ਮੈਡੀਕਲ ਖੋਜ ਕਾਰਜਾਂ ਲਈ ਦੋ ਸਰੀਰ ਦਾਨ
ਡੇਰਾ ਸੱਚਾ ਸੌਦਾ ਦੇ ਬਲਾਕ ਬਰਨਾਲਾ/ਧਨੌਲਾ ਦੇ ਪਿੰਡ ਪੱਤੀ ਸੇਖਵਾਂ ਵਿਖੇ ਡੇਰਾ ਸਰਧਾਲੂਆਂ ਵੱਲੋਂ ਇੱਕੋ ਦਿਨ ਦੋ ਮਿ੍ਤਕ ਸ਼ਰੀਰ ਮਾਨਵਤਾ ਹਿੱਤ ਲਈ ਮੈਡੀਕਲ ਖੋਜ਼ ਕਾਰਜ਼ਾਂ ਨੂੰ ਦਾਨ ਕੀਤੇ ਗਏ ਹਨ। ਪ੍ਰਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਇੰਸਾਂ (52) ਪੁੱਤਰ ਠਾਣਾ ਸਿੰਘ ਦੀ ਮੌਤ ਇਲਾਜ ਦੌਰਾਨ ਤੇ ਅਜਮੇਰ ਸਿੰਘ ਇੰਸਾਂ (57) ਪੁੱਤਰ ਨੰਦ ਸਿੰਘ ਦੀ ਮੌਤ ਦਿਲ ਦਾ ਦੌਰਾ ਪੈ ਜਾਣ ਕਾਰਨ ਹੋਈ ਸੀ। ਜਿੰਨਾਂ ਦੀਆਂ ਮਿ੍ਤਕ ਦੇਹਾਂ ਨੂੰ ਕ੍ਰਮਵਾਰ ਏਮਜ ਹਸਪਤਾਲ ਰਿਸ਼ੀਕੇਸ (ਉੱਤਰਾਖੰਡ) ਤੇ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਅਤੇ ਰਿਸਚਰਚ, ਭੁੱਚੋ ਮੰਡੀ (ਬਠਿੰਡਾ) ਨੂੰ ਦਾਨ ਕੀਤਾ ਗਿਆ ਹੈ। ਦੋਵੇਂ ਮਿ੍ਤਕ ਸ਼ਰੀਰਾਂ ਨੂੰ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਾਧ ਸੰਗਤ ਵੱਲੋਂ ਗ੍ਰਾਮ ਪੰਚਾਇਤ ਦੀ ਹਾਜ਼ਰੀ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ-ਭੈਣਾਂ ਦੀ ਯੋਗ ਅਗਵਾਈ ‘ਚ ਫੁੱਲਾਂ ਨਾਲ ਸ਼ਜੀਆਂ ਵੈਨਾਂ ਰਾਹੀਂ ਸਰਪੰਚ ਸਤਨਾਮ ਸਿੰਘ, ਸਮੁੱਚੀ ਗ੍ਰਾਮ ਪੰਚਾਇਤ ਤੇ ਸਾਧ ਸੰਗਤ ਜਿੰਮੇਵਾਰਾਂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸਮੂਹ ਹਾਜਰੀਨ ਵੱਲੋਂ ਮਿ੍ਤਕ ਦੇਹਾਂ ਉੱਪਰ ਨਮ ਅੱਖਾਂ ਨਾਲ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਪਹਿਲਾਂ ਬਲਾਕ ਬਰਨਾਲਾ/ਧਨੌਲਾ ‘ਚੋਂ 42 ਸ਼ਰੀਰਦਾਨ ਕੀਤੇ ਜਾ ਚੁੱਕੇ ਹਨ, ਜਦਕਿ ਇਹ ਦੋਵੇਂ ਸ਼ਰੀਰਦਾਨ ਮਿਲਾ ਕੇ ਹੁਣ ਤੱਕ ਕੁੱਲ ਗਿਣਤੀ 44 ਹੋ ਗਈ ਹੈ।