦਸੰਬਰ ਨੂੰ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹਿਣੀਆਂ ਦੀ ਅਗਵਾਈ ਹੇਠ ਮੁੱਖ ਦਫ਼ਤਰ ਮੋਹਾਲੀ ਵਿਖੇ ਗੇਟ ਰੈਲੀ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਥੇਬੰਦੀ ਨਾਲ ਸਬੰਧਤ ਸਮੁੱਚੇ ਜਿਲਿਆ ਵਿਚੋਂ ਵੱਡੀ ਗਿਣਤੀ ਵਿੱਚ ਭਾਗ ਲਿਆ ਜਾਵੇਗਾ ਇਸ ਸਬੰਧੀ ਮੁੱਖ ਦਫ਼ਤਰ ਨੂੰ ਸਮਾਂ ਰਹਿੰਦਿਆਂ ਨੋਟਿਸ ਵੀ ਜਾਰੀ ਜਾ ਚੁੱਕਾ ਹੈ
ਉਹਨਾਂ ਦੱਸਿਆ ਕਿ ਖ਼ਾਸ ਕਰ ਫੀਲਡ ਮੁਲਾਜ਼ਮਾਂ ਦਰਜ਼ਾ ਤਿੰਨ ਅਤੇ ਚਾਰ ਨਾਲ ਲੰਮੇ ਸਮੇਂ ਤੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਉਨ੍ਹਾਂ ਮੰਗ ਕਰਦਿਆਂ ਦੋਵੇਂ ਕੈਟੇਗਰੀਆਂ ਲਿਖ਼ਤੀ ਟੈਸਟ ਦੀ ਸ਼ਰਤ ਨੂੰ ਖਤਮ ਕਰਕੇ ਤਜਰਬੇ ਅਧਾਰਿਤ ਪਦਉਨਤੀਆਂ ਕੀਤੀਆਂ ਜਾਣ ਪਹਿਲੇ ਟੈਸਟ ਦੇ ਚੁਕੇ ਮੁਲਾਜ਼ਮਾਂ ਨੂੰ 33% ਪਾਸ ਆਧਾਰ ਬਣਾ ਕੇ ਤੁਰੰਤ ਤਰੱਕੀਆਂ ਦਿੱਤੀਆਂ ਜਾਣ ਮ੍ਰਿਤਕਾਂ ਦੇ ਵਾਰਸਾਂ ਆਧਾਰਿਤ ਜਲਦੀ ਤੋਂ ਜਲਦੀ ਨੌਕਰੀਆਂ ਅਤੇ ਬਣਦੇ ਲਾਭ ਦਿੱਤੇ ਜਾਣ
2011 ਵਿਚ ਅਨਾਮਲੀ ਕਮੇਟੀ ਵੱਲੋਂ ਫ਼ੀਲਡ ਕਰਮਚਾਰੀਆਂ ਦੇ ਸਕੇਲਾਂ ਪਾਈਆਂ ਤਰੁੱਟੀਆਂ ਦੂਰ ਕਰਦਿਆਂ ਬਣਦੇ ਲਾਭ ਦਿੱਤੇ ਜਾਣ ਫੀਲਡ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਤਿਉਹਾਰੀ ਛੁੱਟੀਆਂ ਦਾ ਲਾਭ ਮਨਿਸਟੀਰੀਅਲ ਸਟਾਫ਼ ਦੇ ਬਰਾਬਰ ਲਾਗੂ ਕੀਤਾ ਜਾਵੇ ਜੂਨੀਅਰ ਟੈਕਨੀਸ਼ੀਅਨ ਕਰਮੀਆਂ ਨੂੰ 15% ਅਤੇ 6% ਕੋਟੇ ਆਧਾਰਿਤ ਤਰੱਕੀਆਂ ਦਿੱਤੀਆਂ ਜਾਣ
ਦਰਜ਼ਾ ਤਿੰਨ ਦੇ G PF ਦੇ ਕੇਸਾਂ ਨੂੰ ਸਰਕਲ ਪੱਧਰ ਹੱਲ਼ ਕੀਤਾ ਜਾਵੇ ਮਸਟਰੌਲ ਇਨਲਇਸਟਮਐਂਟ ਅਤੇ ਆਉਟਸੋਰਸ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਤੁਰੰਤ ਰੈਗੂਲਰ ਕੀਤਾ ਜਾਵੇ ਪ੍ਰੋਬੇਸਨ ਪੀਰਡ ਮੁਕੰਮਲ ਕਰ ਚੁੱਕੇ ਮੁਲਾਜ਼ਮਾਂ ਨੂੰ ਪੂਰੀਆਂ ਤਨਖ਼ਾਹਾਂ ਦਿੱਤੀਆਂ ਜਾਣ ਜਨਰਲ ਸਕੱਤਰ ਮੁਕੇਸ਼ ਕੁਮਾਰ ਕੰਡਾ ਵੱਲੋਂ ਦੱਸਿਆ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਸਬੰਧੀ ਸਾਰੇ ਜ਼ਿਲਿਆਂ ਨੂੰ ਸੂਚਿਤ ਕੀਤਾ ਜਾ ਚੁੱਕਾ ਨੋਟਿਸ ਜਾਰੀ ਕਰਨ ਸਮੇਂ ਹਾਜ਼ਰ ਹਿੰਮਤ ਸਿੰਘ ਜ਼ਿਲਾ ਪ੍ਰਧਾਨ ਮੋਹਾਲੀ ਗੁਰਦੇਵ ਸਿੰਘ ਸਿਰਸਾਵਾਲ ਦਿਨੇਸ਼ ਸ਼ਰਮਾ ਵਿਸ਼ਾਲ ਕੁਮਾਰ ਧਰਮ ਸਿੰਘ ਭਾਈ ਲਾਲ ਆਦਿ ਹਾਜ਼ਰ ਸਨ