ਟਰਾਈਡੈਂਟ ਗਰੁੱਪ ਵੱਲੋਂ ਧਾਰਮਿਕ ਸੰਸਥਾਵਾਂ ਨੂੰ ਜਾਰੀ ਕੀਤੇ 31-31 ਹਜ਼ਾਰ ਦੇ ਚੈੱਕ
ਬਰਨਾਲਾ; ਦੇਸ਼ ਦੇ ਵੱਡੇ ਉਦਯੋਗ ਘਰਾਣੇ ਟਰਾਈਡੈਂਟ ਗਰੁੱਪ ਵਲੋਂ ਸੰਸਥਾਪਕ ਪਦਮਸ਼੍ਰੀ ਰਜਿੰਦਰ ਗੁਪਤਾ ਦੀ ਧਾਰਮਿਕ ਪ੍ਰਵਿਰਤੀ ਤੇ ਸਮਾਜ ਸੇਵਾ ਦੀ ਸੋਚ ਤਹਿਤ ਬਰਨਾਲਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਨੂੰ 31-31 ਹਜ਼ਾਰ ਰੁਪਏ ਦੇ ਚੈੱਕ ਵੰਡੇ ਗਏ। ਇਹ ਰਸਮ ਪਦਮਸ਼੍ਰੀ ਰਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਾਬਕਾ ਆਈਏਐੱਸ ਅਧਿਕਾਰੀ ਤੇ ਤਤਕਾਲੀ ਡਿਪਟੀ ਕਮਿਸ਼ਨਰ ਬਰਨਾਲਾ ਗੁਰਲਵਲੀਨ ਸਿੰਘ ਸਿੱਧੂ ਤੇ ਟਰਾਈਡੈੱਟ ਦੇ ਅਧਿਕਾਰੀ ਪਵਨ ਸਿੰਗਲਾ ਸਣੇ ਖੱਤਰੀ ਸਭਾ ਰਜਿ: ਬਰਨਾਲਾ ਦੇ ਪ੍ਰਧਾਨ ਰਾਜੀਵ ਵਰਮਾ ਰਿੰਪੀ ਵਲੋਂ ਸੰਸਥਾਵਾਂ ਦੇ ਆਗੂਆਂ ਦੇ ਘਰ ਤੇ ਧਾਰਮਿਕ ਅਸਥਾਨਾਂ ‘ਤੇ ਨਤਮਸਤਕ ਹੋਕੇ ਉੱਥੋਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸੌਂਪੇ ਗਏ। ਆਸਥਾ ਕਲੋਨੀ ‘ਚ ਦੀਪਕ ਸੋਨੀ ਦੇ ਦਫ਼ਤਰ ਵਿਖੇ 31 ਹਜ਼ਾਰ ਦਾ ਚੈੱਕ ਦੇਣ ਮੌਕੇ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੀ ਇਹ ਸਮਾਜ ਸੇਵਾ ਸੋਚ ਜਿੱਥੇ ਅਨੇਕਾਂ ਹੀ ਸੰਸਥਾਵਾਂ ਦੀ ਆਰਥਿਕ ਮਦਦ ‘ਚ ਸਹਾਈ ਹੁੰਦੀ ਹੈ, ਊੱਥੇ ਹੀ ਕਈ ਧਾਰਮਿਕ ਅਸਥਾਨਾਂ ‘ਚ ਵੀ ਚੱਲ ਰਹੀ ਕਾਰ ਸੇਵਾ ‘ਚ ਇਕ ਅਤੁੱਲ ਜਿਹੀ ਭੇਟਾ ਹੈ। ਉਨਾਂ੍ਹ ਦੱਸਿਆ ਕਿ ਟਰਾਈਡੈਂਟ ਦੇ ਸੰਸਥਾਪਕ ਪਦਮਸ਼੍ਰੀ ਰਜਿੰਦਰ ਗੁਪਤਾ ਜਿੱਥੇ ਰਣੀਕੇ ਮੰਦਰ ‘ਚ ਜਿੰਨੀ ਸ਼ਰਧਾ ਨਾਲ ਨਤਮਸਤਕ ਹੋਕੇ ਸਰਬੱਤ ਦਾ ਭਲਾ ਮੰਗਦੇ ਹਨ, ਉੱਥੇ ਹੀ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਵਿਖੇ ਵੀ ਨਤਮਸਤਕ ਹੋਕੇ ਹਮੇਸ਼ਾ ਸਰਬਪੱਖੀ ਚੜ੍ਹਦੀਕਲਾ ਲਈ ਦੁਆ ਕਰਦੇ ਹਨ। ਉਨਾਂ੍ਹ ਦੱਸਿਆ ਕਿ ਟਰਾਈਡੈਂਟ ਉਦਯੋਗ ਅੰਦਰ ਵੀ ਜਿੱਥੇ ਇਕ ਮੰਦਿਰ, ਸ਼੍ਰੀ ਗੁਰਦੁਆਰਾ ਸਾਹਿਬ ਤੇ ਮਸਜਿਦ ਬਣੀ ਹੋਈ ਹੈ, ਜਿਸ ‘ਚ ਸਵੇਰੇ-ਸ਼ਾਮ ਧਾਰਮਿਕ ਰਸਮਾਂ ਅਨੁਸਾਰ ਪੂਜਾ ਹੁੰਦੀ ਹੈ। ਉਨਾਂ੍ਹ ਦੱਸਿਆ ਕਿ ਪਦਮਸ਼੍ਰੀ ਰਜਿੰਦਰ ਗੁਪਤਾ ਹਮੇਸ਼ਾ ਹੀ ਵਿਕਾਸਮਈ ਸੋਚ ਰੱਖਦੇ ਹੋਏ ਜ਼ਲਿ੍ਹਾ ਬਰਨਾਲੇ ਦੇ ਹਜ਼ਾਰਾਂ ਪਰਿਵਾਰਾਂ ਨੂੰ ਰੁਜ਼ਗਾਰ ਦੇਣ ਲਈ ਯਤਨਸ਼ੀਲ ਰਹਿੰਦੇ ਹਨ।