ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ‘ਚ ਕੀਤੀ ਆਤਿਸ਼ਬਾਜੀ
ਬਰਨਾਲਾ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਉਪਰੰਤ ਦੋਹਾਂ ਸਦਨਾਂ ‘ਚ ਰੱਦ ਹੋਏ ਖੇਤੀ ਕਾਨੂੰਨਾਂ ‘ਤੇ ਕਿਸਾਨਾਂ ‘ਚ ਹੀ ਨਹੀਂ, ਬਲਕਿ ਕਈ ਸੂਬਿਆਂ ‘ਚ ਖੁਸ਼ੀ ਦਾ ਮਾਹੌਲ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਪੰਜਾਬ ਲੀਗਲ ਸੈੱਲ ਚੇਅਰਮੈਨ ਤੇ ਜ਼ਲਿ੍ਹਾ ਬਰਨਾਲਾ ਦੀ ਸਰਪ੍ਰਸਤ ਐਡਵੋਕੇਟ ਮਨਵੀਰ ਕੌਰ ਰਾਹੀ ਦੀ ਅਗਵਾਈ ‘ਚ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਸਾਨ ਅੰਦੋਲਨ ‘ਚ ਸਾਥ ਦੇਣ ਵਾਲੀਆਂ ਜੱਥੇਬੰਦੀਆਂ ਦੇ ਆਗੂਆਂ ਵਲੋਂ ਬੁੱਧਵਾਰ ਦੇਰ ਸ਼ਾਮ ਕਿਸਾਨੀ ਸੰਘਰਸ਼ ਦੀ ਜਿੱਤ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪਟਾਖੇ ਚਲਾਉਂਦਿਆਂ ਜਿੱਥੇ ਆਤਿਸ਼ਬਾਜੀ ਕੀਤੀ ਗਈ, ਉੱਥੇ ਹੀ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਐਡਵੋਕੇਟ ਰਾਹੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਪੰਜਾਬ ਵਾਪਸੀ ਮੌਕੇ ਪੰਜਾਬ ਭਰ ‘ਚ ਜਿੱਥੇ ਦੀਪਮਾਲਾ ਹੋਵੇਗੀ, ਉੱਥੇ ਹੀ ਇਹ ਸੰਘਰਸ਼, ਜੋ ਇਕ ਵਰ੍ਹੇ ਤੋਂ ਵੱਧ ਸਮਾਂ ਚੱਲਿਆ, ਇਤਿਹਾਸਿਕ ਪੰਨਿਆਂ ‘ਚ ਨਾਂ ਦਰਜ ਹੋਵੇਗਾ। ਉਨਾਂ੍ਹ ਕਿਹਾ ਕਿ ਇਸ ਕਿਸਾਨੀ ਅੰਦੋਲਨ ‘ਚ ਜਿੱਥੇ ਪੰਜਾਬ ਹੀ ਨਹੀਂ, ਗੁਆਂਖੀ ਸਬਿਆਂ ਦੇ ਲੋਕਾਂ ਨੇ ਵੀ ਏਕਤਾ ਦਿਖਾਈ ਹੈ, ਉਸੇ ਏਕੇ ਦਾ ਸਬੂਤ ਦਿੰਦਿਆਂ ਭਾਈਚਾਰਕ ਸਾਂਝ ਨੂੰ ਵਧਾਕੇ ਇਸ ਸੰਘਰਸ਼ ਦੀ ਸਮਾਪਤੀ ਹੋਵੇਗੀ। ਕੇਂਦਰ ਦੇ ਖੇਤੀ ਮੰਤਰੀ ਨਰਿੰਦਰ ਤੋਮਰ ਵਲੋਂ ਪਰਾਲੀ ਸਾੜਨ ‘ਤੇ ਕਿਸਾਨਾਂ ਨੂੰ ਹੁਣ ਛੋਟ ਦੇਕੇ ਇਸ ਕਾਨੂੰਨ ‘ਚ ਵੀ ਕਿਸਾਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਕਿਸਾਨਾਂ ‘ਤੇ ਕਿਸਾਨੀ ਸੰਘਰਸ਼ ਦੌਰਾਨ ਦਰਜ ਹੋਏ ਮਾਮਲਿਆਂ ਨੂੰ ਸਰਕਾਰ ਨੇ ਵਾਪਸ ਲੈਣ ਦਾ ਇਕ ਸ਼ਲਾਘਾਯੋਗ ਫ਼ੈਸਲਾ ਲਿਆ ਹੈ। ਉਨਾਂ੍ਹ ਕਿਹਾ ਕਿ ਕਿਸਾਨਾਂ ਨੂੰ ਵੀ ਘਰ ਵਾਪਸੀ ਠਰੰਮੇ ਤੇ ਸੰਜਮ ਨਾਲ ਕਰਨੀ ਚਾਹੀਦੀ ਹੈ। ਇਸ ਮੌਕੇ ਹਰਪਾਲ ਇੰਦਰ ਸਿੰਘ ਰਾਹੀ, ਜਨਰਲ ਸਕੱਤਰ ਬੂਟਾ ਸਿੰਘ, ਪ੍ਰਰੈਸ ਸਕੱਤਰ ਬੂਟਾ ਸਿੰਘ ਰਹਿਲ, ਮਲਕੀਤ ਸਿੰਘ ਸੂਬਾ ਮੀਤ ਪ੍ਰਧਾਨ, ਹਰਬੰਸ ਸਿੰਘ, ਬੇਅੰਤ ਸਿੰਘ, ਗੁਰਜੰਟ ਸਿੰਘ, ਸੋਨੀ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ, ਕਰਮਵੀਰ ਸਿੰਘ, ਜੀਤ ਸਿੰਘ ਕੁਕੂ, ਅਵਤਾਰ ਸਿੰਘ ਤਾਰੀ, ਭੁਪਿੰਦਰਜੀਤ ਕੌਰ, ਕੁਲਦੀਪ ਸਿੰਘ, ਚਮਕੌਰ ਸਿੰਘ, ਕਰਮਜੀਤ ਸਿੰਘ, ਯਾਦੂ ਪੰਧੇਰ, ਮਨੋਜ ਕੁਮਾਰ, ਅਰਸ਼ਦੀਪ ਸਿੰਘ, ਸਾਧੂ ਿਢੱਲੋਂ, ਅਭੀ ਜੰਡੂ, ਅਰਸ਼ ਸੇਖਾ, ਮਨਪ੍ਰਰੀਤ ਸਿੰਘ, ਸਨੀ ਸਿੱਧੂ, ਕਿੰਦਾ ਸਿੰਘ, ਮਨਪ੍ਰਰੀਤ ਪੰਧੇਰ ਸਣੇ ਵੱਡੀ ਗਿਣਤੀ ‘ਚ ਭਾਕਿਯੂ ਲੱਖੋਵਾਲ ਦੇ ਆਗੂ ਤੇ ਵਰਕਰ ਹਾਜ਼ਰ ਸਨ।