ਸ਼ਹਿਰ ‘ਚੋਂ ਤਿੰਨ ਮੋਟਰਸਾਈਕਲ ਚੋਰੀ
ਬਰਨਾਲਾ; ਸ਼ਹਿਰ ‘ਚੋਂ 3 ਮੋਟਰਸਾਈਕਲ ਚੋਰੀ ਹੋਣ ‘ਤੇ ਪੁਲਿਸ ਨੇ ਦੋ ਵੱਖ ਵੱਖ ਕੇਸਾਂ ‘ਚ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਵੀਰ ਚੰਦ ਵਾਸੀ ਚੰਗਾਲ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੀ 22 ਨਵੰਬਰ ਨੂੰ ਜ਼ਲਿ੍ਹਾ ਕਚਿਹਰੀ ਬਰਨਾਲਾ ਦੇ ਗੇਟ ਨੰਬਰ 2 ਤੋਂ ਉਸਦਾ ਮੋਟਰਸਾਈਕਲ ਨੰਬਰ ਪੀਬੀ 13ਬੀਜੀ 2807 ਮਾਰਕਾ ਸਪਲੈਂਡਰ ਰੰਗ ਸਿਲਵਰ ਅਣਪਛਾਤੇ ਵਿਅਕਤੀ\ਵਿਅਕਤੀਆਂ ਨੇ ਚੋਰੀ ਕਰ ਲਿਆ। ਜਿਸਦੀ ਉਹ ਹੁਣ ਤੱਕ ਭਾਲ ਕਰਦਾ ਰਿਹਾ ਪਰ ਨਹੀਂ ਮਿਲਿਆ। ਪੁਲਿਸ ਨੇ ਅਣਪਛਾਤੇ ਵਿਅਕਤੀ\ਵਿਅਕਤੀਆਂ ਖ਼ਲਿਾਫ਼ ਥਾਣਾ ਸਿਟੀ 2 ਬਰਨਾਲਾ ‘ਚ ਮਾਮਲਾ ਦਰਜ ਕੀਤਾ ਹੈ। ਇਸੇ ਤਰਾਂ੍ਹ ਥਾਣਾ ਸਿਟੀ ਬਰਨਾਲਾ ਦੇ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਸੰਦੀਪ ਕੁਮਾਰ ਵਾਸੀ ਕੇ.ਸੀ ਰੋਡ, ਬਰਨਾਲਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੀ 30 ਨਵੰਬਰ ਦੀ ਸ਼ਾਮ ਕਰੀਬ 4 ਵਜੇ ਉਸਦਾ ਮੋਟਰਸਾਈਕਲ ਨੰਬਰੀ ਪੀਬੀ 13ਐਚ3599 ਅਣਪਛਾਤੇ ਵਿਅਕਤੀ\ਵਿਅਕਤੀਆਂ ਨੇ ਚੋਰੀ ਕਰ ਲਿਆ। ਇਸੇ ਤਰਾਂ੍ਹ ਹੀ ਧੰਨਾ ਸਿੰਘ ਦਾ ਮੋਟਰਸਾਈਕਲ ਨੰਬਰੀ ਪੀਬੀ 08 ਬੀਕਿਉ 2060 ਵੀ ਬੜੌਦਾ ਬੈਂਕ ਬਰਨਾਲਾ ਅਗਿਓ ਚੋਰੀ ਹੋ ਗਿਆ। ਪੁਲਿਸ ਨੇ ਅਣਪਛਾਤੇ ਵਿਅਕਤੀ\ਵਿਅਕਤੀਆਂ ਖ਼ਲਿਾਫ਼ ਮਾਮਲਾ ਦਰਜ ਕਰਦਿਆਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਚੋਰ ਜਲਦ ਹੋਣਗੇ ਹਿਰਾਸਤ ‘ਚ : ਐੱਸਐੱਸਪੀ ਮੀਨਾ
ਜਦੋਂ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਆਈਪੀਐੱਸ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਜ਼ਿਲ੍ਹਾ ਬਰਨਲਾ ਪੁਲਿਸ ਲੋਕਾਂ ਦੀ ਜਾਨ\ਮਾਲ ਦੀ ਸੁਰੱਖਿਆ ਲਈ ਹਰ ਸਮੇਂ ਵਚਨਬੱਧ ਹੈ। ਉਨਾਂ੍ਹ ਕਿਹਾ ਕਿ ਮਾਮਲਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਚੋਰਾਂ ਨੂੰ ਜਲਦ ਹੀ ਕਾਬੂੂ ਕਰ ਲਿਆ ਜਾਵੇਗਾ।