ਬਰਨਾਲਾ ਦੇ ਇੱਕ ਨੌਜਵਾਨ ਦੀ ਯੂਕਰੇਨ ਵਿੱਚ ਮੌਤ
4 ਸਾਲਾਂ ਤੋਂ ਡਾਕਟਰੀ ਦੀ ਪੜ੍ਹਾਈ ਕਰ ਰਹੇ ਪੰਜਾਬ ਦੇ ਨੌਜਵਾਨ ਦੀ ਯੂਕਰੇਨ ‘ਚ ਮੌਤ ਹੋ ਗਈ, ਜਿਸ ਤੋਂ ਬਾਅਦ ਉਸਦੇ ਘਰ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ। ਨੌਜਵਾਨ ਪਿਛਲੇ 4 ਸਾਲਾਂ ਤੋਂ ਉੱਥੇ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲ ਦੇ ਸਾਬਕਾ ਫਾਰਮਾਸਿਸਟ ਸ਼ਿਸ਼ਨ ਜਿੰਦਲ ਦੇ ਪੁੱਤਰ ਚੰਦਨ ਜਿੰਦਲ ਦੀ ਯੂਕਰੇਨ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ। ਉਹ ਪਿਛਲੇ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਦਾਖ਼ਲ ਸੀ। brain hemorrhage ਕਾਰਨ ਉਸ ਦਾ ਉੱਥੇ ਆਪ੍ਰੇਸ਼ਨ ਹੋਇਆ ਸੀ।