NewsRecent News

ਸ੍ਰੋਮਣੀ ਕਮੇਟੀ ਵੱਲੋ ਪਿੰਡ ਬਦਰਾ ਦੇ ਗੁਰੂ ਘਰ ਲਈ,100 ਗੱਦੇ ਤੇ ਚੰਦੋਆ ਸਾਹਿਬ ਦਾ ਸੈੱਟ ਭੇਟ

ਬਰਨਾਲਾ,3 ਅਗਸਤ ( ਅਮਨਦੀਪ ਸਿੰਘ ਭੋਤਨਾ ਕਰਮਜੀਤ ਸਿੰਘ ਗਾਦੜ੍ਹਾ )

ਸ੍ਰੋਮਣੀ ਗੁਰਦੁਆਰਾਪ੍ਰਬੰਧਕ ਕਮੇਟੀ ਸਮੇ ਸਮੇ ਤੇ ਜਿਥੇ ਧਰ੍ਮ ਦਾ ਦਾ ਪ੍ਰਚਾਰ ਕਰਦੀ ਹੈ ਉਥੇ ਹੀ ਗੁਰੂ ਘਰਾਂ ਵਿਚ ਸਹਾਇਤਾ ਤੌਰ ਤੇ ਮਦਦ ਵੀ ਕੀਤੀ ਜਾਂਦੀ ਹੈ। ਬਚਿਆ ਨੂੰ ਗੱਤਕੇ ਦੇ ਨਾਲ ਜੋੜਨ ਲਈ, ਗੱਤਕਾ ਕਿੱਟ, ਗੂਰੂ ਘਰ ਲਈ ਬਰਤਨ, ਦਰਬਾਰ ਸਾਹਿਬ ਲਈ ਗੱਦੇ, ਚੰਦੋਆ ਸਾਹਿਬ, ਹਰਮੋਨੀਅਮ ਤਬਲਾ ਆਦਿ, ਦਿੱਤੇ ਜਾਂਦੇ ਹਨ।
ਇਸੇ ਤਰਾ ਅੱਜ ਗੁਰਦੁਆਰਾ ਬਦਰਾ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਵੱਲੋ 100 ਗ਼ਦਾ ਅਤੇ ਚੰਦੋਆ ਸਹਿਬ ਦਾਸੈੱਟ ਦਿੱਤਾ ਗਿਆ। ਇਸ ਸਮੇਂ
ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਅਸੀਂ ਹਲਕੇ ਵਿੱਚ ਜਿਥੇ ਵੀ ਗੁਰੂ ਘਰ ਦੇ ਪ੍ਰਬੰਧਕ ਸਾਨੂੰ ਗੁਰੂ ਘਰ ਲਈ ਸਹਾਇਤਾ ਲਈ ਦਸਦੇ ਹਨ, ਅਸੀਂ ਹਮੇਸਾ ਹੀ ਸਮੇ ਸਿਰ ਗੂਰੂ ਘਰ ਲਈ ਹਰ ਸਹਾਇਤਾ ਸ੍ਰੋਮਣੀ ਕਮੇਟੀ ਵੱਲੋ ਕਰਦੇ ਹਾਂ।

ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਪ੍ਰੋਗਰਾਮ ਹਲਕੇ ਵਿੱਚ ਸਮੇ ਸਮੇਂ ਹੁੰਦੇ ਹਨ, ਇਸੇ ਤਰ੍ਹਾਂ ਕੱਲ ਗੁਰਦੁਆਰਾ ਪਾਤਸਾਹੀ ਨੌਵੀਂ ਹੰਡਿਆਇਆ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਵੱਧ ਤੋਂ ਵੱਧ ਸੰਗਤ ਗੂਰੂ ਵਾਲੇ ਬਣੋ। ਇਸ ਸਮੇਂ ਨਗਰ ਬਦਰਾ ਦੀ ਨਗਰ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਜੀ ਅਤੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਖਲਾਸਾ ਜੀ ਵੱਲੋ ਗੁਰੂ ਘਰ ਲਈ ਬਰਤਨ ਅਤੇ ਨੌਜਵਾਨਾਂ ਲਈ ਗੱਤਕਾ ਕਿਟ ਜਲਦੀ ਹੀ ਦੇਣ ਲਈ ਕਿਹਾ।

ਇਸ ਸਮੇਂ ,ਗੁਰਜੰਟ ਸਿੰਘ ਸੋਨਾ ਰਾਗੀ ਜਰਨੈਲ ਸਿੰਘ ਖਾਲਸਾ ਗੁਰਪ੍ਰਤਾਪ ਸਿੰਘ ਸਰਪੰਚ ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਰਮੇਸ਼ ਸਿੰਘ ਮੰਦਰ ਸਿੰਘ ਗੁਰਮੀਤ ਸਿੰਘ ਧੂਰਕੋਟ ਚਰਨਜੀਤ ਸਿੰਘ ਪ੍ਰਧਾਨ ਬਲਵਿੰਦਰ ਸਿੰਘ ਭੋਲਾ ਸਿੰਘ ਪਰਤਾਪ ਸਿੰਘ ਬਿੱਕਰ ਸਿੰਘ ਮੇਜਰ ਸਿੰਘ ਰਾਮਾ ਸਿੰਘ ਸਮੂਹ ਨਗਰ ਬਦਰਾ ਹਾਜਰ ਸਨ

Leave a Reply

Your email address will not be published. Required fields are marked *