ਯੂਨੀਵਰਸਿਟੀ ਕਾਲਜ ‘ਚ ਲਾਇਆ ਕੈਂਪ ਐੱਨਐੱਸਐੱਸ
ਤਪਾ ਮੰਡੀ, ਨੇੜਲੇ ਪਿੰਡ ਿਢੱਲਵਾਂ ਸਥਿਤ ਯੂਨੀਵਰਸਿਟੀ ਕਾਲਜ ਵਿਖੇ ਐੱਨ ਐੱਸ ਐੱਸ ਵਿਭਾਗ ਵੱਲੋਂ ਐਨਐਸਐਸ ਦਾ ਇੱਕ ਰੋਜ਼ਾ ਕੈਂਪ ਲਗਾਇਆ ਗਿਆ, ਜਿਸ ਵਿਚ ਐਨਐਸਐਸ 100 ਵਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਕਾਲਜ ਇਮਾਰਤ, ਕਮਰਿਆਂ ਦੀ ਸਫ਼ਾਈ, ਪਾਰਕਾਂ ਦੀ ਸਫ਼ਾਈ ਕੀਤੀ ਗਈ। ਐਨਐਸਐਸ ਕੋਆਰਡੀਨੇਟਰ ਡਾ ਜਸਵੰਤ ਸਿੰਘ ਬੁੱਗਰਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸੁਚੱਜੇ ਨਾਗਰਿਕਾਂ ਦੀ ਪਛਾਣ ਉਨਾਂ੍ਹ ਦੇ ਆਲੇ-ਦੁਆਲੇ ਤੋਂ ਹੁੰਦੀ ਹੈ। ਇਸ ਲਈ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਕਾਲਜ, ਘਰ, ਪਿੰਡ, ਸ਼ਹਿਰ ਜਿਥੇ ਵੀ ਵਸਦੇ ਹਾਂ, ਆਪਣਾ ਆਲਾ-ਦੁਆਲਾ ਸਾਫ਼ ਰੱਖੀਏ।ਕਾਲਜ ਇੰਚਾਰਜ ਡਾ. ਲਖਵਿੰਦਰ ਸਿੰਘ ਰੱਖੜਾ ਨੇ ਸਮੁੱਚੀ ਐਨਐਸਐਸ ਟੀਮ, ਵਲੰਟੀਅਰ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪੋ੍. ਸੰਦੀਪ ਸਿੰਘ ਮਾਨ, ਪੋ੍. ਗੁਰਪ੍ਰਰੀਤ ਸਿੰਘ, ਪੋ੍. ਅਮਰਜੀਤ ਸਿੰਘ, ਪੋ੍. ਗੁਰਪ੍ਰਰੀਤ ਕੌਰ ਪੰਜਾਬੀ, ਪੋ੍. ਸਵਰਨ ਕੌਰ, ਪੋ੍. ਸੁਖਪਾਲ ਕੌਰ, ਪੋ੍. ਗੁਰਪ੍ਰਰੀਤ ਕੌਰ, ਪੋ੍. ਅਮਨਦੀਪ ਕੌਰ, ਆਦਿ ਸਮੂਹ ਸਟਾਫ ਹਾਜ਼ਰ ਸੀ।