ਚੰਨੀ ਦੀ ਆਮਦ ਨੂੰ ਲੈ ਕੇ ਪੁਲਿਸ ਦਾ ਪਹਿਰਾ ਸਖ਼ਤ, ਕੰਧ ਟੱਪ ਕੇ ਪੈਲੇਸ ਅੰਦਰ ਜਾਣ ‘ਤੇ ਨੌਜਵਾਨ ਲਿਆ ਹਿਰਾਸਤ ‘ਚ
ਧਨੌਲਾ : ਪਿੰਡ ਧਨੌਲਾ ਵਿਖੇ ਮੈਰੀਲੈਂਡ ਮੈਰਿਜ ਪੈਲੇਸ ‘ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਨੂੰ ਲੈ ਕੇ ਜਿੱਥੇ ਪੁਲਿਸ ਵਾਲਿਆਂ ਵੱਲੋਂ ਤਲਾਸ਼ੀ ਲੈ ਕੇ ਗੇਟ ਵਿਚ ਦੀ ਲੰਘਣ ਦਿੱਤਾ ਜਾ ਰਿਹਾ ਹੈ, ਉੱਥੇ ਹੀ ਅੱਜ ਇਕ ਨੌਜਵਾਨ ਕੰਧ ਟੱਪ ਕੇ ਅੰਦਰ ਦਾਖ਼ਲ ਹੋਇਆ ਜਿਸ ਨੂੰ ਪੁਲਿਸ ਨੇ ਤੁਰੰਤ ਫੜ ਲਿਆ ਅਤੇ ਡੀਐੱਸਪੀ ਲਖਵੀਰ ਸਿੰਘ ਟਿਵਾਣਾ ਦੀ ਅਗਵਾਈ ‘ਚ ਪੁੱਛਗਿੱਛ ਲਈ ਉਸ ਨੂੰ ਸਹੀ ਸਟਾਪ ਹੰਢਾਏ ਲੈ ਗਏ।