ਝੂਠੇ ਕਤਲ ਕੇਸ ‘ਚੋਂ ਮੁਲਜ਼ਮ ਬਾਇੱਜ਼ਤ ਬਰੀ
ਬਰਨਾਲਾ; ਮਾਨਯੋਗ ਅਦਾਲਤ ਵਰਿੰਦਰ ਅੱਗਰਵਾਲ, ਸੈਸ਼ਨਜ ਜੱਜ ਸਾਹਿਬ, ਬਰਨਾਲਾ ਵਲੋਂ ਐਡਵੋਕੇਅ ਚੰਦਰ ਬਾਂਸਲ ਧਨੌਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸਦਾਨੰਦ ਡਾਬੀ ਪੁੱਤਰ ਬਨਵਾਰੀ ਲਾਲ ਵਾਸੀ ਪੇ੍ਮ ਨਗਰ, ਇਸਲਾਮਗੰਜ਼, ਲੁਧਿਆਣਾ ਨੂੰ ਮੁਕੱਦਮਾ ਨੰਬਰ 384 ਮਿਤੀ 29 ਅਗਸਤ 2020, ਜੇਰ ਧਾਰਾ 302 ਆਈਪੀਸੀ , ਥਾਣਾ ਸਿਟੀ ਬਰਨਾਲਾ ‘ਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਕਿਰਯੋਗ ਹੇ ਕਿ ਪੁਲਿਸ ਨੇ ਜਰਨੈਲ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਗੁੰਮਟੀ ਨੇ ਆਪਣਾ ਬਿਆਨ ਲਿਖਾਇਆ ਸੀ ਕਿ ਉਹ ਗੰਮਟੀ ਪਿੰਡ ਦਾ ਸਾਬਕਾ ਸਰਪੰਚ ਹੇ ਤੇ ਉਸਨੇ ਬੱਸ ਸਟੈਂਡ ਬਰਨਾਲਾ ਸਾਹਮਣੇ ਸ਼ਨੀ ਮੰਦਿਰ ਦੇ ਨੇੜੇ ਰਘਵੀਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਬਰਨਾਲਾ ਦਾ ਮਕਾਨ ਆਪਣੇ ਕੰਮਕਾਰ ਲਈ ਕਿਰਾਏ ‘ਤੇ ਲਿਆ ਹੋਇਆ ਸੀ ਤੇ ਕੰਮ ਲਈ ਉਸਨੇ ਸਦਾਨੰਦ ਡਾਬੀ ਤੇ ਅਮਰ ਚੰਦ ਪੁੱਤਰ ਤੁਲਸੀ ਰਾਮ ਰੋਹਤਕ ਨੂੰ ਕਮਿਸ਼ਨ ‘ਤੇ ਰੱਖਿਆ ਹੋਇਆ ਸੀ। ਮਿਤੀ 28 ਅਗਸਤ 2020 ਨੂੰ ਮਕਾਨ ਮਾਲਕ ਰਘਵੀਰ ਸਿੰਘ ਦਾ ਫੋਨ ਆਇਆ ਕਿ ਅਮਰ ਚੰਦ ਤੇ ਸਦਾਨੰਚ ਡਾਬੀ ਆਪਣ ‘ਚ ਝਗੜ ਰਹੇ ਹਨ, ਜਿਸ ‘ਤੇ ਜਰਨੈਲ ਸਿੰਘ ਨੇ ਸਦਾਨੰਦ ਡਾਬੀ ਨੂੰ ਫ਼ੋਨ ਕਰਕੇ ਲੜਾਈ ਝਗੜੇ ਦਾ ਕਾਰਨ ਪੁੱਿਛਆ ਤਾਂ ਸਦਾਨੰਚ ਡਾਬੀ ਨੇ ਕਿਹਾ ਕਿ ਅਮਰ ਚੰਦ ਦੀ ਸ਼ਰਾਬ ਪੀਤੀ ਹੋਈ ਹੈ ਤੇ ਉਹ ਮੇਰੇ ਨਾਲ ਲੜਾਈ ਝਗੜਾ ਕਰ ਰਿਹਾ ਹੈ। ਅਗਲੀ ਸਵੇਰ ਕਰੀਬ 9 ਵਜੇ ਜਦ ਮਕਾਨ ਮਾਲਕ ਨੇ ਰਘਵੀਰ ਸਿੰਘ ਨੇ ਮਕਾਨ ਅੰਦਰ ਜਾ ਕੇ ਦੇਖਿਆ ਤਾਂ ਅਮਰ ਚੰਦ ਦੀ ਲਾਸ਼ ਖੂਨ ਨਾਲ ਲਿਬੜੀ ਹੋਈ ਪਈ ਸੀ, ਜਿਸ ‘ਤੇ ਪੁਲਿਸ ਨੇ ਜਰਨੈਲ ਸਿੰਘ ਦੇ ਦਿੱਤੇ ਬਿਆਨਾਂ ਮੁਤਾਬਿਕ ਕਿ ਇਹ ਕਤਲ ਰਾਤ ਨੂੰ ਸਦਾਨੰਦ ਡਾਬੀ ਨੇ ਕੀਤਾ ਹੈ, ਮੌਜੂਦਾ ਕੇਸ ਸਦਾਨੰਦ ਡਾਬੀ ਖ਼ਲਿਾਫ਼ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਤਲ ਦੀ ਧਾਰਾ ਤਹਿਤ ਮਾਨਯੋਗ ਅਦਾਲਤ ‘ਚ ਚਲਾਨ ਪੇਸ਼ ਕੀਤਾ। ਮਾਨਯੋਗ ਅਦਾਲਤ ਵਲੋਂ ਮੁਲਜ਼ਮ ਧਿਰ ਦੇ ਵਕੀਲ ਚੰਦਰ ਬਾਂਸਲ ਧਨੌਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕਿ ਮੁਲਜ਼ਮ ਦੀ ਹਾਜ਼ਰੀ ਕਿਸੇ ਵੀ ਤਰੀਕੇ ਨਾਲ ਮੌਕੇ ‘ਤੇ ਸਾਬਤ ਨਹੀ ਹੁੰਦੀ, ਪੁਲਿਸ ਵਲੋਂ ਮੁਲਜ਼ਮ ਪਾਸੋਂ ਹਥਿਆਰ ਦੇ ਤੌਰ ‘ਤੇ ਲੋਹੇ ਦੀ ਪਾਇਪ ਬਰਾਮਦ ਕੀਤੀ ਗਈ ਹੈ ਜਦਕਿ ਅਮਰ ਚੰਦ ਦੀਆਂ ਸੱਟਾਂ ਮੈਡੀਕਲ ਰਿਪੋਰਟ ਮੁਤਾਬਕ ਸ਼ਾਰਪ ਹਨ, ਇਸ ਲਈ ਬਰਾਮਦ ਹਥਿਆਰ ਸੱਟਾਂ ਨਾਲ ਮੇਲ ਨਹੀ ਖਾਦਾ, ਹਥਿਆਰ ਸਬੰਧੀ ਡਾਕਟਰਾਂ ਪਾਸੋਂ ਕੋਈ ਰਾਏ ਨਹੀ ਲਈ ਗਈ। ਪੁਲਿਸ ਵਲੋਂ ਸਦਾਨੰਦ ਵਲੋਂ ਅਮਰ ਚੰਦ ਦਾ ਕਤਲ ਕਰਨ ਦਾ ਕੋਈ ਵੀ ਕਾਰਨ ਸਾਹਮਣੇ ਨਹੀ ਆਇਆ, ਨਾਲ ਸਹਿਮਤ ਹੁੰਦੇ ਹੋਏ ਮੁਲਜ਼ਮ ਨੂੰ ਉਕਤ ਕੇਸ ‘ਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।