News

ਚੇਅਰਮੈਨ ਜਸਵੰਤ ਸਿੰਘ ਜੌਹਲ ਦਾ ਦੇਹਾਂਤ

ਮਹਿਲ ਕਲਾਂ : ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਜਸਵੰਤ ਸਿੰਘ ਜੌਹਲ ਪੰਡੋਰੀ ਅਕਾਲ ਚਲ੍ਹਾਣਾ ਕਰ ਗਏ ਹਨ। ਉਨਾਂ੍ਹ ਦਾ ਅੰਤਿਮ ਸਸਕਾਰ ਪਿੰਡ ਪੰਡੋਰੀ ਦੇ ਸ਼ਮਸ਼ਾਨਘਾਟ ‘ਚ ਕੀਤਾ ਗਿਆ। ਉਨਾਂ੍ਹ ਦੀ ਚਿਖਾ ਨੂੰ ਅਗਨੀ ਉਨਾਂ੍ਹ ਦੇ ਸਪੁੱਤਰ ਅਮਨਦੀਪ ਸਿੰਘ ਜੌਹਲ ਵੱਲੋਂ ਦਿੱਤੀ ਗਈ। ਇਸ ਮੌਕੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਪੰਜਾਬ ਸਟੇਟ ਫਾਰਮੇਸੀ ਕੌਸਲ ਦੇ ਸੂਬਾ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ, ਬਸਪਾ ਆਗੂ ਚਮਕੌਰ ਸਿੰਘ ਵੀਰ, ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਕੱਤਰ ਦੀਨਪਾਲ ਸਿੰਘ ਧੂਰੀ, ਵਾਈਸ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ, ਸਤਨਾਮ ਸਿੰਘ ਪੱਤੀ, ਬਲਦੇਵ ਸਿੰਘ ਗਾਗੇਵਾਲ, ਮਹੰਤ ਗੁਰਮੀਤ ਸਿੰਘ ਠੀਕਰੀਵਾਲ, ਪਰਗਟ ਸਿੰਘ ਠੀਕਰੀਵਾਲ, ਬਲਜੀਤ ਸਿੰਘ ਨਿਹਾਲੂਵਾਲ, ਤੇਜਪਾਲ ਸੱਦੋਵਾਲ, ਪਰਮਿੰਦਰ ਸਿੰਘ ਪੰਜਗਰਾਈਆਂ, ਹੈਪੀ ਿਢੱਲੋਂ, ਰਜਿੰਦਰ ਸਿੰਘ ਗੋਗੀ ਛੀਨੀਵਾਲ, ਸੰਯੁਕਤ ਅਕਾਲੀ ਦਲ ਦੇ ਆਗੂ ਰੰਮੀ ਿਢੱਲੋਂ, ਸੁਰਿੰਦਰ ਸਿੰਘ ਆਹਲੂਵਾਲੀਆ, ਸਰਪੰਚ ਰਣਜੀਤ ਸਿੰਘ ਕਲਾਲਾ, ਜਥੇ.ਅਜਮੇਰ ਸਿੰਘ ਮਹਿਲ ਕਲਾਂ, ਸਰਬਜੀਤ ਸਿੰਘ ਆੜ੍ਹਤੀਆਂ, ਮਨਜੀਤ ਸਿੰਘ ਮਹਿਲ ਖੁਰਦ, ਯੂਥ ਆਗੂ ਬੰਨੀ ਖਹਿਰਾ, ਨੱਥਾ ਸਿੰਘ ਬਾਠ, ਬੀਡੀਪੀਓ ਦਫ਼ਤਰ ਮਹਿਲ ਕਲਾਂ ਤੇ ਮਾਰਕੀਟ ਕਮੇਟੀ ਮਹਿਲ ਕਲਾਂ ਦਾ ਸਟਾਫ਼ ਸਮੇਤ ਇਲਾਕੇ ਦੇ ਸਰਪੰਚ, ਪੰਚ ਸਮੇਤ ਵੱਡੀ ਗਿਣਤੀ ‘ਚ ਪਤਵੰਤੇ ਹਾਜਰ ਸਨ।ਇਸ ਮੌਕੇ ਸਿਮਰਜੀਤ ਸਿੰਘ ਜੌਹਲ ਤੇ ਰੂਬਲ ਗਿੱਲ ਕੈਨੇਡਾ ਨੇ ਦੱਸਿਆ ਕਿ 3 ਦਸੰਬਰ ਦਿਨ ਸ਼ੁੱਕਰਵਾਰ ਨੂੰ ਚੇਅਰਮੈਨ ਜਸਵੰਤ ਸਿੰਘ ਜੌਹਲ ਦਾ ਅੰਗੀਠਾ ਸੰਭਾਲਿਆਂ ਜਾਵੇਗਾ। 10 ਦਸੰਬਰ ਦਿਨ ਸੁੱਕਰਵਾਰ ਨੂੰ ਚੇਅਰਮੈਨ ਜਸਵੰਤ ਸਿੰਘ ਜੌਹਲ ਨਮਿੱਤ ਸ਼੍ਰੀ ਸਾਹਿਜ ਪਾਠ ਜੀ ਦੇ ਭੋਗ ਤੇ ਅੰਤਿਮ ਅਰਦਾਸ ਪਿੰਡ ਪੰਡੋਰੀ (ਬਰਨਾਲਾ) ਵਿਖੇ ਹੋਵੇਗੀ।

Leave a Reply

Your email address will not be published. Required fields are marked *